ਸਮਰਾਲਾ, 20 ਜੁਲਾਈ (ਪੰਜਾਬ ਪੋਸਟ- ਕੰਗ) – ਸਥਾਨਕ ਸ੍ਰੀ ਜਗਦੰਬੇ ਮੈਡੀਕਲ ਏਡ ਸੁਸਾਇਟੀ ਵੱਲੋਂ ਸ੍ਰੀ ਮਾਤਾ ਨੈਣਾ ਦੇਵੀ ਮੰਦਿਰ (ਬਿਲਾਸਪੁਰ) ਵਿਖੇ ਜਿਉਣਾ ਮੌੜ ਦੀ ਸਮਾਧ ਦੇ ਸਾਹਮਣੇ ਪਿਛਲੇ ਸਾਲਾਂ ਦੀ ਤਰ੍ਹਾਂ 51ਵਾਂ ਫਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ।ਇਸ ਸੰਸਥਾ ਦੇ ਸਰਪ੍ਰਸਤ ਡਾ. ਯੁਗੇਸ਼ ਸ਼ਰਮਾ ਸਮਰਾਲਾ ਨੇ ਦੱਸਿਆ ਕਿ ਇਹ ਕੈਂਪ ਸਾਉਣ ਦੇ ਨਰਾਤਿਆਂ ਦੇ ਮਾਤਾ ਦੇ ਚਾਲੇ ਦੌਰਾਨ 10 ਅਗਸਤ ਤੋਂ 20 ਅਗਸਤ ਤੱਕ ਲਗਾਇਆ ਜਾ ਰਿਹਾ ਹੈ।ਇਸ ਕੈਂਪ ਵਿੱਚ ਮਾਤਾ ਨੈਣਾ ਦੇਵੀ ਵਿਖੇ ਆਉਣ ਵਾਲੇ ਸ਼ਰਧਾਲੂਆਂ ਲਈ ਮੁਫਤ ਦਵਾਈਆਂ ਅਤੇ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਇਸ ਕੈਂਪ ਵਿੱਚ ਡਾ. ਮੋਹਣ ਲਾਲ ਸ਼ਰਮਾ ਫਤਹਿਗੜ੍ਹ ਸਾਹਿਬ, ਡਾ. ਐਚ.ਟੀ ਹਰਬਲ ਗੁਰਾਇਆ, ਡਾ. ਸਤੀਸ਼ ਸ਼ਰਮਾ ਖੰਨਾ, ਡਾ. ਪ੍ਰਦੀਪ ਸ਼ਰਮਾ ਸਮਰਾਲਾ, ਡਾ. ਸੰਜੀਵ ਜਰਗ, ਸੁਰੇਸ਼ ਕੁਮਾਰ ਫਰਮਾਸਿਸਟ, ਅਜੀਤ ਸਿੰਘ ਫਰਮਾਸਿਸਟ ਫਰੀ ਸੇਵਾ ਨਿਭਾਉਣਗੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media