ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂਂ 02 ਦੰਸਬਰ 2018 ਤੋਂਂ ਂ16 ਦੰਸਬਰ 2018 ਤੱਕ ਹੋਣ ਵਾਲੇ ਯੂ ਼ਜੀ ਼ਸੀ ਼(ਟਥੳ) ਦੇ ਟੈਸਟ ਦੀ ਤਿਆਰੀ ਲਈ 16 ਹਫਤਿਆਂ ਦਾ ਇੱਕ ਕੌਰਸ ਕਰਵਾਇਆ ਜਾਣਾ ਹੈ।ਇਹ ਕੌਰਸ 13 ਅਗਸਤ 2018 ਨੂੰ ਆਰੰਭ ਹੋਵੇਗਾ ਅਤੇ ਮਿਤੀ 30 ਨੰਵਬਰ 2018 ਤੱਕ ਚੱਲੇਗਾ।
ਉਪਰੋਕਤ ਕੌਰਸ ਵਿਚ ਦਾਖ਼ਲਾ ਲੈਣ ਵਾਲੇ ਸਾਧਾਰਨ ਸ਼੍ਰੇਣੀ ਦੇ ਵਿਦਿਆਰਥੀਆਂ ਪਾਸੋ ਂਪੂਰੇ ਕੌਰਸ ਲਈ 12000ੇ-ਰੁਪਏ ਪ੍ਰਤੀ ਵਿਦਿਆਰਥੀ ਫੀਸ ਲਈ ਜਾਵੇਗੀ, ਜਦਕਿ ਰਾਖਵੀਆਂ ਸ਼੍ਰੇਣੀਆਂ (ਅਨੁਸੂਚਿਤ ਜਾਤੀ ੇਅਨੁਸੂਚਿਤ ਕਬੀਲੇ, ਓ.ਬੀ.ਸੀ, ਘੱਟ ਗਿਣਤੀਆਂ ਜਿਵੇ ਂਕਿ ਸਿੱਖ, ਮੁਸਲਿਮ, ਕ੍ਰਿਸ਼ਚਨ, ਬੁਧਿਸਟ, ਜੈਨ) ਦੇ ਵਿਦਿਆਰਥੀਆਂ ਪਾਸੋ ਂਪੂਰੇ ਕੌਰਸ ਲਈ 6000-ਰੁਪਏ ਪ੍ਰਤੀ ਵਿਦਿਆਰਥੀ ਫੀਸ ਲਈ ਜਾਵੇਗੀ।ਉਪਰੋਕਤ ਕੌਰਸ ਲਈ ਦਾਖ਼ਲਾ ਫਾਰਮ ਜੋ ਕਿ ਇਸ ਵਿਭਾਗ ਤੋ 30 ਰੁਪਏ ਦੇ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ, ਭਰਨ ਦੀ ਆਖ਼ਰੀ 31 ਜੁਲਾਈ 2018 ਨਿਰਧਾਰਿਤ ਕੀਤੀ ਗਈ ਹੈ।ਇੰਟਰਵਿਊ 06 ਅਗਸਤ 2018 ਨੂੰ ਸਵੇਰੇ 10-00 ਵਜ੍ਹੇ ਨਿਮਨ ਹਸਤਾਖ਼ਰ ਦੇ ਦਫ਼ਤਰ ਵਿਖੇ ਹੋਵੇਗੀ। ਇੰਟਰਵਿਊ ਦਾ ਨਤੀਜਾ 09 ਅਗਸਤ 2018 ਨੂੰ ਐਲਾਨ ਕੀਤਾ ਜਾਵੇਗਾ।ਸਿਲੈਕਟ ਹੋਣ ਵਾਲੇ ਵਿਦਿਆਰਥੀ ਆਪਣੀ ਫੀਸ 10 ਅਗਬਤ 2018 ਨੂੰ ਜਮ੍ਹਾ ਕਰਵਾਉਣਗੇ।ਵਧੇਰੇ ਜਾਣਕਾਰੀ ਲਈ ਟੈਲੀਫੂਨ ਨੰਬਰ 0183-2258802-9 `ਤੇ ਸੰਪਰਕ ਕੀਤਾ ਜਾਵੇ ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media