Friday, October 2, 2026

ਡੇਂਗੂ, ਮਲੇਰੀਆ ਦਾ ਲਾਰਵਾ ਮਿਲਣ `ਤੇ ਸ਼ਰੀਫਪੁਰਾ ਇਲਾਕੇ `ਚ ਕੱਟੇ ਗਏ 6 ਚਲਾਨ

ਅੰਮ੍ਰਿਤਸਰ, 20 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਤੰਦਰੁਸਤ ਪੰਜਾਬ ਮਿਸ਼ਨ ਤਹਿਤ ਬਰਸਾਤੀ ਮੌਸਮ ਵਿਚ ਮਲੇਰੀਆ/ਡੇਂਗੂ ਜਾਗਰੂਕਤਾ  ਸਬੰਧੀ PPN2007201816ਅਤੇ ਮੱਛਰ ਦੀ ਪੈਦਾਵਾਰ ਰੋਕਣ ਲਈ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੇ ਦਿਸ਼ਾ- ਨਿਰਦੇਸ਼ ਹੇਠ ਜਿੱਲਾ ਐਪੀਡੀਮੋਲੋਜਿਸਟ ਡਾ. ਮਦਨ ਮੋਹਨ ਵਲੋ ਸ਼ਰੀਫਪੁਰਾ ਇਲਾਕੇ ਦੀ ਚੈਕਿਗ ਕੀਤੀ ਗਈ।ਇਸ ਮੋਕੇ ਤੇ ਕੂਲਰਾਂ ਅਤੇ ਗਮਲਿਆਂ ਵਿੱਚ ਡੇਂਗੂ ਦਾ ਲਾਰਵਾ ਪਾਇਆ ਗਿਆ ਅਤੇ ਮੌਕੇ `ਤੇ ਹੀ ਚਲਾਨ ਕੱਟ ਕੇ 3000 ਰੁਪਏ ਜੁਰਮਾਨਾ ਵੀ ਕੀਤਾ ਗਿਆ।ਐਪੀਡੀਮੋਲੋਜਿਸਟ ਡਾ. ਮਦਨ ਮੋਹਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮਲੇਰੀਆ/ਡੇਂਗੂ ਤੋਂ ਬਚਣ ਲਈ ਸਭ ਤੋ ਜਿਆਦਾ ਜਰੂਰੀ ਹੈ ਕੀ ਮੱਛਰ ਦੀ ਪੈਦਾਵਾਰ ਨੂੰ ਹੀ ਰੋਕਿਆ ਜਾਵੇ, ਕਿਉਂਕਿ ਇਲਾਜ ਨਾਲੋਂ ਪਰਹੇਜ਼ ਜਿਆਦਾ ਜਰੂਰੀ ਹੈ।ਇਸ ਮੋਕੇ ਐਸ.ਆਈ ਗੁਰਦੇਵ ਸਿੰਘ, ਜਗਦੇਵ ਸਿੰਘ, ਰਾਮ ਮਹਿਤਾ ਅਤੇ ਹਰਮੀਤ ਸਿੰਘ ਮੋਜੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply