ਅੰਮ੍ਰਿਤਸਰ, 24 ਜੁਲਾਈ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਭਾਰਤ ਵਿਕਾਸ ਪਰਿਸ਼ਦ ਮੇਨ ਦੇ ਪ੍ਰਧਾਨ ਸੁਮਨ ਮਹਾਜਨ
ਅਤੇ ਉਪ ਪ੍ਰਧਾਨ ਨਨਿਸ਼ ਬਹਿਲ ਦੀ ਪ੍ਰਧਾਨਗੀ ਵਿੱਚ ਸਾਵਣ ਮਿਲਨ ਸਮਾਰੋਹ ਸਥਾਨਕ ਅੰਮ੍ਰਿਤਸਰ ਕਲੱਬ ਵਿੱਚ ਆਯੋਜਿਤ ਕੀਤਾ ਗਿਆ।ਸਮਾਰੋਹ ਦਾ ਸ਼ੁਭਆਰੰਭ ਸ਼ਮਾ ਰੋਸ਼ਨ ਅਤੇ ਵੰਦੇ ਮਾਤਰਮ ਗਾਇਨ ਨਾਲ ਕੀਤਾ ਗਿਆ।ਇਸ ਦੌਰਾਨ ਜਿਥੇ ਪਰਿਸ਼ਦ ਦੀਆਂ ਔਰਤਾਂ ਨੇ ਗਿੱਧਾ ਪਾਇਆ, ਉਥੇ ਬੱਚੀਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।ਇਸ ਸਮੇਂ ਗੀਤ-ਸੰਗੀਤ, ਮਹਿੰਦੀ, ਬੈਸਟ ਕਪਲ, ਬੈਸਟ ਪੁਰਸ਼, ਬੈਸਟ ਔਰਤ ਅਤੇ ਬੈਸਟ ਚਾਇਲਡ ਮੁਕਾਬਲੇ ਕਰਵਾਏ ਗਏ।ਇਸ ਮੋਕੇ ਉਤੇ ਸੁਮਿਤ ਪੁਰੀ, ਲਲਿਤ ਜੋਹਰੀ, ਏ.ਐਨ ਚਾਬਾ, ਜੀ.ਕੇ ਕਾਲੀਆ, ਅਸ਼ੋਕ ਧਵਨ, ਤੁਸ਼ਾਰ ਮਹਾਜਨ, ਸੁਭਾਸ਼ ਮਹਾਜਨ, ਡਾ. ਜੇ.ਪੀ ਸਿੰਘ ਕੇਸ਼ਵਾਨੰਦ, ਤਰਸੇਮ, ਮੁਕੇਸ਼ ਮਹਿਰਾ, ਰਜਿੰਦਰ, ਸੁਧੀਰ ਮਹਾਜਨ, ਪ੍ਰਦੀਪ ਸ਼ਰਮਾ, ਸਨੇਹ ਮਹਾਜਨ, ਪਲਕ ਕਾਲਿਆ, ਗੌਰਵ ਮਹਾਜਨ ਅਤੇ ਪਰਿਸ਼ਦ ਦੇ ਹੋਰ ਮੈਂਬਰ ਮੌਜੂਦ ਸਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media