Thursday, August 20, 2026

ਵਿਧਾਇਕ ਗੋਲਡੀ ਤੇ ਡੀ.ਸੀ ਥੋਰੀ ਵਲੋਂ ਧੂਰੀ ’ਚ ਜ਼ਿਲ੍ਹੇ ਦੀ ਛੇਵੀਂ ‘ਸਾਂਝੀ ਰਸੋਈ’ ਦਾ ਉਦਘਾਟਨ

ਧੂਰੀ, 16 ਜੁਲਾਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਤੰਦਰੁਸਤ ਪੰਜਾਬ ਮਿਸ਼ਨ ਦੇ ਤਹਿਤ ਧੂਰੀ ਵਿਖੇ ਜ਼ਿਲ੍ਹੇ ਦੀ ਛੇਵੀਂ ਸਾਂਝੀ ਰਸੋਈ ਦਾ ਉਦਘਾਟਨ ਕੀਤੇ ਜਾਣ ਦੇ PPN1607201805ਨਾਲ ਹੀ ਅੱਜ ਜ਼ਿਲ੍ਹਾ ਸੰਗਰੂਰ ਸਭ ਤੋਂ ਵੱਧ ‘ਸਾਂਝੀ ਰਸੋਈ’ ਸਥਾਪਿਤ ਕਰਨ ਵਾਲਾ ਰਾਜ ਦਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ।ਵਿਧਾਇਕ ਧੂਰੀ ਦਲਵੀਰ ਸਿੰਘ ਗੋਲਡੀ ਅਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਅੱਜ ‘ਸਾਂਝੀ ਰਸੋਈ’ ਦਾ ਉਦਘਾਟਨ ਕਰਦਿਆਂ ਕਿਹਾ ਕਿ ਮਹਿਜ਼ 10 ਰੁਪਏ ਵਿੱਚ ਸਸਤਾ ਤੇ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣਾ ਮਨੁੱਖਤਾ ਦੀ ਸੇਵਾ ਹੈ ਅਤੇ ਅਜਿਹੇ ਉਦਮ ਲਗਾਤਾਰ ਜਾਰੀ ਰੱਖੇ ਜਾਣ ਦੀ ਲੋੜ ਹੈ।
    ਵਿਧਾਇਕ ਗੋਲਡੀ ਨੇ ਡਿਪਟੀ ਕਮਿਸ਼ਨਰ ਵੱਲੋਂ ਕੀਤੇ ਜਾ ਰਹੇ ਉਦਮ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਗਰੀਬ ਤੇ ਲੋੜਵੰਦ ਲੋਕਾਂ ਲਈ ਇਹ ਸਾਂਝੀ ਰਸੋਈ ਵਰਦਾਨ ਸਾਬਤ ਹੋਵੇਗੀ।ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੀ ਤਰਫੋਂ ਸਮਾਜ ਸੇਵਾ ਦੇ ਇਸ ਕਾਰਜ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ। ਡੀ.ਸੀ ਥੋਰੀ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ 9 ਸਬ-ਡਵੀਜ਼ਨਾਂ ਵਿੱਚ ਇੱਕ ਮਹੀਨੇ ਦੇ ਅੰਦਰ-ਅੰਦਰ ‘ਸਾਂਝੀ ਰਸੋਈ’ ਸਥਾਪਿਤ ਹੋ ਜਾਵੇਗੀ।ਉਨ੍ਹਾਂ ਕਿਹਾ ਕਿ ਸਾਂਝੀ ਰਸੋਈ ਰਾਹੀਂ ਜ਼ਿਲ੍ਹੇ ਵਿੱਚ ਸਾਲਾਨਾ 5 ਲੱਖ ਥਾਲੀਆਂ ਪਰੋਸਣ ਦਾ ਟੀਚਾ ਮਿਥਿਆ ਗਿਆ ਹੈ, ਜਿਸ ਨੂੰ ਪੂਰਾ ਕਰ ਲਿਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੱਕ ਸਾਂਝੀ ਰਸੋਈ ਵਿੱਚ ਔਸਤਨ 150 ਤੋਂ 200 ਲੋੜਵੰਦ ਭੋਜਨ ਖਾ ਰਹੇ ਹਨ ਅਤੇ 9 ਸਬ ਡਵੀਜ਼ਨਾਂ ਵਿੱਚ ਰੋਜ਼ਾਨਾ ਇਸ ਦਰ ਨਾਲ ਭੋਜਨ ਖਾਣ ਵਾਲਿਆਂ ਦੀ ਗਿਣਤੀ 1400 ਹੋਣ ਦੀ ਉਮੀਦ ਹੈ।
    ਥੋਰੀ ਨੇ ਕਿਹਾ ਕਿ ਸਬ-ਡਵੀਜ਼ਨ ਪੱਧਰ ’ਤੇ ‘ਸਾਂਝੀ ਰਸੋਈ’ ਸ਼ੁਰੂ ਕਰਨ ਮਗਰੋਂ ਤਹਿਸੀਲ ਪੱਧਰ ’ਤੇ ਵੀ ਇਸ ਯੋਜਨਾ ਨੂੰ ਲਾਗੂ ਕੀਤਾ ਜਾਵੇਗਾ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਲਾਭ ਉਠਾ ਸਕਣ।ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ ਅਮਰੇਸ਼ਵਰ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁੰਨ ਦੇ ਅਜਿਹੇ ਕਾਰਜ ਹਮੇਸ਼ਾਂ ਜਾਰੀ ਰੱਖੇ ਜਾਣ ਕਿਉਂਕਿ ਗਰੀਬਾਂ ਨੂੰ ਭੋਜਨ ਮੁਹੱਈਆ ਕਰਵਾਉਣਾ ਨੇਕ ਕਾਰਜ ਹੁੰਦਾ ਹੈ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply