Tuesday, November 24, 2026

ਪਿੰਗਲਾਵਾੜਾ ਦੇ ਕਿਰਤੀ ਮੇਲੇ ਵਿਚ ਹਿੱਸਾ ਲੈਣ ਵਾਲੇ ਕਿਰਤੀਆਂ ਦੀ ਤਾਲਮੇਲ ਮੀਟਿੰਗ ਹੋਈ

PPN0807201811 ਅੰਮ੍ਰਿਤਸਰ, 8 ਜੁਲਾਈ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਸਥਾਨਕ ਪਿੰਗਲਵਾੜਾ ਮਾਨਾਂਵਾਲਾ ਬ੍ਰਾਂਚ ਵਿਖੇ ਕਿਰਤੀ ਮੇਲੇ ਵਿਚ ਹਿੱਸਾ ਲੈਣ ਵਾਲੇ ਸਮੂੰਹ ਕਿਰਤੀਆਂ ਦੀ ਇਕ ਤਾਲਮੇਲ ਮੀਟਿੰਗ ਕੀਤੀ ਗਈ ਹੈ।ਜਿਸ ਦੌਰਾਨ ਕਿਰਤੀਆਂ ਨੇ ਮੇਲੇ ਦੌਰਾਨ ਪ੍ਰਦਰਸ਼ਿਤ ਕਰਨ ਲਈ ਬਣਾਈਆਂ ਵਸਤਾਂ ਦਿਖਾਈਆਂ।ਡਾ. ਇੰਦਰਜੀਤ ਕੌਰ ਨੇ ਆਪਣੇ ਸੰਬੋਧਨ ਵਿਚ ਸਾਰੇ ਕਿਰਤੀਆਂ ਨੂੰ ਦੱਸਿਆ ਕਿ ਇਸ ਮੇਲੇ ਦੇ ਆਯੋਜਨ ਦਾ ਮੁੱਖ ਉਦੇਸ਼ ਕਿਰਤ ਦੀ ਮਹੱਤਤਾ ਨੂੰ ਆਮ ਲੋਕਾਂ ਵਿਚ ਜਾਗ੍ਰਿਤ ਕਰਕੇ ਉਨ੍ਹਾਂ ਵੱਲੋਂ ਸਮਾਜ ਨੂੰ ਪਾਏ ਜਾਣ ਵਾਲੇ ਸਹਿਯੋਗ ਬਾਰੇ ਪੂਰੀ ਜਾਣਕਾਰੀ ਦੇਣਾ ਹੈ।ਮੇਲੇ ਵਿਚ ਆਉਣ ਵਾਲੀ ਸਮੂੰਹ ਸੰਗਤ ਨੂੰ ਵੀ ਇਹ ਬੇਨਤੀ ਕੀਤੀ ਜਾਵੇਗੀ ਕਿ ਇਨ੍ਹਾਂ ਕਿਰਤਾਂ ਨੂੰ ਖਰੀਦ ਕੇ ਨਿਘਾਰ ਵੱਲ ਜਾ ਰਹੀ ਕਿਰਤੀਆਂ ਦੀ ਮਹੱਤਤਾ ਨੂੰ ਸਮਾਜ ਵਿਚ ਉਜਾਗਰ ਕੀਤਾ ਜਾਵੇ । PPN0807201812
ਇਸ ਮੌਕੇ ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਡਾ. ਧਨੀ ਰਾਮ ਸਾਬਕਾ ਪ੍ਰਿੰਸੀਪਲ ਡੀ.ਏ.ਵੀ ਕਾਲਜ, ਜੈ. ਸਿੰਘ, ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਤਿਲਕ ਰਾਜ ਜਨਰਲ ਮੈਨੇਜਰ, ਯੋਗੇਸ਼ ਸੂਰੀ ਆਦਿ ਹਾਜ਼ਿਰ ਸਨ ।

 

Check Also

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

              ਸਮੁੱਚੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ …

Leave a Reply