Tuesday, June 23, 2026

ਕੈਨੇਡਾ ਫੇਰੀ ਉਪਰੰਤ ਸਮਰਾਲਾ ਪੁੱਜਣ ਤੇ ਜਗਜੀਵਨ ਸਿੰਘ ਖੀਰਨੀਆਂ ਦਾ ਨਿੱਘਾ ਸਵਾਗਤ

ਸਮਰਾਲਾ, 15 ਜੁਲਾਈ (ਪੰਜਾਬ ਪੋਸਟ- ਕੰਗ)- ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਦਾ ਕੈਨੇਡਾ ਫੇਰੀ ਤੋਂ ਬਾਅਦ ਆਪਣੇ PPN1507201822ਸ਼ਹਿਰ ਸਮਰਾਲਾ ਪੁੱਜਣ `ਤੇ ਸੀਨੀ: ਅਕਾਲੀ ਆਗੂ ਹਰਪ੍ਰੀਤ ਸਿੰਘ ਬਾਲਿਓਂ, ਅਵਤਾਰ ਸਿੰਘ ਐਮ.ਸੀ ਅਤੇ ਡਾ. ਸਿਕੰਦਰ ਸਿੰਘ ਐਮ.ਸੀ ਵੱਲੋਂ ਗੁਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ।ਖੀਰਨੀਆਂ ਨੇ ਆਪਣੀ ਕੇਨੈਡਾ ਫੇਰੀ ਸਬੰਧੀ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਕੈਨੇਡਾ `ਚ ਜਿਥੇ ਉਨਾਂ ਨੇ  ਅਕਾਲੀ ਦਲ ਦੀ ਬਿਹਤਰੀ ਲਈ ਉੱਥੋਂ ਦੇ ਪ੍ਰਵਾਸੀ ਭਾਰਤੀਆਂ ਨਾਲ ਮੁਲਾਕਾਤ ਕੀਤੀ, ਉਥੇ ਉਹ ਆਪਣੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੂੰ ਵੀ ਮਿਲੇ।ਉਨ੍ਹਾਂ ਕਿਹਾ ਕਿ ਉਹ ਉੱਥੋਂ ਦੀ ਸੜਕੀ ਆਵਾਜਾਈ ਅਤੇ ਸਾਫ ਸਫਾਈ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਆਉਣ ਵਾਲੇ ਭਵਿੱਖ ਸਮੇਂ `ਚ ਆਪਣੇ ਸ਼ਹਿਰ ਸਮਰਾਲਾ ਵਿੱਚ ਵੀ ਅਜਿਹੀ ਵਿਵਸਥਾ ਲਿਆਉਣ ਦੀ ਕੋਸ਼ਿਸ਼ ਕਰਨਗੇ।ਇਸ ਮੌਕੇ ਸਰਬਜੀਤ ਸਿੰਘ ਪਪੜੌਦੀ ਸਰਕਲ ਪ੍ਰਧਾਨ, ਸ਼ਿੰਗਾਰਾ ਸਿੰਘ ਔਜਲਾ, ਜਗਜੀਤ ਸਿੰਘ ਚਹਿਲਾਂ, ਸਤਵੀਰ ਸਿੰਘ ਸੇਖੋਂ ਵਾਈਸ ਪ੍ਰਧਾਨ ਨਗਰ ਕੌਂਸਲ ਸਮਰਾਲਾ, ਅਮਰਜੀਤ ਸਿੰਘ ਫੌਜੀ, ਸਤਵੀਰ ਸਿੰਘ ਬੈਨੀਪਾਲ, ਸੁਖਵਿੰਦਰ ਸਿੰਘ ਸੁੱਖਾ ਖੀਰਨੀਆਂ, ਮੋਹਣ ਸਿੰਘ ਸੰਧਰ ਆਦਿ ਹਾਜਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply