ਪਠਾਨਕੋਟ, 12 ਜੂਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਦੇ `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਡਿਪਟੀ ਕਮਿਸ਼ਨਰ ਸ੍ਰੀਮਤੀ ਨੀਲਿਮਾ ਆਈ.ਏ.ਐਸ ਦੇ ਆਦੇਸ਼ਾਂ ਅਨੁਸਾਰ ਅਤੇ ਵਣ ਮੰਡਲ ਅਫਸ਼ਰ ਸੰਜੀਵ ਤ੍ਰਿਵਾੜੀ ਦੀ ਦੇਖ ਰੇਖ ਅੰਦਰ ਜਿਲ੍ਹਾ ਪਠਾਨਕੋਟ ਵਿੱਚ ਵੱਖ ਵੱਖ ਸਥਾਨਾਂ ਤੇ ‘ਘਰ-ਘਰ ਹਰਿਆਲੀ’ ਅਧੀਨ ਬੂਟੇ ਵੰਡੇ ਗਏ।ਵਣ ਵਿਭਾਗ ਵੱਲੋਂ ਜਿਲ੍ਹਾ ਪਠਾਨਕੋਟ ਦੇ ਪਿੰਡ ਭਟੋਆ ਤੇ ਹੈਬਤਪਿੰਡੀ ਵਿਖੇ ਮੁਕੇਸ ਕੁਮਾਰ ਵਣ ਗਾਰਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਜੈਮਲ ਸਿੰਘ ਵਿਖੇ ਸਮਸੇਰ ਸਿੰਘ ਵਣ ਗਾਰਡ ਅਤੇ ਪਿੰਡ ਭੋਆ ਵਿਖੇ ਸਵਰੂਪ ਕੌਰ ਵਣ ਗਾਰਡ ਦੀ ਪ੍ਰਧਾਨਗੀ ਹੇਠ ਜਾਗਰੁਕਤਾ ਕੈਪ ਲਗਾਏ ਗਏ।ਹਾਜ਼ਰ ਲੋਕਾਂ ਅਤੇ ਵਿਦਿਆਰਥੀਆਂ ਨੂੰ ‘ਘਰ-ਘਰ ਹਰਿਆਲੀ’ ਅਧੀਨ ਫ੍ਰ੍ਰੀ ਬੂਟੇ ਵੀ ਵੰਡੇ ਗਏ।
ਵਣ ਅਧਿਕਾਰੀਆਂ ਨੇ ਲੋਕਾਂ ਨੂੰ ਕਿਹਾ ਕਿ ਵਾਤਾਵਰਣ ਨੂੰ ਸੁੱਧ ਤੇ ਸਾਫ ਰੱਖਣਾਂ ਸਾਡੀ ਹੀ ਜਿੰਮੇਦਾਰੀ ਹੈ ਅਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਧਰਤੀ ਤੇ ਜਿਆਦਾ ਤੋਂ ਜਿਆਦਾ ਪੋਦੇ ਲਗਾਈਏ।ਉਨ੍ਹਾਂ ਕਿਹਾ ਕਿ ਹਰੇਕ ਘਰ ਦੇ ਵਿੱਚ ਘੱਟ ਤੋਂ ਘੱਟ ਇਕ ਪੋਦਾ ਜਰੂਰ ਲੱਗਿਆ ਹੋਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਰਕਾਰ ਦੇ `ਮਿਸ਼ਨ ਤੰਦਰੁਸਤ ਪੰਜਾਬ` ਨੂੰ ਸਮਰਪਿਤ ‘ਘਰ-ਘਰ ਹਰਿਆਲੀ’ ਪ੍ਰੋਗਰਾਮ ਦੇ ਅਧੀਨ ਹਰੇਕ ਵਿਅਕਤੀ ਵਣ ਵਿਭਾਗ ਦੇ ਦਫਤਰ ਤੋਂ ਫ੍ਰੀ ਪੋਦੇ ਪ੍ਰਾਪਤ ਕਰ ਸਕਦਾ ਹੈ।
ਅਧਿਕਾਰੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਰੋਟ ਜੈਮਲ ਸਿੰਘ ਦੇ ਵਿਦਿਆਰਥੀਆਂ ਨੂੰ ਵੀ ਜਾਗਰੁਕ ਕਰਦਿਆਂ ਕਿਹਾ ਕਿ ਵਿਦਿਆਰਥੀ ਜੀਵਨ ਵਿੱਚ ਹਰੇਕ ਵਿਦਿਆਰਥੀ ਨੂੰ ਪੋਦੇ ਲਗਾਉਣੇ ਚਾਹੀਦੇ ਹਨ ਅਤੇ ਉਨ੍ਹਾਂ ਪੋਦਿਆਂ ਦੀ ਦੇਖ ਰੇਖ ਵੀ ਕਰਨੀ ਚਾਹੀਦੀ ਹੈ।ਉਨ੍ਹਾ ਕਿਹਾ ਕਿ ਇਕ ਪੋਦੇ ਨੂੰ ਦਰੱਖਤ ਬਣਦਿਆਂ ਕਰੀਬ 7 ਤੋਂ 8 ਸਾਲ ਦਾ ਸਮਾ ਲੱਗ ਜਾਂਦਾ ਹੈ, ਇਸ ਲਈ ਸਾਨੂੰ ਦਰੱਖਤਾਂ ਦੀ ਕਟਾਈ ਨਹੀਂ ਕਰਨੀ ਚਾਹੀਦੀ ਅਤੇ ਜਿਆਦਾ ਤੋਂ ਜਿਆਦਾ ਪੋਦੇ ਲਗਾਣੇ ਚਾਹੀਦੇ ਹਨ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media