Tuesday, March 10, 2026

ਅੰਤਰਰਾਸ਼ਟਰੀ ਤਗਿਅਕਵਾਂਗ ਸੈਮੀਨਾਰ `ਚ ਸ਼ਾਮਲ ਹੋਣ ਲਈ ਥਾਈਲੈਂਡ ਪੁੱਜੀਆਂ ਮੈਡਮ ਰੂਬੀ ਮਲਹੋਤਰਾ ਤੇ ਰਾਜਵਿੰਦਰ ਕੌਰ

ਰੂਬੀ ਮਲਹੋਤਰਾ ਦੀਆਂ ਪ੍ਰਾਪਤੀਆਂ `ਤੇ ਕਾਲਜ ਕਮੇਟੀ ਨੂੰ ਮਾਣ ਹੈ – ਪ੍ਰਿੰ. ਹਰਬਿੰਦਰ ਕੌਰ

PPN2507201812ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ- ਸੰਧੂ) – ਥਾਈਲੈਂਡ ਦੇ ਪਟਾਇਆ ਵਿਖੇ ਆਯੋਜਿਤ ਦੋ ਦਿਨਾਂ ਪਹਿਲੇ ਕੋਰੀਅਨ ਟੂ ਸਵੋਰਡ ਟਰੈਡੀਸ਼ਨਲ ਮਾਰਸ਼ਲ ਆਰਟ ਇੰਟਰਨੈਸ਼ਨਲ ਤਗਿਅਕਵਾਂਗ ਸੈਮੀਨਾਰ ਦੇ ਵਿੱਚ ਸ਼ਮੂਲੀਅਤ ਕਰਨ ਲਈ ਸਥਾਨਕ ਐਸ.ਐਨ ਕਾਲਜ ਮਕਬੂਲ ਰੋਡ ਦੀ ਅੰਤਰਰਾਸ਼ਟਰੀ ਕੋਚ ਮੈਡਮ ਰੂਬੀ ਮਲਹੋਤਰਾ ਤੇ ਮੈਡਮ ਰਾਜਵਿੰਦਰ ਕੌਰ ਥਾਈਲੈਂਡ ਵਿਖੇ ਪੁੱਜ ਗਈਆਂ ਹਨ।ਥਾਈਲੈਂਡ ਪੁੱਜਣ ਤੇ ਸ਼ੰਮੀ ਰਾਣਾ ਐਡਵਾਈਜ਼ਰੀ ਕਮੇਟੀ ਟਰੈਡੀਸ਼ਨਲ ਸਪੋਰਟਸ ਐਂਡ ਗੇਮਸ ਯੂਨੈਸਕੋ ਨੇ ਉਨ੍ਹਾਂ ਨੂੰ `ਜੀ ਆਇਆ` ਆਖਿਆ ਤੇ ਦੋ ਦਿਨਾਂ ਸੈਮੀਨਾਰ ਸੰਬੰਧੀ ਜਾਣਕਾਰੀ ਦਿੱਤੀ।ਜਾਣ ਤੋਂ ਪਹਿਲਾਂ ਅੰਤਰਰਾਸ਼ਟਰੀ ਕੋਚ ਮੈਡਮ ਰੂਬੀ ਮਲਹੋਤਰਾ ਨੇ ਕਿਹਾ ਕਿ ਦੋ ਦਿਨ੍ਹਾਂ ਇਸ ਸੈਮੀਨਾਰ ਦੇ ਵਿੱਚ ਸ਼ਮੂਲੀਅਤ ਕਰਨਾ ਉਨ੍ਹਾਂ ਵਾਸਤੇ ਬੜੇ ਫੱਖਰ ਦੀ ਗੱਲ ਹੈ।ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਵਿੱਚ ਜਿਥੇ ਅੰਤਰਰਾਸ਼ਟਰੀ ਪੱਧਰ ਦੀਆਂ ਖੇਡਾਂ ਦੇ ਪ੍ਰਚਾਰ ਤੇ ਪ੍ਰਸਾਰ ਦੀ ਗੱਲ ਹੁੰਦੀ ਹੈ।ਉਥੇ ਦੇਸ਼ ਦਾ ਰਾਸ਼ਟਰੀ ਝੰਡਾ ਵੀ ਵਿਦੇਸ਼ੀ ਧਰਤੀ ਤੇ ਬੁਲੰਦ ਹੁੰਦਾ ਹੈ।ਉਨ੍ਹਾਂ ਦੱਸਿਆ ਕਿ ਇਸ ਸੈਮੀਨਾਰ ਦੇ ਵਿੱਚ ਉਪਰੋਕਤ ਵਿਸ਼ੇ ਨਾਲ ਸੰਬੰਧਤ ਖੇਡ ਖੇਤਰ ਲਈ ਗੱਲ ਹੋਣ ਦੇ ਨਾਲ-ਨਾਲ ਇਸ ਨੂੰ ਵਿਸ਼ਵ ਖੇਡ ਖਾਕੇ `ਤੇ ਉਤਸ਼ਾਹਿਤ ਕਰਨ ਦੀ ਗੱਲ ਵੀ ਹੋੇਵੇਗੀ।ਉਨ੍ਹਾਂ ਕਿਹਾ ਕਿ ਉਹ ਭਾਰਤ ਵੱਲੋਂ ਆਪਣੇ ਵਿਚਾਰ ਪੇਸ਼ ਕਰਨਗੇ ਤੇ ਸੁਝਾਅ ਵੀ ਦੇਣਗੇ।ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਹ ਬਤੌਰ ਖਿਡਾਰੀ ਤੇ ਕੋਚ ਵਿਸ਼ਵ ਪੱਧਰੀ ਖੇਡ ਪ੍ਰਤੀਯੋਗਤਾਵਾਂ ਵਿੱਚ ਹਿੱਸਾ ਲੈ ਚੁੱਕੇ ਹਨ ਤੇ ਕਈ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰਨ ਚੁੱਕੇ ਹਨ। ਇਸ ਦੋ ਦਿਨ੍ਹਾਂ ਕੋਰੀਅਨ ਟੂ ਸਵੋਰਡ ਟਰੈਡੀਸ਼ਨਲ ਮਾਰਸ਼ਲ ਆਰਟ ਇੰਟਰਨੈਸ਼ਨਲ ਤਗਿਅਕਵਾਂਗ ਸੈਮੀਨਾਰ ਦੇ ਵਿੱਚ ਵਿਦੇਸ਼ੀ ਵਿਚਾਰਧਾਰਾ ਤੇ ਤਕਨੀਕਾਂ ਦਾ ਆਦਾਨ-ਪ੍ਰਦਾਨ ਹੋਵੇਗਾ।ਜਿਸ ਦਾ ਭਾਰਤੀ ਖਿਡਾਰੀਆਂ ਨੂੰ ਲਾਹਾ ਮਿਲੇਗਾ ਤੇ ਉਹ ਅੰਤਰਰਾਸ਼ਟਰੀ ਪੱਧਰ ਦੀਆਂ ਖੇਡ ਪ੍ਰਤੀਯੋਗਤਾਵਾਂ ਦੇ ਵਿੱਚ ਬੇਹਤਰ ਪ੍ਰਦਰਸ਼ਨ ਕਰ ਸਕਣਗੇ।ਐਸ.ਐਨ ਕਾਲਜ ਮਕਬੂਲ ਰੋਡ ਦੀ ਪ੍ਰਿੰਸੀਪਲ ਮੈਡਮ ਹਰਬਿੰਦਰ ਕੌਰ ਨੇ ਮੈਡਮ ਰੂਬੀ ਮਲਹੋਤਰਾ ਦੀ ਇਸ ਸ਼ਮੂਲੀਅਤ ਨੂੰ ਕਾਲਜ ਦੀ ਵੱਡੀ ਪ੍ਰਾਪਤੀ ਦੱਸਦਿਆਂ ਕਿਹਾ ਕਿ ਰੂਬੀ ਮਲਹੋਤਰਾ ਦੀਆਂ ਪ੍ਰਾਪਤੀਆਂ ਤੇ ਕਾਲਜ ਪ੍ਰਬੰਧਕੀ ਕਮੇਟੀ ਨੂੰ ਮਾਣ ਹੈ ਤੇ ਆਸ ਕੀਤੀ ਜਾਂਦੀ ਹੈ ਕਿ ਉਹ ਅੰਤਰਰਾਸ਼ਟਰੀ ਪੱਧਰ ਦੇ ਇਸ ਪ੍ਰੋਗ੍ਰਾਮ ਵਿੱਚ ਆਪਣੇ ਵੱਡਮੂਲੇ ਵਿਚਾਰਾਂ ਰਾਹੀਂ ਕਾਲਜ ਤੇ ਦੇਸ਼ ਦਾ ਨਾਮ ਰੌਸ਼ਨ ਕਰੇਗੀ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply