Tuesday, April 30, 2024

ਸਾਹਿਬਦੀਪ ਪਬਲੀਕੇਸ਼ਨ ਨੇ ਲਗਾਈ ਦੋ ਰੋਜ਼ਾ ਪੁਸਤਕ ਪ੍ਰਦਰਸ਼ਨੀ

ਭੀਖੀ, 21 ਜੁਲਾਈ (ਪੰਜਾਬ ਪੋਸਟ – ਕਮਲ ਜਿੰਦਲ) – ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਵਿਖੇ ਪ੍ਰਿੰਸੀਪਲ ਸ੍ਰੀਮਤੀ ਬੇਅੰਤ ਕੌਰ ਦੀ PPN2107201809ਅਗਵਾਈ ਵਿੱਚ ਸਾਹਿਬਦੀਪ ਪਬਲੀਕੇਸ਼ਨ ਭੀਖੀ ਵੱਲੋਂ ਦੋ ਰੋਜ਼ਾ ਪੁਸਤਕ ਪ੍ਰਦਰਸ਼ਨੀ ਲਗਾਈ ਗਈ।ਛੇਵੀਂ ਤੋਂ ਬਾਰਵੀਂ ਤੱਕ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਸੱਭਿਆਚਾਰ, ਸਾਹਿਤਕ ਅਤੇ ਤਰਕਸ਼ੀਲ ਪੁਸਤਕਾਂ ਦੀ ਖ੍ਰੀਦ ਕੀਤੀ।ਸਕੂਲ ਮੁਖੀ ਬੇਅੰਤ ਕੌਰ ਨੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਲਈ ਸਾਹਿਤ ਪੜ੍ਹਨਾ ਵੀ ਲਾਜ਼ਮੀ ਹੈ।ਸਾਹਿਤਕ ਪੁਸਤਕਾਂ ਸਾਡੀ ਸੋਚ ਨੂੰ ਨਿਖ਼ਾਰਦੀਆਂ ਹਨ, ਅਜੋਕੇ ਸਮੇਂ ਵਿੱਚ ਮੋਬਾਇਲ ਇੰਟਰਨੈਟ ਨੇ ਸਭ ਨੂੰ ਬੇਲੋੜੇ ਰੁਝੇਵਿਆਂ ਵਿੱਚ ਪਾ ਦਿੱਤਾ ਹੈ। ਉਨਾ ਨੇ ਸਾਰਿਆਂ ਨੂੰ ਵੱਧ ਤੋਂ ਵੱਧ ਸਾਹਿਤਕ ਪੁਸਤਕਾਂ ਨਾਲ ਜੁੜਨ ਦਾ ਸੁਨੇਹਾ ਦਿੱਤਾ।ਲੈਕਚਰਾਰ ਪ੍ਰਦੀਪ ਕੁਮਾਰ ਤਾਇਲ ਨੇ ਬੱਚਿਆਂ ਨੂੰ ਚੰਗੀਆਂ ਪੁਸਤਕਾਂ  ਪੜ੍ਹਨ ਲਈ ਉਤਸਾਹਿਤ ਕੀਤਾ।ਇਸ ਮੌਕੇ ਪ੍ਰਕਾਸ਼ਕ ਕਰਨ ਭੀਖੀ, ਸਕੂਲ ਸਟਾਫ਼ ਮੀਹਾਂ ਸਿੰਘ, ਗੋਧਾਰਾਮ, ਪਰਦੀਪ ਸਿੰਘ, ਮਨਪ੍ਰੀਤ ਕੌਰ, ਗੁਰਪ੍ਰੀਤ ਕੌਰ, ਸੱਤੀ ਭੀਖੀ ਤੋਂ ਇਲਾਵਾ ਕਾਫੀ ਗਿਣਤੀ `ਚ ਵਿਦਿਆਰਥੀ ਹਾਜ਼ਰ ਸਨ।
 

Check Also

ਸ਼੍ਰੋਮਣੀ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ ਸਮੇਤ ਹੋਰ ਮੁਲਾਜ਼ਮ ਹੋਏ ਸੇਵਾ ਮੁਕਤ

ਅੰਮ੍ਰਿਤਸਰ, 30 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਪਰਮਜੀਤ ਸਿੰਘ ਸਰੋਆ, …

Leave a Reply