Tuesday, November 24, 2026

ਫੀਸਾਂ ਦੀ ਨਜਾਇਜ਼ ਵਸੂਲੀ ਖਿਲਾਫ ਵਿਦਿਆਰਥੀਆਂ ਦਾ ਰੋਸ ਧਰਨਾ 17 ਜੁਲਾਈ ਨੂੰ

PPN1507201804ਬਠਿੰਡਾ, 15 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਸਰਕਾਰੀ ਰਜਿੰਦਰਾ ਕਾਲਜ਼ ਵਿਖੇ ਐਸ.ਸੀ ਵਿਦਿਆਰਥੀਆਂ ਤੋਂ ਵਸੂਲੀਆਂ ਜਾ ਰਹੀਆਂ ਨਜ਼ਾਇਜ਼ ਫੀਸਾਂ ਦਾ ਬਾਈਕਾਟ ਕਰਵਾਉਣ ਸੁਬੰਧੀ ਸਟੂਡੈਂਟ ਯੂਨੀਅਨ ਵਲੋਂ ਵਿਸੇਸ ਮੀਟਿੰਗ ਕੀਤੀ ਗਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਦੀਪ ਕੌਰ ਕੋਟਲਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ 10 ਜੁਲਾਈ ਨੂੰ ਜਾਰੀ ਪੱਤਰ ਰਾਹੀਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਐਸ ਸੀ ਵਿਦਿਆਰਥੀਆਂ ਦੀਆਂ ਪੂਰੀ ਫੀਸ ਮੁਆਫ ਕੀਤੀ ਹੈ, ਪਰ ਰਜਿੰਦਰਾ ਕਾਲਜ਼ ‘ਚ ਐਸ.ਸੀ ਵਿਦਿਆਰਥੀਆਂ ਤੋਂ 8,868 ਤੋਂ 12,138 ਤੱਕ ਪੂਰੀ ਫੀਸ ਵਸੂਲੀ ਜਾ ਰਹੀ ਹੈ।ਆਗੂ ਸੰਗੀਤਾ ਰਾਣੀ ਨੇ ਕਿਹਾ ਕਿ ਵਿਦਿਆਰਥੀਆਂ ਤੋਂ ਵਸੂਲੀ ਜਾ ਰਹੀ ਫੀਸ਼ ਨਜਾਇਜ਼ ਹੈ।ਉਨ੍ਹਾਂ ਨਜ਼ਾਇਜ਼ ਫੀਸਾਂ ਅਤੇ ਜਨਰਲ ਵਿਦਿਆਰਥੀਆਂ ਤੋਂ 2400 ਰੁਪਏ ਵਸੂਲੇ ਜਾ ਰਹੇ ਪੀ.ਟੀ.ਏ ਫੰਡ ਦਾ ਬਾਈਕਾਟ ਕਰਨ ਅਤੇ 17 ਜੁਲਾਈ ਨੂੰ ਕਾਲਜ਼ ਦੇ ਗੇਟ ਅੱਗੇ ਧਰਨਾ ਦੇਣ ਦਾ ਐਲਾਨ ਕੀਤਾ।ਇਸ ਮੌਕੇ ਰਜਨਪ੍ਰੀਤ ਕੌਰ, ਜੋਤੀ, ਅਮਰ, ਸੋਮਜੀਤ, ਸਪਨਾ, ਗੁਰਮੇਲ, ਰਮਨ, ਹਰਮਨ, ਮਨਜਿੰਦਰ, ਜਤਿੰਦਰ, ਹਰਵਿੰਦਰ ਆਦਿ ਮੌਜ਼ੂਦ ਸਨ।
 

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply