ਅੰਮ੍ਰਿਤਸਰ, 23 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਥਾਣਾ ਸੁਲਤਾਨਵਿੰਡ ਦੇ ਅਧੀਨ ਪੈਂਦੀ ਕੋਟ ਮਿੱਤ ਸਿੰਘ ਪੁਲਿਸ ਚੌਂਕੀ ਨੇ ਭੰਗ
ਦੀਆਂ ਬੋਤਲਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।ਚੌਂਕੀ ਇੰਚਾਰਜ ਏ.ਐਸ.ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਕਿਸੇ ਖਾਸ ਮੁਖਬਰ ਦੀ ਇਤਲਾਹ `ਤੇ ਉਨਾਂ ਨੇ ਬਗਜੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਪਿੰਡ ਰੂੜੀ ਵਾਲਾ ਥਾਣਾ ਸਰਹਾਲੀ ਜਿਲ੍ਹਾ ਤਰਨ ਤਾਰਨ ਹਾਲ ਵਾਸੀ ਕਿਰਾਏਦਾਰ ਦਵਿੰਦਰ ਨਗਰ ਤਰਨ ਤਾਰਨ ਰੋਡ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਸ ਪਾਸੋਂ 37 ਬੋਤਲਾਂ ਭੰਗ ਦਾ ਘੋਲ, 20 ਤੋੜੇ ਸੁੱਕੀ ਭੰਗ ਦੀਆਂ ਪੱਤੀਆਂ, ਗਰਾਈਂਡਰ ਮਸ਼ੀਨ, ਬਾਲਟੀ ਤੇ ਗਿਲਾਸ ਆਦਿ ਸਮਾਨ ਬਰਾਮਦ ਕੀਤਾ ਹੈ।ਦੋਸ਼ੀ ਖਿਲਾਫ ਥਾਣਾ ਸੁਲਤਾਨਵਿੰਡ ਵਿਖੇ ਮਾਮਲਾ ਦਰਜ਼ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media