ਅੰਮ੍ਰਿਤਸਰ, 21 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਵਿਦਿਆਰਥੀਆਂ ਵਿੱਚ ਵਾਤਾਵਰਨ ਦੀ ਸੰਭਾਲ ਪ੍ਰਤੀ ਜਾਗਰੁਕਤਾ ਪੈਦਾ ਕਰਨ ਲਈ `ਰੁੱਖ ਲਗਾਓ ਮੁਹਿੰਮ` ਦਾ ਆਗਾਜ਼ ਕੀਤਾ।ਆਈ.ਜੀ ਬਾਰਡਰ ਜ਼ੋਨ ਤੇ ਆਈ.ਜੀ.ਪੀ ਸਪੈਸ਼ਲ ਟਾਸਕ ਫੋਰਸ (ਇੰਟੈਲੀਜੈਂਸ) ਪੰਜਾਬ ਚੰਡੀਗੜ੍ਹ ਕੁੰਵਰ ਵਿਜੈ ਪ੍ਰਤਾਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਉਨ੍ਹਾਂ ਨੇ ਪੌਦਾ ਲਗਾ ਕੇ ਸਮਾਰੋਹ ਦਾ ਉਦਘਾਟਨ ਕੀਤਾ।ਇਸ ਸਮੇਂ ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਵੀ ਸ਼ਮੂਲੀਅਤ ਕੀਤੀ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਦੀ ਨਿਗਰਾਨੀ ਹੇਠ ਅਧਿਆਪਕਾਂ ਤੇ ਵਿਦਿਆਰਥੀਆਂ ਨੇ ਪੌਦੇ ਲਗਾਉਣ `ਚ ਕਾਫੀ ਉਤਸ਼ਾਹ ਦਿਖਾਇਆ।ਸਕੂਲ ਦੇ `ਈਕੋ ਕਲੱਬ` ਨੇ ਵਾਤਾਵਰਨ ਦੀ ‘ਸੰਭਾਲ ਲਈ ਕੁੱਝ ਖ਼ਾਸ ਮੌਕਿਆਂ `ਤੇ ਜਿਵੇਂ ਕਿ ਜਨਮ ਦਿਨ ਆਦਿ `ਤੇ ਵਿਦਿਆਰਥੀਆਂ ਨੂੰ ਪੌਦਾ ਲਗਾਉਣ ਲਈ ਕਿਹਾ ।
ਮੁੱਖ ਮਹਿਮਾਨ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸਕੂਲ ਦੀਆਂ ਅਜਿਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇੱਕ ਪੌਦਾ ਲਗਾਉਣ ਨਾਲ ਹੀ ਧਰਤੀ ਦੀ ਸਾਂਭ-ਸੰਭਾਲ ਪ੍ਰਤੀ ਜਿ਼ੰਮੇਵਾਰੀ ਪੂਰੀ ਨਹੀ ਹੰੁਦੀ।ਉਨਾਂ ਨੇ ਲਗਾਏ ਹੋਏ ਪੌਦਿਆਂ ਦੀ ਸਹੀ ਦੇਖਭਾਲ ਕਰਨ ਦੀ ਜਿੰਮੇਵਾਰੀ ਚੁੱਕਣ ਅਤੇ ਆਪਣੇ ਆਸ-ਪਾਸ ‘ਸਾਫ਼-ਸਫ਼ਾਈ ਰੱਖਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।
ਪੰਜਾਬ ਜ਼ੋਨ-ਏ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪਿ੍ਰੰਸੀਪਲ ਡੀ.ਏ.ਵੀ ਕਾਲਜ ਨੇ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ ਅਤੇ ਧਰਤੀ ਮਾਤਾ ਪ੍ਰਤੀ ਪਿਆਰ ਪਾਉਣ ਲਈ ਕਿਹਾ।ਸਕੂਲ ਪਿ੍ਰੰਸੀਪਲ ਡਾ. ਨੀਰਾ ਸ਼ਰਮਾ ਨੇ ਮੁੱਖ ਮਹਿਮਾਨ ਕੁੰਵਰ ਵਿਜੇ ਪ੍ਰਤਾਪ ਸਿੰਘ ਅਤੇ ਹੋਰਨਾਂ ਦਾ ਇਸ ਮੌਕੇ ਹਾਜ਼ਰ ਹੋ ਕੇ ਸਕੂਲ ਦੀ ਸ਼ਾਨ ਵਧਾਉਣ ਲਈ ਧੰਨਵਾਦ ਕੀਤਾ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media