ਪਠਾਨਕੋਟ, 21 ਜੁਲਾਈ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਨੂੰ ਸਮਰਪਿਤ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਪਠਾਨਕੋਟ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਸਵੈ ਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਜੱਥੇਦਾਰ ਕੇਸਰ ਸਿੰਘ ਮਾਰਗ ਪਠਾਨਕੋਟ ’ਤੇ ਸਥਿਤ ਗੁਰਕਰਤਾਰ ਫਾਰਮ ਵਿਖੇ ਪੰਜਵਾਂ ਵਿਸ਼ਾਲ ਖੂਨ ਦਾਨ ਕੈਂਪ 26 ਜੁਲਾਈ 2018 ਨੂੰ ਲਗਾਇਆ ਜਾਵੇਗਾ।ਇਹ ਜਾਣਕਾਰੀ ਅਸੋਕ ਕੁਮਾਰ ਸਹਾਇਕ ਜਰਨਲ ਕਮਿਸ਼ਨਰ ਨੇ ਜਿਲ੍ਹਾ ਪਠਾਨਕੋਟ ਦੀਆਂ ਵੱਖ ਵੱਖ ਸਵੈ ਸੇਵੀ ਜੱਥੇਬੰਦੀਆਂ ਨਾਲ ਇਕ ਮੀਟਿੰਗ ਦੇ ਦੋਰਾਨ ਦਿੱਤੀ।ਮੀਟਿੰਗ ਵਿੱਚ ਅਰਸ਼ਦੀਪ ਸਿੰਘ ਸਹਾਇਕ ਕਮਿਸ਼ਨਰ ਸਿਕਾਇਤਾਂ, ਡਾ. ਭੁਪਿੰਦਰ ਸਿੰਘ ਐਸ.ਐਮ.ਓ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਪਰਸੋਤਮ ਲਾਲ ਸੈਕਟਰੀ ਜਿਲ੍ਹਾ ਰੈਡ ਕਰਾਸ ਸੋਸਾਇਟੀ ਪਠਾਨਕੋਟ, ਵਿਜੈ ਪਾਸੀ, ਨਰਿੰਦਰ ਕਾਲਾ, ਡਾ. ਓ.ਪੀ ਵਿੱਗ, ਐਸ.ਐਸ ਬਾਵਾ, ਸਵਤੰਤਰ ਕੁਮਾਰ, ਸਮੀਰ ਸਾਰਧਾ, ਅਜੈ ਕੁਮਾਰ, ਮਨਿੰਦਰ ਸਿੰਘ, ਬੀ.ਆਰ. ਗੁਪਤਾ, ਅਸਵਨੀ ਕਾਲਾ, ਅਜੈ ਕੁਮਾਰ, ਰੋਹਿਤ ਕੁਮਾਰ ਅਤੇ ਹੋਰ ਵੱਖ ਵੱਖ ਸੰਸਥਾਵਾਂ ਦੇ ਆਹੁਦੇਦਾਰ ਹਾਜ਼ਰ ਸਨ।
ਅਸੋਕ ਕੁਮਾਰ ਸਹਾਇਕ ਜਰਨਲ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਵੱਖ-ਵੱਖ ਸਵੈ ਸੇਵੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਜੱਥੇਦਾਰ ਕੇਸਰ ਸਿੰਘ ਮਾਰਗ ਪਠਾਨਕੋਟ ’ਤੇ ਸਥਿਤ ਗੁਰਕਰਤਾਰ ਫਾਰਮ ਵਿਖੇ ਪੰਜਵਾਂ ਵਿਸ਼ਾਲ ਖੂਨ ਦਾਨ ਕੈਂਪ 26 ਜੁਲਾਈ 2018 ਨੂੰ ਲਗਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਸਮਾਜ ਸੇਵਾ ਦਾ ਸਭ ਤੋਂ ਉੱਤਮ ਕਾਰਜ ਹੈ ਅਤੇ ਖੂਨਦਾਨੀਆਂ ਵੱਲੋਂ ਦਾਨ ਕੀਤਾ ਗਿਆ ਖੂਨ ਕਿਸੇ ਲੋੜਵੰਦ ਵਿਅਕਤੀ ਲਈ ਜੀਵਨ ਦਾਨ ਸਾਬਤ ਹੋ ਸਕਦਾ ਹੈ।ਉਨ੍ਹਾਂ ਕਿਹਾ ਕਿ ਖੂਨ ਦਾਨ ਇੱਕ ਮਹਾਂਦਾਨ ਹੈ ਅਤੇ ਕੋਈ ਵੀ ਸਿਹਤਮੰਦ ਵਿਅਕਤੀ ਜਿਸ ਦੀ ਉਮਰ 18 ਤੋਂ 60 ਸਾਲ ਹੈ, ਉਹ ਖੂਨ ਦਾਨ ਕਰ ਸਕਦਾ ਹੈ।ਉਨ੍ਹਾਂ ਕਿਹਾ ਕਿ ਕੈਂਪ ਦੋਰਾਨ ਖੂਨ ਦਾਨ ਕਰਨ ਵਾਲੇ ਵਿਅਕਤੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media