Sunday, March 15, 2026

ਮਜਦੂਰ ਮੁਕਤੀ ਮੋਰਚਾ ਪੰਜਾਬ ਦੀ ਬਲਾਕ ਕਮੇਟੀ ਵਲੋਂ ਅਣਮਿਥੇ ਸਮੇਂ ਦਾ ਧਰਨਾ ਸ਼ੁਰੂ

ਭੀਖੀ, 24 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਮਜਦੂਰ ਮੁਕਤੀ ਮੋਰਚਾ ਪੰਜਾਬ ਦੀ ਬਲਾਕ ਕਮੇਟੀ ਭੀਖੀ ਨੇ ਬਲਾਕ ਵਿਕਾਸ ਅਤੇ PPN2407201804ਪੰਚਾਇਤ ਅਫਸਰ ਦਫਤਰ ਭੀਖੀ ਅੱਗੇ ਦਿਨ ਰਾਤ ਦਾ ਧਰਨਾ ਸ਼ੁਰੂ ਕੀਤਾ ਹੈ।ਇਹ ਧਰਨਾ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਬਲਾਕ ਆਗੂ ਬੱਲਮ ਸਿੰਘ ਢੈਪਈ ਦੀ ਅਗਵਾਈ ਵਿੱਚ ਗੁਲਾਬ ਸਿੰਘ ਖੀਵਾ, ਭੂਰਾ ਸਿੰਘ ਸਮਾਉਂ, ਮੇਲਾ ਸਿੰਘ, ਦਰਸ਼ਨ ਸਿੰਘ ਦਿਨ ਰਾਤ ਧਰਨੇ ਤੇ ਬੈਠਣਗੇ।ਆਗੂਆਂ ਅੱਜ ਧਰਨੇ ਦੌਰਾਨ ਬੀ.ਡੀ.ਪੀ.ਓ ਨਾਲ ਇੱਕ ਮੀਟਿੰਗ ਹੋਈ ਜੋ ਕਿ ਬੇਸਿੱਟਾ ਰਹੀ। ਮੋਰਚੇ ਦੇ ਆਗੂਆਂ ਨੇ ਧਰਨੇ ਤੇ ਦਿਨ ਰਾਤ ਬੈਠਣ ਦਾ ਫੈਸਲਾ ਲਿਆ।ਧਰਨੇ ਨੂੰ ਵਿਸ਼ੇਸ ਤੌਰ ਤੇ ਸੰਬੋਧਨ ਕਰਦਿਆਂ ਮਜਦੂਰ ਮੁਕਤੀ ਮੋਰਚਾ ਪੰਜਾਬ ਦੀ ਜ਼ਿਲਾ ਪ੍ਰਧਾਨ ਕਾਮਰੇਡ ਨਿੱਕਾ ਸਿੰਘ ਬਹਾਦਰਪੁਰ ਲਿਬਰੇਸ਼ਨ ਅਤੇ ਜ਼ਿਲਾ ਆਗੂ ਕਾਮਰੇਡ ਅਮਰੀਕ ਸਮਾਉਂ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਿੰਡਾਂ ਵਿੱਚ ਚੋਧਰ ਕਰਨ ਵਾਲੇ ਪੇਂਡੂ ਧਨਾਡਾਂ ਦੀ ਮਨਰੇਗਾ ਵਿੱਚ ਵਧ ਰਹੇ ਸਿਆਸੀ ਦਾਖਲ ਕਾਰਨ ਮਨਰੇਗਾ ਮਜਦੂਰਾਂ ਦੀ ਜਲੀਲਤਾ ਹੋ ਰਹੀ ਹੈ।ਕੰਮ ਮੰਗਣ ਤੇ ਕੰਮ ਨਹੀਂ ਦਿੱਤਾ ਜਾ ਰਿਹਾ ਬਲਕਿ ਬੀ.ਡੀ.ਪੀ.ਓ ਦਫਤਰ ਦੇ ਅਧਿਕਾਰੀ ਸਗੋਂ ਪੇਂਡੂ ਚੋਧਰੀਆਂ ਦੀ ਚੋਧਰ ਹੇਠ ਕੰਮ ਕਰਨ ਲਈ ਦਬਾਅ ਪਾਉਂਦੇ ਹਨ।ਮਜਦੂਰਾਂ ਨੂੰ ਮਜਬੂਰਨ ਮਿਣਤੀ ਤਹਿਤ ਕੰਮ ਕਰਵਾਕੇ ਘੱਟ ਮਿਹਨਤਾਨਾ ਦਿੱਤਾ ਜਾਦਾ ਹੈ ਅਤੇ ਬਹੁਤੇ ਮਜਦੂਰਾਂ ਨੂੰ ਦੋ ਦੋ ਸਾਲ ਹੋ ਗਏ ਹਨ।ਕੀਤੇ ਕੰਮ ਦਾ ਮਿਹਨਤਾਨਾ ਨਹੀਂ ਦਿੱਤਾ ਜਾ ਰਿਹਾ। ਵੱਡੀ ਪੱਧਰ ਤੇ ਮਨਰੇਗਾ ਵਿੱਚ ਪੰਚਾਇਤਾਂ ਅਤੇ ਬੀ.ਡੀ.ਪੀ.ਓ ਦਫਤਰ ਦੇ ਅਧਿਕਾਰੀਆਂ ਵੱਲੋਂ ਕੀਤੀਆਂ ਗਈਆਂ ਘਪਲੇਬਾਜ਼ੀਆਂ ਦੀਆਂ ਜਿੰਨਾਂ ਦੀਆਂ ਲਿਖਤੀ ਦਰਖਾਸਤਾਂ ਵੀ ਦਿੱਤੀਆਂ ਜਾ ਚੁੱਕੀਆਂ ਹਨ।ਇਹ ਸਭ ਇਸ ਕਰਕੇ ਕੀਤਾ ਜਾ ਰਿਹਾ ਹੈ ਤਾਂ ਕਿ ਮਜਦੂਰ ਮਨਰੇਗਾ ਐਕਟ ਦਾ ਲਾਭ ਲੈਣ ਤੋਂ ਹੱਥ ਖੜੇ ਕਰ ਜਾਣ। ਉਹਨਾਂ ਕਿਹਾ ਕਿ ਬੀ.ਡੀ.ਪੀ.ਓ ਦਫਤਰ ਦੇ ਅਧਿਕਾਰੀ ਮੁੱਖ ਮੰਤਰੀ ਦੇ ਵੱਲੋਂ ਮਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਚਲਾਉਣ ਦੇ ਕੀਤੇ ਜਾ ਰਹੇ ਦਾਅਵੇ ਨੂੰ ਟਿੱਚ ਸਮਝਦੇ ਕੈਪਟਨ ਸਰਕਾਰ ਦੀ ਮਜਦੂਰ ਮਾਰੂ ਨੀਤੀ ਦੀ ਫੂਕ ਕੱਢ ਰਹੇ ਹਨ।
ਇਸ ਮੌਕੇ ਲਿਬਰੇਸ਼ਨ ਆਗੂ ਧਰਮਪਾਲ ਨੀਟਾ, ਭੋਲਾ ਸਿੰਘ ਝੱਬਰ, ਫਿਜੀਕਲ ਹੈਡੀਕੈਪਟ ਦੇ ਅਵਿਨਾਸ਼ ਸ਼ਰਮਾ, ਇਨਕਲਾਬੀ ਨੌਜਵਾਨ ਸਭਾ ਦੇ ਕੁੱਲਵਿੰਦਰ ਸਿੰਘ ਦਲੇਲ ਸਿੰਘ ਵਾਲਾ, ਆਇਸਾ ਆਗੂ ਪ੍ਰਦੀਪ ਗੁਰੁ, ਜੰਟਾ ਸਿੰਘ ਮੱਤੀ, ਦਰਸ਼ਨ ਸਿੰਘ ਅਤਲਾ, ਸੁਰਜੀਤ ਸਿੰਘ ਅਕਲੀਆਂ ਆਦਿ ਹਾਜਰ ਸਨ।ਇਸ ਸਮੇਂ ਇਨਕਲਾਬੀ ਗਾਇਕ ਸੁਖਵੀਰ ਖਾਰਾ ਨੇ ਗੀਤ ਪੇਸ਼ ਕੀਤੇ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply