Saturday, September 26, 2026

ਆਰਮੀ ਖੇਤਰ `ਚ ਡੀ.ਪੀ.ਡੀ.ਓ ਦਫਤਰ ਵਿਖੇ ਮਿੰਨੀ ਪੈਂਨਸ਼ਨ ਅਦਾਲਤ 31 ਜੁਲਾਈ ਨੂੰ

ਪਠਾਨਕੋਟ, 21 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਫੈਂਸ ਪੈਨਸ਼ਨਰ, ਫੈਮਲੀ ਪੈਨਸ਼ਨਰ, ਡਿਫੈਂਸ ਸਿਵਲੀਅਨ ਪੈਨਸ਼ਨਰ, ਡਿਫੈਂਸ ਸਿਵਲੀਅਨ ਫੈਮਲੀ ਪੈਨਸ਼ਨਰ ਦੀਆਂ ਪੈਨਸਨਾਂ ਸਬੰਧੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਰੇਲਵੇ ਸਟੇਸ਼ਨ ਪਠਾਨਕੋਟ ਦੇ ਸਾਹਮਣੇ ਆਰਮੀ ਖੇਤਰ ਅੰਦਰ ਸਥਿਤ ਡੀ.ਪੀ.ਡੀ.ਓ ਪਠਾਨਕੋਟ ਦਫਤਰ ਵਿਖੇ 31 ਜੁਲਾਈ ਨੂੰ ਮਿੰਨੀ ਪੈਂਨਸ਼ਨ ਅਦਾਲਤ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਸੰਮੀ ਕੁਮਾਰ ਸਹਾਇਕ ਲੇਖਾ ਅਧਿਕਾਰੀ ਨੇ ਦੱਸਿਆ ਕਿ ਪਠਾਨਕੋਟ ਵਿਖੇ ਲਗਾਈ ਜਾ ਰਹੀ ਮਿੰਨੀ ਪੈਂਨਸਨ ਅਦਾਲਤ ਵਿੱਚ ਕੋਈ ਵੀ ਰਿਟਾਇਰਡ ਸੈਨਿਕ ਅਪਣੀ ਪੈਂਨਸਨ ਸਬੰਧੀ ਸਿਕਾਇਤ ਹਿੰਦੀ ਅਤੇ ਅੰਗਰੇਜੀ ਭਾਸਾ ਵਿੱਚ ਲਿਖ ਕੇ ਰਜਿੰਦਰ ਸਿੰਘ ਡੀ.ਪੀ.ਡੀ.ਓ ਪਠਾਨਕੋਟ ਦੇ ਨਾਮ ਭੇਜ ਸਕਦਾ ਹੈ।ਉਨ੍ਹਾਂ ਦੱਸਿਆ ਕਿ ਸਿਕਾਇਤ ਪੱਤਰ ਵਿੱਚ ਸਿਕਾਇਕ ਭੇਜਨ ਵਾਲੇ ਵਿਅਕਤੀ ਦਾ ਨਾਮ, ਰੈਂਕ, ਗਰੁਪ, ਰੈਜੀਮੈਂਟ ਨੰਬਰ, ਹਾਊਸ ਨੰਬਰ, ਬੈਂਕ ਦਾ ਨਾਮ ਆਦਿ ਲਿਖਿਆ ਹੋਣਾ ਚਾਹੀਦਾ ਹੈ।ਉਨ੍ਹਾਂ ਦੱਸਿਆ ਕਿ ਅਜਿਹੀ ਮਿੰਨੀ ਪੈਂਨਸਨ ਅਦਾਲਤ ਹਰੇਕ ਮਹੀਨੇ ਦੀ ਅੰਤਿਮ ਦਿਨ ਲਗਾਈ ਜਾਇਆ ਕਰੇਗੀ।

 

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply