Monday, June 15, 2026

ਆਨੰਦ ਦਿੱਲੀ ਕਮੇਟੀ ਦੀ ਉੱਚ ਸਿੱਖਿਆ ਕਮੇਟੀ ਦੇ ਬਣੇ ਚੇਅਰਮੈਨ

Bhupinder Singh Anandਨਵੀਂ ਦਿੱਲੀ, 17 ਜੁਲਾਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਉੱਚ ਸਿਖਿਆ ਕਮੇਟੀ ਦੀ ਗਵਰਨਿੰਗ ਬਾਡੀ `ਚ ਬਦਲਾਅ ਕੀਤਾ ਗਿਆ। ਕੀਤੀ ਗਈ ਹੈ।ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿੱਲੀ ਤੋਂ ਨਾਮਜ਼ਦ ਮੈਂਬਰ ਭੂਪਿੰਦਰ ਸਿੰਘ ਆਨੰਦ ਨੂੰ ਉਕਤ ਕਮੇਟੀ ਦਾ ਚੇਅਰਮੈਨ ਅਤੇ ਉਘੇ ਸਨਅਤਕਾਰ ਬਲਬੀਰ ਸਿੰਘ ਕੱਕੜ ਨੂੰ ਸਹਾਇਕ ਚੇਅਰਮੈਨ ਥਾਪਿਆ ਗਿਆ ਹੈ।
    ਆਨੰਦ ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਦੇ ਚੇਅਰਮੈਨ ਵਜੋਂ ਕਈ ਵਰ੍ਹਿਆਂ ਤੱਕ ਕਾਰਜ ਕਰਨ ਦਾ ਤਜੱਰਬਾ ਰੱਖਦੇ ਹਨ।ਨਾਲ ਹੀ ਕੱਕੜ ੱਲੋਂ ਕਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਨਾਲ ਕਾਰਜ ਕਰਨ ਦਾ ਲੰਬਾ ਤਜੱਰਬਾ ਹੈ।ਜੀ.ਕੇ ਨੇ ਕਿਹਾ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਉਪਲਬਧ ਕਰਾਉਣ ਦਾ ਟੀਚਾ ਉਕਤ ਕਮੇਟੀ ਸਿਰੇ ਚੜ੍ਹਾਵੇ, ਉਸ ਲਈ ਦਿੱਲੀ ਕਮੇਟੀ ਹਰ ਪ੍ਰਕਾਰ ਦਾ ਸਹਿਯੋਗ ਦੇਣ ਲਈ ਤਿਆਰ ਹੈ।ਇਥੇ ਦੱਸ ਦੇਈਏ ਕਿ ਉਕਤ ਕਮੇਟੀ ਦੇ ਕੋਲ ਦਿੱਲੀ ਯੂਨੀਵਰਸਿਟੀ ਦੇ ਅਧੀਨ ਚੱਲਦੇ 4 ਖਾਲਸਾ ਕਾਲਜਾਂ ਦੇ ਨਾਲ ਹੀ ਬਾਕੀ ਸਮੂਹ ਉੱਚ ਵਿੱਦਿਅਕ ਅਦਾਰਿਆਂ ਦੀ ਚੜ੍ਹਦੀਕਲਾ ਲਈ ਨੀਤੀਆਂ ਬਣਾਉਣ ਦਾ ਅਧਿਕਾਰ ਹੋਵੇਗਾ।
 

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply