Wednesday, September 30, 2026

ਓਮ ਪ੍ਰਕਾਸ਼ ਜਿੰਦਲ ਨੇ ਤਹਿਸੀਲਦਾਰ ਵਜੋਂ ਅਹੁੱਦਾ ਸੰਭਾਲਿਆ

PPN2007201802ਭੀਖੀ, 20 ਜੁਲਾਈ (ਪੰਜਾਬ ਪੋਸਟ –  ਕਮਲ ਜਿੰਦਲ) – ਸਥਨਾਕ ਕਸਬੇ ਦੀ ਸਬ-ਤਹਿਸੀਲ ਭੀਖੀ ਵਿਖੇ ਓਮ ਪ੍ਰਕਾਸ਼ ਜਿੰਦਲ ਨੇ ਬਤੌਰ ਦੂਜੀ ਵਾਰੀ ਤਹਿਸੀਲਦਾਰ ਵਜੋ ਅਹੁੱਦਾ ਸੰਭਾਲ ਲਿਆ ਹੈ।ਉਹ ਪਹਿਲਾਂ ਵੀ ਭੀਖੀ ਵਿਖੇ ਆਪਣੀਆਂ ਸੇਵਵਾਂ ਦੇ ਚੁੱਕੇ ਹਨ।ਇਥੇ ਆਉਣ ਤੋਂ ਪਹਿਲਾਂ ਉਹ ਪਿੰਡ  ਵਾਲੀਆ ਵਾਲੀ (ਮੋੜ) ਜਿਲਾ ਬਠਿੰਡਾ ਵਿਖੇ ਸਬ-ਤਹਿਸੀਲ ਵਿੱਚ ਤਹਿਸੀਲਦਾਰ ਦੀ ਸੇਵਾਵਾਂ ਨਿਭਾਅ ਰਹੇ ਸਨ।ਅਹੁਦਾ ਸੰਭਾਲਣ ਉਪਰੰਤ ਓਮ ਪ੍ਰਕਾਸ਼ ਜਿੰਦਲ ਨੇ ਕਿਹਾ ਕਿ ਉਹ ਮਾਲ ਵਿਭਾਗ ਦੇ ਕੰਮ ਨਿਯਮਾਂ ਅਨੁਸਾਰ ਕਰਨਗੇ ਅਤੇੇ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ।

 

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply