ਭੀਖੀ, 18 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਦਿ ਰੌਇਲ ਗਰੁੱਪ ਆਫ ਕਾਲਜਿਜ ਬੋੜਾਵਾਲ ਦੇ ਐਨ.ਐਸ.ਐਸ ਦੇ ਸੱਤ ਵਲੰਟੀਆਰ ਮਨਾਲੀ
(ਹਿਮਾਚਲ ਪ੍ਰਦੇਸ) ਵਿਖੇ ਲੱਗ ਰਹੇ ਨੋ ਰੋਜਾ ਐਨ.ਐਸ.ਐਸ ਕੈਪ ਵਿੱਚ ਭਾਗ ਲੈਣ ਲਈ ਕਾਲਜ ਚੇਅਰਮੈਨ ਏਕਮਜੀਤ ਸਿੰਘ ਸੋਹਲ ਅਤੇ ਪ੍ਰਿੰਸੀਪਲ ਕਿਰਨਜੀਤ ਕੌਰ ਚੌਹਾਨ ਦੀ ਦੇਖ ਰੇਖ ਵਿੱਚ ਕਾਲਜ ਕੈਂਪਸ ਵਿੱਚੋ ਰਵਾਨਾ ਕੀਤੇ ਗਏ।ਕਾਲਜ ਦੇ ਪ੍ਰੋਗਰਾਮ ਅਫਸਰ ਸੁਖਵੀਰ ਕੌਰ ਬਰ੍ਹੇ ਅਤੇ ਹਰਵਿੰਦਰ ਸਿੰਘ ਨੇ ਕਿਹਾ ਇਹ ਵੰਲਟੀਆਰ ਕਾਲਜ ਦੇ ਬੈਸਟ ਵੰਲਟੀਆਰ ਵਿੱਚੋ ਹਨ।ਇਹਨਾ ਦੁਆਰਾ ਪੰਜਾਬ ਸਰਕਾਰ ਅਤੇ ਪ੍ਰੋਗਰਾਮ ਕੋਆਰਡੀਨੇਟਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਸਮੇ ਸਮੇ ਤੇ ਜਾਰੀ ਹਦਾਇਤਾ ਅਨੂਸਰ ਸਫਾਈ ਸੰਬੰਧੀ ਕੈਂਪ, ਪੌਦੇ ਲਗਾਉਣ, ਖੂਨ ਦਾਨ ਸੰਬੰਧੀ ਅਤੇ ਹੋਰ ਸਮਾਜ ਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਇਆ ਜਾਦਾ ਹੈ।ਇਹਨਾ ਵਿਸ਼ੇਸਤਾਵਾ ਕਾਰਨ ਹੀ ਡਾ. ਰਘਵੀਰ ਸਿੰਘ ਮਾਨ ਸਹਾਇਕ ਡਾਇਰੈਕਟਰ ਯੂਵਕ ਸੇਵਾਵਾ ਮਾਨਸਾ ਵੱਲੋ ਚੋਣ ਕਰ ਕੇ ਕੈਪ ਲਈ ਚੁਣਿਆ ਗਿਆ।ਉਹਨਾ ਵੰਲਟੀਅਰਾ ਨੂੰ ਕੈਪ ਲਈ ਰਵਾਨਾ ਹੋਣ ਸਮੇ ਸ਼ੁਭਕਾਮਨਾਵਾਂ ਦਿੱਤੀਆਂ।ਉਹਨਾਂ ਕਿਹਾ ਕਿ ਇਸ ਕਾਲਜ ਦੇ ਸਾਰੇ ਹੀ ਵੰਲਟੀਆਰ ਹਰ ਸਮੇਂ ਸਫਾਈ ਕੈਂਪ ਲਗਾਉਣ ,ਪੌਦੇ ਲਗਾਉਣ ਅਤੇ ਖੂਨ ਦਾਨ ਕਾਰਨ ਵਿੱਚੋ ਬਾਕੀ ਵਿੱਦਿਆਕ ਸੰਸਥਾਵਾਂ ਨਾਲੋ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾ ਰਹੇ ਹਨ।ਉਹਨਾ ਇਹ ਵੀ ਕਿਹਾ ਕਿ ਸੰਸਥਾ ਵੱਲੋ ਬੋੜਾਵਾਲ ਡਰੇਨ ਨੂੰ ਗੋਦ ਲੈ ਕੇ ਰੁੱਖ ਲਗਾਉਣ ਅਤੇ ਇਹਨਾਂ ਦੀ ਸੰਭਾਲ ਸੰਬੰਧੀ ਜਿੰਮੇਵਾਰੀ ਲੈਣਾ ਵੀ ਇੱਕ ਬਹੁਤ ਸ਼ਲਾਘਾਯੋਗ ਕੰਮ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media