Saturday, October 10, 2026

ਸੁਖਦੇਵ ਸਿੰਘ ਰੰਧਾਵਾ ਦੀ ਮਾਤਾ ਨਮਿਤ ਅੰਤਿਮ ਆਰਦਾਸ 17 ਜੁਲਾਈ ਨੂੰ

ਅੰਮ੍ਰਿਤਸਰ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਸੁਖਦੇਵ ਸਿੰਘ ਰੰਧਾਵਾ (ਰਿਟਾਇਰਡ) ਡਿਪਟੀ ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਅਤੇ PPN1507201821ਇੰਜੀਨੀਅਰ ਗੁਰਦੇਵ ਸਿੰਘ ਰੰਧਾਵਾ ਦੇ ਮਾਤਾ ਮਹਿੰਦਰ ਕੌਰ 99 ਸਾਲ ਦੀ ਉਮਰ ਭੋਗ ਕੇ ਸਦੀਵੀ ਵਿਛੋੜਾ ਦੇ ਗਏ ਹਨ।ਸੇਵਾ ਅਤੇ ਸਿਮਰਨ ਦੇ ਪੁੰਜ ਇੱਕ ਸਦੀ ਦੇ ਹਾਣੀ ਮਾਤਾ ਜੀ ਦੀ ਅੰਤਿਮ ਅਰਦਾਸ 17 ਜੁਲਾਈ 2018 ਦਿਨ ਮੰਗਲਵਾਰ ਨੂੰ ਛੇਵੀਂ ਪਾਤਸ਼ਾਹੀ ਗੁਰੂਦੁਆਰਾ ਸਾਹਿਬ ਬਲਾਕ ਬੀ ਰਣਜੀਤ ਐਵੀਨਿਉ ਵਿਖੇ 12.00 ਵਜੇ ਤੋਂ ਲੈ ਕੇ 2.00 ਵਜੇ ਤੱਕ ਹੋਵੇਗੀ।ਮਾਤਾ ਮਹਿੰਦਰ ਕੌਰ ਨੇ ਆਪਣੇ ਬੱਚਿਆਂ ਨੂੰ ਸਮਾਜ ਸੇਵਾ ਦੇ ਨਾਲ ਚੰਗੀ ਸਿੱਖਿਆ ਦਿਵਾ ਕੇ ਚੰਗੇ ਅੱਹੁਦਿਆਂ ਤੱਕ ਪਹੁੰਚਾਇਆ।ਅੱਜ ਮਾਤਾ ਮਹਿੰਦਰ ਕੌਰ ਦਾ ਪਰਿਵਾਰ ਵਿਦੇਸ਼ਾਂ ਵਿੱਚ ਮਾਤਾ ਦੀ ਫੁਲਵਾੜੀ ਦੀ ਖੁਸ਼ਬੂ ਬਿਖੇਰ ਰਹੇ ਹਨ।ਮਾਤਾ ਜੀ ਦੀ ਮੌਤ ਤੇ ਰੰਧਾਵਾ ਪਰਿਵਾਰ ਨਾਲ ਸਮਾਜਿਕ, ਵਿਦਿੱਅਕ, ਧਾਰਮਿਕ, ਰਾਜਨੀਤਕ ਸ਼ਖਸੀਅਤਾਂ ਨੇ ਦੁੱਖ ਸਾਂਝਾ ਕੀਤਾ।
ਦੱਸਣਯੋਗ ਹੈ ਕਿ ਸਵਰਗੀ ਮਾਤਾ ਨੇ ਭਾਰਤ ਤੇ ਪਾਕਿਸਤਾਨ ਦੀ ਵੰਡ ਦੀ ਪੀੜਾ ਨੂੰ ਆਪਣੇ ਪਿੰਡੇ `ਤੇ ਹੰਡਾਇਆ ਅਤੇ ਕਈ ਦਰਦਨਾਕ ਘਟਨਾਵਾਂ ਨੂੰ ਆਪਣੇ ਅੱਖੀ ਵੇਖਿਆ।ਮਾਤਾ ਜੀ ਨੇ ਆਪਣੇ ਪਿੰਡ ਨੇਸ਼ਟਾ ਵਿਖੇ ਲੋਕਾਂ ਨਾਲ ਨੇੜਤਾ ਬਣਾਈ ਅਤੇ ਲੋਕਾਂ ਨੂੰ ਸੁਚਾਰੂ ਢੰਗ ਦੇ ਧਾਰਨੀ ਬਣਨ ਸੇਵਾ ਸਿਮਰਨ ਕਰਨ ਵੰਡ ਕੇ ਛੱਕਣ ਲਈ ਪ੍ਰੇਰਿਆ ਅਤੇ ਲੜਕਿਆਂ ਨੂੰ ਖੇਡਾਂ ਖੇਡਣ ਲਈ ਕਹਿੰਦੇ ਰਹਿੰਦੇ ਸਨ ਅਤੇ ਨਸ਼ਿਆਂ ਤੋ ਦੂਰ ਰਹਿਣ ਲਈ ਸਿੱਖਿਆ ਵੀ ਦੇਂਦੇ ਸਨ ਅਤੇ ਧਾਰਮਿਕ ਕਥਾ ਕਹਾਣੀਆਂ ਵੀ ਸੁਣਾਉਦੇ ਸਨ। ਮਾਤਾ ਜੀ ਗਰੀਬ ਲੋਕਾਂ ਦੀ ਵੀ ਮਦਦ ਕਰਦੇ ਰਹਿੰਦੇ ਸਨ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply