ਧੂਰੀ, 6 ਜੂਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਨਗਰ ਕੌਂਸਲ ਵੱਲੋਂ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਨਸ਼ਿਆਂ ਖਿਲਾਫ ਕਰਵਾਏ ਇੱਕ ਪ੍ਰੋਗਰਾਮ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਪ੍ਰਸ਼ੋਤਮ ਕਾਂਸਲ, ਸੀਨੀਅਤ ਮੀਤ ਪ੍ਰਧਾਨ ਸ਼੍ਰੀ ਅਸ਼ਵਨੀ ਧੀਰ, ਪੰਜਾਬੀ ਸਾਹਿਤ ਸਭਾ ਧੂਰੀ ਦੇ ਪ੍ਰਧਾਨ ਸ਼੍ਰੀ ਮੂਲ ਚੰਦ ਸ਼ਰਮਾਂ, ਲੋਕ ਸੰਘਰਸ਼ ਐਕਸ਼ਨ ਕਮੇਟੀ ਧੂਰੀ ਦੇ ਆਗੂ ਡਾ. ਅਨਵਰ ਭਸੌੜ, ਸੱਭਿਆਚਾਰਕ ਮੰਚ ਦੇ ਪ੍ਰਧਾਨ ਪਰਮਿੰਦਰ ਸਿੰਘ ਪਨੂੰ ਕਾਤਰੋਂ ਵੱਲੋਂ ਧੂਰੀ ਦੇ ਰਹਿਣ ਵਾਲੇ ਪੰਜਾਬੀ ਦੇ ਪ੍ਰਸਿੱਧ ਲੋਕ ਗਾਇਕ ਸ਼੍ਰੀ ਗੁਰਦਰਸ਼ਨ ਧੂਰੀ ਨੂੰ ਨਸ਼ਿਆਂ ਦੇ ਖਿਲਾਫ ਗਾਏ ਗੀਤ “ਏਸ ਚੰਦਰੇ ਚਿੱਟੇ ਨੇ, ਦੁੱਧੋਂ ਚਿੱਟੇ ਪੁੱਤ ਖਾ ਲਏ” ਦੇ ਬਦਲੇ ਲੋਈ ਅਤੇ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਗੀਤ ਨੂੰ ਗੀਤਕਾਰ ਦੀਪ ਬੇਨੜਾ ਕਨੇਡਾ ਨੇ ਬਹੁਤ ਸੁੰਦਰ ਸ਼ਬਦਾਂ ਵਿਚ ਪਰੋਇਆ ਹੈ।ਪ੍ਰਸ਼ੋਤਮ ਕਾਂਸਲ, ਪਨੂੰ ਕਾਤਰੋਂ ਅਤੇ ਮੂਲ ਚੰਦ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸੋਸ਼ਲ ਮੀਡੀਆ ੳੁੱਪਰ ਨਸ਼ਿਆਂ ਦੇ ਖਿਲਾਫ ਚੱਲ ਰਹੇ ਪ੍ਰਚਾਰ ਤੋਂ ਬਾਅਦ ਪੰਜਾਬ ਵਿਚ ਜਗਾ੍ਹ-ਜਗਾ੍ਹ ਨਸ਼ਿਆਂ ਖਿਲਾਫ ਉਠੀ ਅਵਾਜ਼ ਤੋਂ ਪ੍ਰਭਾਵਿਤ ਹੋ ਕੇ ਇਸ ਨੌਜਵਾਨ ਗਾਇਕ ਨੇ ਨਸ਼ਿਆਂ ਖਿਲਾਫ ਅਵਾਜ਼ ਬੁਲੰਦ ਕੀਤੀ ਹੈ ਅਤੇ ਹੋਰਨਾਂ ਗਾਇਕਾਂ ਨੂੰ ਵੀ ਨਸ਼ਿਆਂ ਅਤੇ ਸਮਾਜਿਕ ਕੁਰੀਤੀਆਂ ਖਿਲਾਫ ਅਵਾਜ਼ ੳੁੱਠਾਉਣ ਦੀ ਲੋੜ ਹੈ।ਗੁਰਦਰਸ਼ਨ ਧੂਰੀ ਵੱਲੋਂ ਗਾਏ ਗੀਤ `ਚਿੱਟਾ` ਦਾ ਪੋਸਟਰ ਵੀ ਰੀਲੀਜ਼ ਕੀਤਾ ਗਿਆ।ਇਸ ਮੌਕੇ ਚਰਨ ਦਾਸ, ਅਜੈ ਪਰੋਚਾ (ਦੋਵੇਂ ਕੌਂਸਲਰ), ਉਧਮ ਸਿੰਘ ਅਤੇ ਪ੍ਰੀਤ ਬਾਈ ਆਦਿ ਵੀ ਹਾਜ਼ਰ ਸਨ।
Check Also
ਹਵਾ ਪ੍ਰਦੂਸ਼ਣ ਦੇ ਸਿਹਤ `ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਮਾਹਿਰਾਂ ਨੇ ਕੀਤੀ ਚਰਚਾ
ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਏਅਰ ਕੇਅਰ ਸੈਂਟਰ ਵੱਲੋਂ ਕਲੀਨ ਏਅਰ ਪੰਜਾਬ ਦੇ ਸਹਿਯੋਗ …
Punjab Post Daily Online Newspaper & Print Media