Tuesday, March 10, 2026

ਪਿੰਗਲਵਾੜਾ ਵਲੋਂ ਕਿਰਤੀਆਂ ਨੂੰ ਸਨਮਾਨ ਦੇਣ ਹਿੱਤ ਪੰਜ ਦਿਨਾ ਮੇਲੇ ਦਾ ਆਗਾਜ਼ 29 ਜੁਲਾਈ ਤੋਂ

PPN2507201813ਅੰਮ੍ਰਿਤਸਰ, 25 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਅਵਤਾਰ ਵਰ੍ਹੇ ਅਤੇ ਮਹਾਨ ਕਿਰਤੀ ਅਤੇ ਗੁਰੂ ਘਰ ਦੇ ਅਨਿੰਨ ਸੇਵਕ ਭਗਤ ਭਾਈ ਲਾਲੋ ਜੀ ਨੂੰ ਸਮਰਪਿਤ ਕਿਰਤਾਂ ਦੇ ਮੇਲੇ ਦਾ ਆਯੋਜਨ ਹੱਥ ਕਿਰਤੀਆਂ ਨੂੰ ਸਨਮਾਨ ਦੇਣ ਹਿਤ ਅਤੇ ਉਹਨਾਂ ਦੇ ਹੱਥੀ ਬਣਾਈਆਂ ਅਰਬਨ ਹਾਟ (ਪੁਰਾਣਾ ਗੁਰੂ ਤੇਗ ਬਹਾਦਰ ਹਸਪਤਾਲ) ਕ੍ਰਿਸਟਲ ਚੌਂਕ ਵਿਖੇ 29 ਜੁਲਾਈ ਤੋਂ 2 ਅਗਸਤ 2018 ਵਿੱਚ ਕੀਤਾ ਜਾ ਰਿਹਾ ਹੈ ।
ਅੱਜ ਅਰਬਨ ਹਾਟ ਵਿਖੇ ਇਸ ਮੇਲੇ ਬਾਰੇ ਪੂਰੀ ਜਾਣਕਾਰੀ ਦਿੰਦੇ ਹੋਏ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਪੰਜਾਬ ਅਤੇ ਦੇਸ਼ ਭਰ ਵਿਚ ਹਥੀ ਕਿਰਤਾਂ ਕਰਨ ਵਾਲੇ ਉਚਕੋਟੀ ਦੇ ਕਾਰੀਗਰ ਹਨ ਜਿਨਾਂ ਦੇ ਵਡੇਰਿਆਂ ਨੇ ਇਸ ਖੇਤਰ ਵਿਚ ਦੁਨੀਆਂ ਭਰ ਵਿਚ ਨਾਮ ਖੱਟਿਆ ਹੈ, ਪਰ ਆਧੁਨਿਕ ਮਸ਼ੀਨੀ ਯੁੱਗ ਕਰ ਕੇ ਅੱਜ ਦੇ ਸਮੇਂ ਇਹਨਾਂ ਦੀਆਂ ਬਣੀਆਂ ਹੱਥ ਕਿਰਤਾਂ ਨੂੰ ਨਾਂ ਤਾਂ ਸਮਾਜ ਅਤੇ ਨਾਂ ਹੀ ਸਰਕਾਰ ਵਲੋਂ ਕੋਈ ਉਤਸ਼ਾਹ ਮਿਲ ਰਿਹਾ ਹੈ। ਜਿਸ ਕਾਰਨ ਹੌਲੀ-ਹੌਲੀ ਕਲਾ ਦਾ ਇਹ ਵਡਮੁਲਾ ਖਜਾਨਾ ਅਲੋਪ ਹੁੰਦਾ ਜਾ ਰਿਹਾ ਹੈ।ਇਸ ਦੇ ਨਲ ਹੀ ਹੱਥੀ ਕਿਰਤ ਨਾਂ ਕਰਨ ਕਾਰਨ ਸਮਾਜ ਦੇ ਵਿਚ ਨਸ਼ੇ, ਔਰਤਾਂ ਦੇ ਨਾਲ ਬਦਸਲੂਕੀ ਅਤੇ ਬੇਰੋਜ਼ਗਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਹ ਇਨਸਾਨ ਜੋ ਵਿਦੇਸ਼ ਵਿਚ ਆਪਣੀ ਹੱਥੀ ਕਰਕੇ ਗੌਰਵ ਮਹਿਸੂਸ ਕਰਦਾ ਹੈ ਉਹ ਆਪਣੇ ਦੇਸ਼ ਵਿਚ ਕਿਰਤ ਤੋਂ ਨਫਰਤ ਕਰਦਾ ਹੈ।ਅੱਜ ਸਮੇਂ ਦੀ ਪੁਕਾਰ ਹੈ ਕਿ ਇਹਨਾਂ ਕਿਰਤਾਂ ਅਤੇ ਕਿਰਤੀਆਂ ਦਾ ਸਨਮਾਨ ਕੀਤਾ ਜਾਵੇ ਅਤੇ ਇਹਨਾਂ ਕਲਾਕਾਰਾਂ ਅਤੇ ਕਿਰਤੀਆਂ ਦੀਆਂ ਬਣਾਈਆਂ ਕਿਰਤਾਂ ਨੂੰ ਇਕ ਵਾਰੀ ਫਿਰ ਸਮਾਜ ਸਾਹਮਣੇ ਪੇਸ਼ ਕੀਤਾ ਜਾਵੇ ਤਾਂ ਕਿ ਮਸ਼ੀਨੀ ਕਿਰਤਾਂ ਤੋਂ ਹੱਥ ਕਿਰਤਾਂ ਵਲ ਮੁੜ ਕੇ ਆਪਣੇ ਵਿਰਸੇ ਨੂੰ ਸਵਾਰਦੇ ਹੋਏ ਇਹਨਾਂ ਕਿਰਤੀਆਂ ਨੂੰ ਉਤਸ਼ਾਹਿਤ ਕੀਤਾ ਜਾ ਸਕੇ।ਪਿੰਗਲਵਾੜੇ ਵਲੋਂ ਸਮਾਜ ਨੂੰ ਜਾਗਰੂਕ ਕਰਨ ਦਾ ਇਹ ਇਕ ਛੋਟਾ ਜਿਹਾ ਉਪਰਾਲਾ ਹੈ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਕਿਰਤੀਆਂ ਦੇ ਹੂਨਰ ਦੀ ਸਹੀ ਪਛਾਣ ਕਰਕੇ ਉਨ੍ਹਾਂ ਨੂੰ ਉਤਸ਼ਾਹਿਤ ਕਰਾਂਗੇ।
ਡਾ. ਇੰਦਰਜੀਤ ਕੌਰ ਨੇ ਪਿੱਤਲ ਦੇ ਭਾਂਡੇ ਬਣਾਉਣ ਵਾਲੇ, ਸੰਗਮਰਮਰ `ਤੇ ਮੀਨਾਕਾਰੀ ਕਰਨ ਵਾਲੇ, ਮਿੱਟੀ ਦੇ ਭਾਂਡੇ ਬਣਾਉਣ ਵਾਲੇ, ਕਪੜੇ ਉਪਰ ਕੱਢਾਈ, ਬਾਂਸ ਅਤੇ ਛਿੱਟੀਆਂ ਬਣਾਉਣ ਵਾਲੇ ਅਤੇ ਲੋਹੇ ਅਤੇ ਸਰਬਲੋਹ ਦੇ ਕਿਰਤੀਆਂ ਨਾਲ ਸਭ ਨੂੰ ਰੂਬਰੂ ਕਰਵਾਇਆ ਅਤੇ ਸਭ ਨੂੰ ਦਸਿਆ ਕਿ ਪਿੰਗਲਵਾੜੇ ਵਲੋਂ ਭਗਤ ਜੀ ਦੀ ਬਰਸੀ ਮੌਕੇ ਇਹਨਾਂ ਕਿਰਤੀਆਂ ਦਾ ਉਚੇਚਾ ਸਨਮਾਨ ਕਰਕੇ ਇਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਕਿ ਸਾਡੇ ਆਪਣੇ ਕਿਰਤੀ ਆਪਣੇ ਹੱਥੀ ਕਿਰਤ ਕਰ ਕੇ ਰੋਜ਼ਗਾਰ ਕਮਾ ਸਕਣ।ਉਹਨਾਂ ਨੇ ਪਿੰਗਲਵਾੜੇ ਦੀ ਦਿਨੋਂ ਦਿਨ ਵੱਧ ਰਹੀਆਂ ਗਤੀਵਿਧੀਆਂ ਬਾਰੇ ਵੀ ਜਾਣਕਾਰੀ ਦਿਤੀ।ਪਿੰਗਲਵਾੜੇ ਦੇ ਮੁੱਖ ਸੇਵਾਦਾਰ ਨੇ ਪੂਰੇ ਪੰਜ ਦਿਨ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿਤੀ ਉਨ੍ਹਾਂ ਦਸਿਆ ਕਿ ਪਹਿਲੇ ਦਿਨ 29 ਜੁਲਾਈ 2018 ਸਵੇਰੇ 10 ਵਜੇ ਅਰਬਨ ਹਾਟ ਤੋਂ ਕਿਰਤੀਆਂ ਦੇ ਸਨਮਾਨ ਵਿਚ ਇਕ ਫੇਰੀ ਕੱਢੀ ਜਾਵੇਗੀ ਜਿਸ ਵਿਚ ਇਸ ਮੇਲੇ ਵਿਚ ਸ਼ਾਮਲ ਹੋਣ ਵਾਲੇ ਸਮੂੰਹ ਕਿਰਤੀ ਸਕੂਲੀ ਬੱਚੇ ਅਤੇ ਹੋਰ ਸੰਗਤਾਂ ਧੂਮ-ਧਾਮ ਨਾਲ ਸ਼ਾਮਲ ਹੋਣਗੀਆਂ।ਇਸ ਤੋਂ ਬਾਅਦ ਕਿਰਤੀ ਮੇਲੇ ਦਾ ਉਦਘਾਟਨ ਕੀਤਾ ਜਾਵੇਗਾ। ਸਾਰੇ ਦਿਨ ਸ਼ਾਮ ਨੂੰ 5.00 ਵਜੇ ਤੋਂ 8.00 ਵਜੇ ਤਕ ਸੱਭਿਆਚਾਰਕ ਗਤੀਵਿਧੀਆਂ ਜਿਵੇਂ ਕਿ ਗੀਤਾਂ ਭਰੀ ਸ਼ਾਮ, ਗੱਤਕਾਂ, ਢਾਡੀ ਦਰਬਾਰ ਅਤੇ ਪਿੰਗਲਵਾੜੇ ਦੇ ਬੱਚਿਆਂ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।
ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਉੱਪ ਪ੍ਰਧਾਨ ਡਾ. ਜਗਦੀਪਕ ਸਿੰਘ, ਸਕੱਤਰ ਸ੍ਰ. ਮੁਖਤਾਰ ਸਿੰਘ, ਮੈਂਬਰ ਰਾਜਬੀਰ ਸਿੰਘ, ਪ੍ਰਸ਼ਾਸਕ ਕਰਨਲ ਦਰਸ਼ਨ ਸਿੰਘ ਬਾਵਾ, ਬਖਸ਼ੀਸ਼ ਸਿੰਘ, ਜੈ ਸਿੰਘ ਪ੍ਰਸ਼ਾਸਕ ਮਾਨਾਂਵਾਲਾ, ਯੋਗੇਸ਼ ਸੂਰੀ ਅਤੇ ਜਨਰਲ ਮੈਨੇਜਰ ਤਿਲਕ ਰਾਜ ਆਦਿ ਹਾਜ਼ਰ ਸਨ ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply