
ਫ਼ਾਜਿਲਕਾ, 16 ਅਗਸਤ (ਵਿਨੀਤ ਅਰੋੜਾ) – ਸ਼ਿਰੋਮਣੀ ਅਕਾਲੀ ਦਲ ਦੀ ਇਕਾਈ ਸਟੂਡੇਂਟ ਆਰਗੇਨਾਇਜੇਸ਼ਨ ਆਫ ਇੰਡਿਆ ਵੱਲੋ ਤਲਵੰਡੀ ਸਾਬੋ ਵਿੱਚ ਜੀਤ ਮਹਿੰਦਰ ਸਿੱਧੂ ਦੇ ਪੱਖ ਵਿੱਚ ਚੋਣ ਪ੍ਰਚਾਰ ਜੋਰਾਂ ਤੇ ਜਾਰੀ ਹੈ । ਪ੍ਰੈਸ ਨੋਟ ਜਾਰੀ ਕਰਦਿਆਂ ਹੋਇਆ ਸੋਈ ਦੇ ਜਿਲ੍ਹਾ ਪੈਸ ਸਚਿਵ ਸੁਨਿਲ ਨੇ ਇਹ ਦੱਸਿਆ ਕਿ ਫ਼ਾਜਿਲਕਾ ਜਿਲ੍ਹਾ ਪ੍ਰਧਾਨ ਨਰਿੰਦਰਪਾਲ ਸਿੰਘ ਸਾਵਨਾ ਅਤੇ ਫ਼ਾਜਿਲਕਾ ਇੰਚਾਰਜ ਸੁਖਵਿੰਦਰ ਪਾਲ ਸਿੰਘ ਵੱਲੋ ਸੋਈ ਵਰਕਰਾਂ ਨਾਲ ਤਲਵੰਡੀ ਸਾਬੋ ਵਿੱਚ ਅਕਾਲੀ ਉਮੀਦਵਾਰ ਜੀਤ ਮਹਿੰਦਰ ਸਿੱਧੂ ਦੇ ਪੱਖ ਵਿੱਚ ਸਰਦਾਰ ਸਤਿੰਦਰਜੀਤ ਸਿੰਘ ਮੰਟਾ ਦੀ ਅਵਗਾਈ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ । ਪਿਛਲੇ ਇੱਕ ਹਫ਼ਤੇ ਤੋਂ ਸਵਨਾ ਆਪਣੇ ਸੋਈ ਵਰਕਰਾਂ ਦੇ ਨਾਲ ਉÎÎੱਥੇ ਚੋਣ ਪ੍ਰਚਾਰ ਵਿੱਚ ਜੁੱਟੇ ਹੋਏ ਹਨ ।ਤਲਵੰਡੀ ਸਾਬੋ ਤੋਂ ਜਾਣਕਾਰੀ ਦਿੰਦਿਆਂ ਸਵਨਾ ਨੇ ਦਸਿੱਆ ਏਥੋਂ ਦੇ ਲੋਕਾਂ ਦਾ ਸਨੇਹ ਦੱਸਦਾ ਹੈ ਕਿ ਅਕਾਲੀ ਉਮੀਦਵਾਰ ਜੀਤ ਮਹਿੰਦਰ ਸਿੱਧੂ ਭਾਰੀ ਵੋਟਾਂ ਨਾਲ ਜੇਤੂ ਹੋ ਕੇ ਸੀਟ ਪਾਰਟੀ ਦੀ ਝੋਲੀ ਪਾਉਣਗੇ । ਇਸ ਮੌਕੇ ਤੇ ਸਵਨਾ ਦੇ ਨਾਲ ਮੰਗਤ ਚਿਰਾਗ, ਸੁਰਿੰਦਰ ਸਿੰਘ, ਮਨਜੋਤ ਖੇੜਾ, ਸਾਜਨ ਗੁੱਲਬਧਰ ਅਤੇ ਅਕਾਲੀ ਦਲ ਅਤੇ ਸੋਈ ਦੇ ਅਨੇਕਾਂ ਵਰਕਰ ਵੀ ਮੋਢੇ ਨਾਲ ਮੋਢੇ ਮਿਲਾ ਕੇ ਚੱਲ ਰਹੇ ਹਨ ।
Punjab Post Daily Online Newspaper & Print Media