Sunday, October 11, 2026

ਲਾਇਨ ਕਲੱਬ ਬਟਾਲਾ ਮੁਸਕਾਨ ਨੇ ਲੋੜਵੰਦ ਨੂੰ ਦਿੱਤਾ ਟਰਾਈ ਸਾਈਕਲ

PPN1507201803ਬਟਾਲਾ, 15 ਜੁਲਾਈ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਲਾਇਨ ਕਲੱਬ ਮੁਸਕਾਨ ਵਲੋਂ ਸੜਕ ਹਾਦਸੇ ਵਿਚ ਅਪਾਹਿਜ਼ ਹੋ ਚੁੱਕੇ ਪਿੰਡ ਭਗਵਾਨਪੁਰ ਤਹਿਸੀਲ ਬਟਾਲਾ ਦੇ ਇਕ ਨੌਜਵਾਨ ਨੂੰ ਟਰਾਈ ਸਾਈਕਲ ਦਿੱਤਾ ਗਿਆ।ਕਲੱਬ ਦੇ ਪ੍ਰਧਾਨ ਲਖਵਿੰਦਰ ਸਿੰਘ ਢਿੱਲੋਂ ਅਤੇ ਪ੍ਰੋਜੈਕਟ ਚੇਅਰਮੈਨ ਬਰਿੰਦਰ ਸਿੰਘ ਅਠਵਾਲ ਨੇ ਪ੍ਰੁੈਸ ਨੂੰ ਦੱਸਿਆ ਕਿ ਕੁਲਦੀਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਭਗਵਾਨਪੁਰ ਨੇ ਮੰਗ ਕੀਤੀ ਸੀ, ਜਿਸ `ਤੇ ਕਲੱਬ ਵਲੋਂ ਉਸ ਨੂੰ ਟਰਾਈ ਸਾਈਕਲ ਦਿਤਾ ਗਿਆ।ਇਸ ਮੌਕੇ ਪਿੰਡ ਦੇ ਮੋਹਤਬਰ ਵਿਅਕਤੀ ਤੋਂ ਇਲਾਵਾ ਲਾਇਨ ਪ੍ਰਿੰ: ਹਰਭਜਨ ਸਿੰਘ ਸੇਖੋਂ ਚਾਰਟਰ ਪ੍ਰਧਾਨ, ਲਾਇਨ ਸਤਵੰਤ ਸਿੰਘ ਬੇਦੀ ਉਪ ਪ੍ਰਧਾਨ, ਲਾਇਨ ਬਖਸ਼ਿੰਦਰ ਸਿੰਘ ਅਠਵਾਲ ਕੈਸ਼ੀਅਰ, ਲਾਇਨ ਡਾ: ਰਣਜੀਤ ਸਿੰਘ ਰੰਧਾਵਾ, ਲਾਇਨ ਬਲਕਾਰ ਸਿੰਘ ਰੰਧਾਵਾ, ਲਾਇਨ ਪ੍ਰਿੰਸੀਪਲ ਭਾਰਤ ਭੂਸ਼ਨ, ਲਾਇਨ ਲੇਡੀ ਸੁਮਲ ਬਾਲਾ ਪੀ ਆਰ ਕਲੱਬ, ਲਾਇਨ ਲੇਡੀ ਨਰਿੰਦਰਪਾਲ ਕੌਰ ਢਿਲੋਂ, ਸ੍ਰੀਮਤੀ ਦਵਿੰਦਰ ਕੌਰ, ਅਕੀਦਤ ਅਠਵਾਲ, ਪ੍ਰੋ. ਕੁਲਜੀਤ ਕੌਰ ਅਠਵਾਲ, ਦੀਦਾਰ ਸਿੰਘ ਅੰਕੁਰ ਪ੍ਰੈਸ ਵਾਲੇ, ਕੁਲਦੀਪ ਸਿੰਘ, ਕਮਲਜੀਤ ਸਿੰਘ ਲਾਲ, ਜਸਪਾਲ ਸਿੰਘ, ਸੁਰਜੀਤ ਸਿੰਘ ਪੱਪੂ ਸਾਬਕਾ ਪੰਚ, ਸੁਵਿੰਦਰ ਸਿੰਘ ਪੰਚ, ਕਸ਼ਮੀਰ ਸਿੰਘ, ਸੋਹਨ ਸਿੰਘ, ਭੁਪਿੰਦਰ ਸਿੰਘ, ਸੁਖਜੀਤ ਸਿੰਘ ਆਦਿ ਹਾਜਰ ਸਨ।  

 

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply