Monday, June 2, 2025
Breaking News

ਸੂਬੇ ਵਿਚੋਂ ਸਭ ਤੋਂ ਵੱਧ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਨ ’ਤੇ ਹਾਈ ਸਕੂਲ ਉਟਾਲਾਂ ਸਰਵੋਤਮ ਐਲਾਨਿਆ

ਸਕੂਲ ਵਲੋਂ ਵਿਦਿਆਰਥੀਆਂ ਅਤੇ ਕੰਪਿਊਟਰ ਅਧਿਆਪਕਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ

ਸਮਰਾਲਾ, 23 ਜੁਲਾਈ (ਪੰਜਾਬ ਪੋਸਟ- ਕੰਗ) – ਈ ਸਕੂਲ ਕੁਇਜ਼ ਸੰਸਥਾ ਵੱਲੋਂ ਮੈਟ੍ਰਿਕ ਪ੍ਰੀਖਿਆ ਮਾਰਚ 2018 ਦੀ ਕੰਪਿਊਟਰ ਵਿਸ਼ੇ `ਚ ਪੰਜਾਬ ਵਿੱਚੋਂ ਸਭ ਤੋਂ PPN2307201805ਵੱਧ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਨ ’ਤੇ ਸਰਕਾਰੀ ਹਾਈ ਸਕੂਲ ਉਟਾਲਾਂ ਨੂੰ ਸੂਬੇ ਦਾ ਸਰਵੋਤਮ ਸਕੂਲ ਐਲਾਨਿਆਂ ਗਿਆ।ਇਸ ਸਬੰਧੀ ਇੱਕ ਇੱਕ ਸੂਬਾ ਪੱਧਰ ਸਮਾਗਮ ਦੌਰਾਨ ਪ੍ਰਭਾਵਸ਼ਾਲੀ ਪੰਜਾਬ ਦੇ 200 ਦੇ ਕਰੀਬ ਪ੍ਰਤਿਭਾਸ਼ਾਲੀ ਨੂੰ ਸਰਕਾਰੀ ਹਾਈ ਸਕੂਲ ਰੱਖੜਾ ਜ਼ਿਲ੍ਹਾ ਪਟਿਆਲਾ ਵਿਖੇ ਵਿਸ਼ੇਸ਼ ਤੌਰ `ਤੇ ਸਨਮਾਨਿਤ ਕੀਤਾ ਗਿਆ।
ਇਸ ਸਨਮਾਨ ਸਮਾਰੋਹ ਵਿੱਚ ਸਰਕਾਰੀ ਹਾਈ ਸਕੂਲ ਉਟਾਲਾਂ ਦੇ 6 ਵਿਦਿਆਰਥੀ ਮਹਿਕਪ੍ਰੀਤ ਕੌਰ, ਰਮਨਦੀਪ ਕੌਰ, ਰਮਨਪ੍ਰੀਤ ਕੌਰ, ਸਿਮਰਨਜੀਤ ਕੌਰ, ਸਿਮਰਨ ਕੌਰ, ਦਿਲਪ੍ਰੀਤ ਸਿੰਘ ਦਾ ਸਨਮਾਨੇ ਗਏ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਵਿਸ਼ੇ ਦੇ ਮਾਹਿਰ ਅਧਿਆਪਕ ਦਵਿੰਦਰਜੀਤ ਸਿੰਘ ਅਤੇ ਮਿਸ ਪ੍ਰੀਤੀ ਚੰਮ ਦਾ ਵੀ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਸਕੂਲ ਦੇ ਮੁੱਖ ਅਧਿਆਪਕ ਸਟੇਟ ਅਤੇ ਨੈਸ਼ਨਲ ਅਵਾਰਡੀ ਮੇਘ ਸਿੰਘ ਜਵੰਦਾ ਨੇ ਦੱਸਿਆ ਕਿ ਸਾਲ 2017-18 ਦੇ ਸੈਸ਼ਨ ਦੌਰਾਨ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਕੰਪਿਊਟਰ ਵਿਸ਼ੇ ਦੀ ਪ੍ਰੀਖਿਆ ਵਿੱਚੋਂ ਸਕੂਲ ਦੇ ਤਿੰਨ ਵਿਦਿਆਰਥੀਆਂ ਨੇ 100 ਪ੍ਰਤੀਸ਼ਤ ਅਤੇ ਤਿੰਨ ਵਿਦਿਆਰਥੀਆਂ ਨੇ 99 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।ਇਸੇ ਕਰਕੇ ਇਨ੍ਹਾਂ ਵਿਦਿਆਰਥੀਆਂ ਨੂੰ ਪੰਜਾਬ ਪੱਧਰ `ਤੇ ਪਹਿਲੀਆਂ ਪੁਜੀਸ਼ਨਾਂ ਹਾਸਿਲ ਕਰਨ ਕਰਕੇ ਈ ਸਕੂਲ ਕੁਇਜ਼ ਸੰਸਥਾ ਵੱਲੋਂ ਨਗਦ ਇਨਾਮ, ਮੈਡਲ ਅਤੇ ਸਰਟੀਫਿਕੇਟ ਦੇ ਕੇ ਨਿਵਾਜ਼ਿਆ ਗਿਆ।ਸਕੂਲ ਪਹੁੰਚਣ `ਤੇ ਇਨ੍ਹਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਨਿੱਘਾ ਸਵਾਗਤ ਹੋਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜੇਸ਼ ਕੁਮਾਰ ਸਾਇੰਸ ਮਾਸਟਰ, ਮੈਡਮ ਅਰਮਿੰਦਰ ਕੌਰ, ਦਲਜੀਤ ਕੌਰ, ਸੰਜੇਪੁਰੀ, ਜਸਪ੍ਰੀਤ ਕੌਰ, ਅਮਨਦੀਪ ਕੌਰ, ਰਛਪਾਲ ਕੌਰ, ਰਾਜਵੀਰ ਸਿੰਘ, ਟੀਟੂ ਜੀ ਅਤੇ ਵਿਦਿਆਰਥੀਆਂ ਦੇ ਮਾਪੇ ਹਾਜ਼ਰ ਸਨ।

Check Also

ਵਾਤਾਵਰਨ ਦਿਵਸ ‘ਤੇ ਮਾਪਿਆਂ ਅਤੇ ਬੱਚਿਆਂ ਨੂੰ ਵੰਡੇ ਕੱਪੜੇ ਦੇ ਬੈਗ

ਸੰਗਰੂਰ, 2 ਜੂਨ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਤਰਵਿੰਦਰ ਕੌਰ ਅਤੇ ਬੀ.ਐਨ.ਓ ਵਿਪਨ …

Leave a Reply