Saturday, April 11, 2026

ਪੰਜਾਬੀ ਸਾਹਿਤ ਸਭਾ ਦੀ ਮੀਟਿੰਗ ਵਿੱਚ ਚੱਲਿਆ ਰਚਨਾਵਾਂ ਦਾ ਦੌਰ

PPN2007201807ਸਮਰਾਲਾ, 20 ਜੁਲਾਈ (ਪੰਜਾਬ ਪੋਸਟ – ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਹੀਨੇਵਾਰ ਇਕੱਤਰਤਾ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾਂ ਸਭਾ ਦੇ ਸਕੱਤਰ ਦੀਪ ਦਿਲਬਰ ਵੱਲੋਂ ਪਿਛਲੀ ਮੀਟਿੰਗ ਦੀ ਕਾਰਵਾਈ ਰਿਪੋਰਟ ਪੜ੍ਹੀ ਗਈ ਜਿਸ ਨੂੰ ਸਾਰਿਆਂ ਨੇ ਸਹਿਮਤੀ ਦਿੱਤੀ।
ਮੀਟਿੰਗ ਦੀ ਸ਼ੁਰੂਆਤ ਵਿੱਚ ਸਾਹਿਤ ਸਭਾ ਦੇ ਸਰਗਰਮ ਮੈਂਬਰ ਨੇਤਰ ਸਿੰਘ ਮੁੱਤੋਂ ਦਾ ਲਿਖਿਆ ਇੱਕ ‘ਲੋਕ ਤੱਥ’ ਗੀਤ ਸੁਰੀਲੀ ਗਾਇਕਾ ਮਿਸ. ਸੁਰਮਨੀ ਦੀ ਆਵਾਜ਼ ਵਿੱਚ ਰਿਕਾਰਡ ਹੋਣ ’ਤੇ ਲੇਖਕ ਨੂੰ ਵਧਾਈ ਦਿੱਤੀ ਗਈ। ਇਸ ਉਪਰੰਤ ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਅਵਤਾਰ ਸਿੰਘ ਉਟਾਲਾਂ ਦੀ ਵੱਡੀ ਕਹਾਣੀ ‘‘ਵੰਡ’’ ਨਾਲ ਹੋਈ ਇਸ ਕਹਾਣੀ ਉੱਪਰ ਕਾਫੀ ਡੂੰਘੀਆਂ ਵਿਚਾਰਾਂ ਕੀਤੀਆਂ ਗਈਆਂ ਅਤੇ ਕਹਾਣੀਕਾਰ ਨੂੰ ਤਕਰੀਬਨ ਪੌਣੇ ਘੰਟੇ ਦੀ ਕਹਾਣੀ ਮੂੰਹ-ਜਬਾਨੀ ਸੁਣਾਉਣ ਉੱਤੇ ਵਧਾਈ ਦਿੱਤੀ ਗਈ। ਜਗਦੇਵ ਮਕਸੂਦੜਾ ਨੇ ਆਪਣੇ ਨਵੇਂ ਲਿਖੇ ‘‘ਦੋਹੇ’’ ਹਾਜ਼ਰੀਨ ਨਾਲ ਸਾਂਝੇ ਕੀਤੇ, ਚਰਨ ਸਿੰਘ ਹਰਬੰਸਪੁਰਾ ਨੇ ਆਪਣੀ ਮਿੰਨੀ ਕਹਾਣੀ ‘‘ਜਵਾਬ’’ ਸੁਣਾਈ, ਨਰਿੰਦਰ ਮਣਕੂ ਨੇ ਗ਼ਜ਼ਲ ‘‘ਕਿਸੇ ਨੂੰ ਮਾਰਕੇ ਠੋਕਰ ਸਤਾਉਣਾ ਠੀਕ ਨਹੀਂ ਹੰੁਦਾ’’ ਪੇਸ਼ ਕੀਤੀ।ਸਵਰਨ ਪੱਲ੍ਹਾ ਨੇ ਆਪਣਾ ਖੂਬਸੂਰਤ ਗੀਤ ‘‘ਵੇ ਬਾਬਲਾ ਨਾ ਕਰ ਕੰਨਿਆ ਦਾਨ’’ ਤਰੰਨਮ ਵਿੱਚ ਪੇਸ਼ ਕੀਤਾ। ਤਰਨ ਬੱਲ ਭੈਣੀ ਸਾਹਿਬ ਨੇ ਆਪਣੀ ਕਾਵਿ ਕਥਾ ‘‘ਅਧੂਰੀ ਗੱਲ’’ ਸੁਣਾਈ। ਬਲਵੰਤ ਸਿੰਘ ਮਾਂਗਟ ਨੇ ਗੀਤ ‘‘ਨੱਚ ਲੈ ਨੀ ਜ਼ਿੰਦੇ ਤੈਨੂੰ ਮਿਲ਼ੀ ਜ਼ਿੰਦਗੀ’’, ਬਲਬੀਰ ਸਿੰਘ ਬੱਬੀ ਨੇ ‘‘ਨਸ਼ੇ ਤੂੰ ਪੰਜਾਬ ਵਿਚੋਂ ਰੋਕ ਰਾਜਿਆ’’, ਕੇਵਲ ਮੰਜਾਲੀਆ ਨੇ ‘‘ਦੱਸ ਕਿਹੜੀ ਗੱਲੋਂ ਹੋਇਆਂ ਪ੍ਰੇਸ਼ਾਨ ਮੇਰੇ ਦੋਸਤਾ’’, ਜਸਵੀਰ ਝੱਜ ‘‘ਹਾਰ ਵੀ ਤੈਨੂੰ ਭਗਤ ਸਿਆਂ ਪਾਉਂਦੇ ਹਾਂ’’, ਬਿਹਾਰੀ ਲਾਲ ਸੱਦੀ ਨੇ ਹਿੰਦੀ ਨਗਮਾਂ ‘‘ਨਾ ਯੇ ਚਾਂਦ ਹੋਗਾ ਨਾ ਤਾਰੇ ਰਹੇਂਗੇ’’ ਤਰੰਨਮ ਵਿੱਚ ਪੇਸ਼ ਕੀਤਾ, ਗੁਰਦੀਪ ਸਿੰਘ ਮਹੌਣ ਨੇ ਕਵਿਤਾ ‘‘ਮੁਬਾਰਕਾਂ’’, ਨੇਤਰ ਸਿੰਘ ਮੁੱਤੋਂ ਨੇ ਮਿੰਨੀ ਕਹਾਣੀ ‘‘ਤਰੀਕ’’ ਪੜ੍ਹੀ। ਇਸ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਸੰਦੀਪ ਸਮਰਾਲਾ, ਨਿਰਭੈ ਸਿੰਘ ਸਿੱਧੂ, ਦਰਸ਼ਨ ਸਿੰਘ ਕੰਗ, ਗੁਰਭਗਤ ਗਿੱਲ ਮਾਛੀਵਾੜਾ, ਕਹਾਣੀਕਾਰ ਮੁਖਤਿਆਰ ਸਿੰਘ ਖੰਨਾ, ਸੁਰਜੀਤ ਵਿਸ਼ਦ, ਮਾ. ਗੁਰਚਰਨ ਦਾਸ ਸੱਦੀ ਅਤੇ ਸਰਬਜੀਤ ਸਿੰਘ ਭੈਣੀ ਸਾਹਿਬ ਸ਼ਾਮਿਲ ਹੋਏ।
ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਨੇ ਸਾਰੇ ਆਏ ਹੋਏ ਲੇਖਕਾਂ ਦਾ ਮੀਟਿੰਗ ਵਿੱਚ ਪਹੁੰਚਣ ’ਤੇ ਧੰਨਵਾਦ ਕੀਤਾ। ਸਮੁੱਚੀ ਮੀਟਿੰਗ ਦੀ ਕਾਰਵਾਈ ਦੀਪ ਦਿਲਬਰ ਵੱਲੋਂ ਬਾਖੂਬੀ ਨਿਭਾਈ ਗਈ।

 

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply