ਪਠਾਨਕੋਟ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਜ਼ਿਲਾ ਪ੍ਰਸ਼ਾਸਨ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਅਤੇ ਸਿੱਖਿਆ ਵਿਭਾਗ ਵੱਲੋਂ ਕਿਸਾਨਾਂ ਅਤੇ ਆਮ ਲੋਕਾਂ ਦੀ ਬਿਹਤਰੀ ਲਈ ਚਲਾਏ 6 ਪ੍ਰੋਜੈਕਟ ਸਕਾਚ ਐਵਾਰਡ 2018 ਲਈ ਨਾਮਜ਼ਦ ਹੋਏ ਸਨ।ਸਾਰੇ ਪ੍ਰੋਜੈਕਟਾਂ ਨੂੰ 8 ਐਵਾਰਡ ਆਫ ਮੈਰਿਟ ਅਤੇ ਇੱਕ ਜ਼ਿਲਾ ਪ੍ਰਸ਼ਾਸ਼ਨ ਨੂੰ ਵਿਸ਼ੇਸ਼ ਤੌਰ `ਤੇ ਗੋਲਡ ਸਕਾਚ ਆਰਡਰ ਆਫ ਮੈਰਿਟ ਮਿਲੇ ਹਨ।ਜਿਸ ਨਾਲ ਜ਼ਿਲਾ ਪਠਾਨਕੋਟ ਦਾ ਨਾਮ ਉੱਚਾ ਹੋਇਆ ਹੈ ਅਤੇ ਜਿਲ੍ਹਾ ਪਠਾਨਕੋਟ ਕੂਲ 14 ਅਵਾਰਡ ਜਿੱਤ ਕੇ ਪੰਜਾਬ ਅੰਦਰ ਮੋਹਰੀ ਜਿਲ੍ਹਾ ਬਣਿਆ ਹੈ।
ਉਨ੍ਹਾਂ ਦੱਸਿਆ ਕਿ ਜ਼ਿਲਾ ਪ੍ਰਸ਼ਾਸ਼ਣ ਵੱਲੋਂ ਐਵਾਰਡ ਆਫ ਮੈਰਿਟ ਪ੍ਰਾਪਤ ਕਰਨ ਲਈ ਬਲਾਕ ਖੇਤੀਬਾੜੀ ਅਫਸਰ ਪਠਾਨਕੋਟ ਡਾ. ਅਮਰੀਕ ਸਿੰਘ ਦੀ ਅਗਵਾਈ ਹੇਠ 4 ਮੈਂਬਰੀ ਟੀਮ (ਸਕਾਲਰ ਅਮਨ ਠਾਕੁਰ, ਨੀਰਜ ਸ਼ਰਮਾ ਕੰਪਿਉਟਰ ਫੈਕਲਟੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੋਬੜਾ ਅਤੇ ਸ਼੍ਰੀਮਤੀ ਨੀਤੂ ਪ੍ਰਸ਼ਾਦ ਆਈ.ਟੀ ਮਾਹਿਰ) ਦਿੱਲੀ ਗਏ ਸਨ।
ਉਨਾਂ ਦੱਸਿਆ ਕਿ ਜ਼ਿਲਾ ਪਠਾਨਕੋਟ ਵਿੱਚ ਝੋਨੇ ਪਰਾਲੀ ਦੀ ਸੰਭਾਲ ਨਾਮਜ਼ਦਗੀ ਨੂੰ ਦੋ ਗੋਲਡ, ਫਾਰਮ ਸਕੂਲ ਨੂੰ ਗੋਲਡ, ਖੇਤੀ ਪਸਾਰ ਸੇਵਾਵਾਂ ਵਿੱਚ ਸੋਸ਼ਲ ਮੀਡੀਆ ਦਾ ਯੋਗਦਾਨ ਨੂੰ ਪਾਇਲਟ, ਈ ਬਸਤਾ ਨੂੰ ਦੋ ਗੋਲਡ, ਮਿਸ਼ਨ ਰੀ ਐਡਮਿਸ਼ਨ ਨੂੰ ਤਾਂਬਾ, ਕੰਪਿਊਟਰ ਸਿੱਖਿਆ ਅਭਿਆਨ ਨੂੰ ਗੋਲਡ ਮੈਰਿਟ ਆਫ ਅਵਾਰਡ ਪ੍ਰਾਪਤ ਹੋਏ ਹਨ।ਉਨ੍ਹਾਂ ਦੱਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ 14 ਸਕਾਚ ਆਰਡਰ ਆਫ ਮੈਰਿਟ ਜਿੱਤ ਜ਼ਿਲਾ ਪਠਾਨਕੋਟ ਦੇਸ਼ ਭਰ ਵਿੱਚ ਪੰਜਵੇਂ ਸਥਾਨ ਤੇ ਰਿਹਾ ਹੈ।ਉਨਾਂ ਸ਼ਹਿਰ ਵਾਸੀਆਂ ਅਤੇ ਸਮੂਹ ਯੰਗ ਇੰਨੋਵੇਟਿਵ ਫਾਰਮਰਜ ਵਟਸਐਪ ਗਰੁੱਪਾਂ ਦੇ ਸਮੂਹ ਮੈਂਬਰਾਂ ਦਾ ਵੋਟਿੰਗ ਕਰਨ ਲਈ ਧੰਨਵਾਦ ਕੀਤਾ ਅਤੇ ਸਮੁੱਚੀ ਪਠਾਨਕੋਟ ਪ੍ਰਾਗਰੈਸਿਵ ਟੀਮ ਨੂੰ ਮੁਬਾਰਕਵਾਦ ਦਿਦਿਆਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਦੀ ਪ੍ਰਾਗਰੈਸਿਵ ਪਠਾਨਕੋਟ ਦੀ ਟੀਮ ਨੇ ਦੋ ਸਾਲ ਤੋਂ ਵੀ ਘੱਟ ਸਮੇਂ ਵਿੱਚ 14 ਸਕਾਚ ਐਵਾਰਡ ਜਿੱਤ ਕੇ ਇੱਕ ਸ਼ਾਨਦਾਰ ਉਪਲੱਬਧੀ ਹਾਸਲ ਕੀਤੀ ਹੈ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media