ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ) – ਐਸ.ਐਸ.ਪੀ ਅੰਮ੍ਰਿਤਸਰ ਦਿਹਾਤੀ ਦੀ ਨਿਗਰਾਨੀ ਹੇਠ ਏ.ਐਸ.ਆਈ ਪ੍ਰਭਦਿਆਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈਲ ਅੰਮ੍ਰਿਤਸਰ ਦਿਹਾਤੀ ਅਤੇ ਹੌਲਦਾਰ ਇੰਦਰਮੋਹਨ ਸਿੰਘ ਟਰੈਫਿਕ ਵਲੋਂ ਪਿੰਡ ਹਮਜਾ ਅਤੇ ਅਠਵਾਲ ਜਿਲਾ ਅੰਮ੍ਰਿਤਸਰ ਵਿੱਚ ਨਸ਼ਾ ਵਿਰੂਧ ਰੈਲੀ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਐਂਟੀ ਕ੍ਰਾਈਮ ਬਿਊਰੋ ਦੀ ਟੀਮ, ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਪਿੰਡ ਅਠਵਾਲ ਦੇ ਸਕੂਲੀ ਬੱਚਿਆਂ, ਪ੍ਰਿੰਸੀਪਲ ਸਾਹਿਬ ਅਤੇ ਸਕੂਲ ਦੇ ਟੀਚਰਾਂ, ਪਿੰਡ ਹਮਜਾ ਅਤੇ ਅਠਵਾਲ ਦੇ ਪੰਜਾਇਤ ਮੈਂਬਰਾਂ ਅਤੇ ਸਰਪੰਚਾਂ ਨੇ ਹਿੱਸਾ ਲਿਆ।ਰੈਲੀ ਵਿੱਚ ਇੰਸਪੈਕਟਰ ਸੁਖਰਾਜ ਸਿੰਘ ਐਸ.ਐਚ.ਓ ਮਜੀਠਾ, ਐਸ.ਆਈ ਲਖਵਿੰਦਰ ਸਿੰਘ ਇੰਚਾਰਜ ਸਾਂਝ ਕੇਂਦਰ ਮਜੀਠਾ, ਏ.ਐਸ.ਆਈ ਮਨਜੀਤ ਰਾਣਾ, ਕੁਲਵਿੰਦਰ ਸਿੰਘ, ਐਚ.ਸੀ ਹਰਜੀਤ ਸਿੰਘ, ਬੀਰ ਸਿੰਘ, ਅਕਬੀਰ ਸਿੰਘ, ਵਿਜੇ ਕੁਮਾਰ ਆਦਿ ਨੇ ਵੀ ਸ਼ਮੂਲੀਅਤ ਕੀਤੀ।ਇੰਸਪੈਕਟਰ ਸੁਖਰਾਜ ਸਿੰਘ ਅਤੇ ਐਂਟੀ ਕ੍ਰਾਈਮ ਬਿਊਰੋ ਦੇ ਚੀਫ ਸੰਤ ਬਲਦੇਵ ਸਿੰਘ ਰਾਠੌਰ ਨੇ ਸਕੂਲੀ ਬੱਚਿਆਂ ਨੂੰ ਨਸ਼ਿਆਂ ਤੇ ਨਸ਼ੇੜੀਆਂ ਤੋਂ ਦੂਰ ਰਹਿਾ ਲਈ ਪੇ੍ਰਰਿਤ ਕੀਤਾ।ਇਸ ਰੈਲੀ ਵਿੱਚ ਸਕੂਲੀ ਬਚਿਆਂ ਨੇ `ਨਸ਼ੇ ਤਿਆਗੋ-ਹੁਣ ਤਾਂ ਜਾਗੋ, ਪਾਪਾ ਜੀ ਨਾ ਪਿਉ ਸ਼ਰਾਬ-ਮੈਨੂੰ ਲੈ ਦਿਓ ਇਕ ਕਿਤਾਬ, ਨਸ਼ਾ ਛੱਡੋ-ਕੋਹੜ ਵੱਢੋ’’ ਆਦਿ ਨਾਅਰਿਆਂ ਨਾਲ ਪਿੰਡ ਦੇ ਲੋਕਾਂ ਦੀ ਸੁੱਤੀ ਹੋਈ ਜਮੀਰ ਨੂੰ ਜਗਾਉਣ ਦਾ ਉਪਰਾਲਾ ਕੀਤਾ।
ਐਂਟੀ ਕ੍ਰਾਈਮ ਬਿਊਰੋ ਦੀ ਹਾਜਰ ਟੀਮ ਵਿੱਚ ਰਣਜੀਤ ਸਿੰਘ ਰਾਠੌਰ, ਅਵਤਾਰ ਸਿੰਘ, ਬਲਵਿੰਦਰ ਸਿੰਘ ਭੱਟੀ, ਅਜੀਤ ਸਿੰਘ, ਜੈ ਪ੍ਰਕਾਸ਼ ਸਿੰਘ, ਜੀਵਨ ਸਰਮਾ, ਹਰਦੀਪ ਸਿੰਘ, ਗੋਲਡੀ, ਗੁਰਪ੍ਰੀਤ ਸਿੰਘ ਮੱਲੀਆਂ, ਸੁਰਜੀਤ ਸਿੰਘ ਸ਼ਾਮਲ ਸਨ, ਜਦਕਿ ਭੂਪਿੰਦਰ ਸਿੰਘ ਪ੍ਰਿੰਸੀਪਲ ਸਰਕਾਰੀ ਸੀਨਿਅਰ ਸੀਕੈਂਡਰੀ ਸਕੂਲ ਅਠਵਾਲ, ਮੈਡਮ ਸੁਮਨਬਾਲਾ, ਮੈਡਮ ਚਰਨਜੀਤ ਕੌਰ, ਸਟਾਫ ਵਰੂਨ ਕੁਮਾਰ, ਗੁਲਜਾਰੀ ਲਾਲ, ਕੰਵਰਦੀਪ ਸਿੰਘ, ਜੋਗਾ ਸਿੰਘ ਅਠਵਾਲ, ਚਮਨ ਸਿੰਘ ਸਰਪੰਚ ਅਠਵਾਲ, ਸਾਬਕਾ ਸਰਪੰਚ ਬਾਊ ਮਸੀਹ ਪਿੰਡ ਹਮਜਾ, ਜਸਬੀਰ ਸਿੰਘ, ਜਗਰੂਪ ਸਿੰਘ, ਮੇਜਰ ਸਿੰਘ, ਰਣਜੀਤ ਸਿੰਘ, ਸੁਖਰਾਜ ਸਿੰਘ, ਹਰਦੇਵ ਸਿੰਘ, ਅਜੀਤ ਸਿੰਘ ਆਦਿ ਨੇ ਵੀ ਅਹਿਮ ਯੋਗਦਾਨ ਪਾਇਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media