Tuesday, April 21, 2026

ਪੰਜਾਬ ਨੂੰ ਨਸ਼ੇ ਤੋਂ ਬਚਾਉਣ ਲਈ 600 ਸਰਕਾਰੀ ਅਧਿਕਾਰੀਆਂ ਨੂੰ ਅਗਸਤ `ਚ ਦਿੱਤੀ ਜਾਵੇਗੀ ਟਰੇਨਿੰਗ – ਜੈਸਵਾਲ

15 ਅਗਸਤ ਤੱਕ ਜਿਲ੍ਹੇ ਨੂੰ ਕਰ ਦਿਆਂਗੇ ਨਸ਼ੇ ਤੋਂ ਮੁਕਤ – ਐਸ.ਐਸ.ਪੀ
ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ – ਮਨਜੀਤ ਸਿੰਘ) – ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ PPN2607201803ਮੁਹਿੰਮ ਤਹਿਤ ਅੱਜ ਬਾਰਡਰ ਜੋਨ ਦੇ ਚਾਰ ਜਿਲਿਆਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਤੇ ਪਠਾਨਕੋਟ ਦੇ ਐਸ.ਡੀ.ਐਮ ਅਤੇ ਡੀ.ਐਸ.ਪੀ ਨਾਲ ਵਿਸਥਾਰਤ ਮੀਟਿੰਗ ਕਰਦੇ ਐਸ.ਟੀ.ਐਫ ਦੇ ਆਈ.ਜੀ ਆਰ.ਕੇ ਜੈਸਵਾਲ ਨੇ ਜਿਥੇ ਹੁਣ ਤੱਕ ਇਸ ਮੁਹਿੰਮ ਤਹਿਤ ਕੀਤੇ ਗਏ ਕੰਮਾਂ ਦੀ ਰਿਪੋਰਟ ਲਈ, ਉਥੇ ਅਗਲੀ ਰਣਨੀਤੀ ਸਾਂਝੀ ਕਰਦੇ ਦੱਸਿਆ ਕਿ ਅਗਸਤ ਮਹੀਨੇ ਪੰਜਾਬ ਭਰ ਵਿਚ 600 ਸਰਕਾਰੀ ਅਧਿਕਾਰੀਆਂ, ਜੋ ਕਿ ਚੰਗੇ ਬੁਲਾਰੇ ਹੋਣਗੇ, ਨੂੰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਸਿੱਖਿਆ ਚੰਡੀਗੜ੍ਹ ਸੱਦ ਕੇ ਦਿੱਤੀ ਜਾਵੇਗੀ, ਜਿਸ ਵਾਸਤੇ ਪ੍ਰੋਫੈਸ਼ਨਲ ਸਹਿਯੋਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਹੀ ਹੈ।ਉਨਾਂ ਦੱਸਿਆ ਕਿ 300-300 ਦੇ ਗਰੁੱਪਾਂ ਵਿਚ ਇਹ ਟਰੇਨਿੰਗ ਦਿੱਤੀ ਜਾਵੇਗੀ, ਜੋ ਕਿ ਅੱਗੋਂ ਆਪਣੇ-ਆਪਣੇ ਕਲਸਟਰ ਅਧਿਕਾਰੀਆਂ ਨੂੰ ਸਿੱਖਿਅਤ ਕਰਨਗੇ ਅਤੇ ਅੱਗੋਂ ਕਲਸਟਰ ਅਧਿਕਾਰੀ ਪਿੰਡ ਤੇ ਵਾਰਡ ਪੱਧਰ ਤੱਕ ਨਸ਼ੇ ਮੁਕਤੀ ਦੀ ਸਿੱਖਿਆ ਦੇਣਗੇ।
                  ਉਨਾਂ ਦੱਸਿਆ ਕਿ ਨਸ਼ੇੜੀ ਲੋਕਾਂ ਨੂੰ ਨਸ਼ਾ ਛੁਡਾਉ ਕੇਂਦਰਾਂ ਤੱਕ ਲੈ ਕੇ ਆਉਣਾ ਸਾਡੀ ਸਾਰਿਆਂ ਦੀ ਪਹਿਲੀ ਜਿੱਤ ਹੈ ਅਤੇ ਅੱਗੋਂ ਇੰਨਾ ਦਾ ਇਲਾਜ ਕਰਵਾ ਜਿੱਥੇ ਇੰਨਾਂ ਨੂੰ ਨਵੀਂ ਜਿੰਦਗੀ ਦਿੱਤੀ ਜਾਵੇਗੀ, ਉਥੇ ਦੂਸਰੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਵੇ।ਉਨਾਂ ਪੁੁਲਿਸ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਨਸ਼ਾ ਸਮੱਗਲਰਾਂ ਖਿਲਾਫ ਮੁਹਿੰਮ ਢਿੱਲੀ ਨਾ ਪੈਣ ਦੇਣ ਅਤੇ ਜੋ ਵੀ ਵਿਅਕਤੀ ਨਸ਼ਾ ਵੇਚਦਾ ਫੜਿਆ ਜਾਂਦਾ ਹੈ, ਉਸ ਦੀ ਜਾਇਦਤ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਕਰਨ।ਉਨਾਂ ਕਿਹਾ ਕਿ ਅੰਮ੍ਰਿਤਸਰ ਤੇ ਗੁਰਦਾਸਪੁਰ ਦਾ ਇਲਾਕਾ ਨਸ਼ਾ ਤਸਕਰੀ ਵਿਚ ਗੇਟਵੇਅ ਹੈ ਅਤੇ ਇਸ ਨੂੰ ਨਸ਼ੇ ਤੋਂ ਬਚਾਉਣਾ ਵੱਡੀ ਚੁਣੌਤੀ ਹੈ।
             ਨਸ਼ਾ ਮੁਕਤੀ ਮੁਹਿੰਮ ਦੇ ਨੋਡਲ ਅਧਿਕਾਰੀ ਸੀਨੀਅਰ ਆਈ.ਏ.ਐਸ ਸ੍ਰੀ ਰਾਹੁਲ ਤਿਵਾੜੀ ਨੇ ਦੱਸਿਆ ਕਿ ਹੁਣ ਤੱਕ ਸਾਰੇ ਪੰਜਾਬ ਵਿਚ 3600 ਦੇ ਕਰੀਬ ਮੀਟਿੰਗਾਂ ਪਿੰਡਾਂ ਤੇ ਵਾਰਡਾਂ ਵਿਚ ਹੋ ਚੁੱਕੀਆਂ ਹਨ, ਜੋ ਕਿ ਪੰਜਾਬ ਦਾ ਇਕ ਤਿਹਾਈ ਹਿੱਸਾ ਕਵਰ ਹੋ ਚੁੱਕਾ ਹੈ।ਉਨਾਂ ਦੱਸਿਆ ਕਿ ਜ਼ਿਆਦਾਤਰ ਮੌਤਾਂ ਓਵਰਡੋਜ਼ ਨਾਲ ਨਹੀਂ, ਬਲਕਿ ਨਸ਼ੇ ਵਿਚ ਮਿਲਾਵਟ ਕਾਰਨ ਹੋਈਆਂ ਹਨ।ਉਨਾਂ ਦੱਸਿਆ ਕਿ ਮਰੀਜਾਂ ਦੀ ਗਿਣਤੀ ਵੱਧ ਜਾਣ ਕਾਰਨ 179 ਨਵੇਂ ਓਟ ਕੇਂਦਰ ਖੋਲਣ ’ਤੇ ਵੀ ਵਿਚਾਰ ਹੋ ਰਿਹਾ ਹੈ।ਉਨਾਂ ਹੁਣ ਤੱਕ ਦੀ ਪ੍ਰਗਤੀ ’ਤੇ ਤਸੱਲੀ ਪ੍ਰਗਟ ਕਰਦੇ ਕਿਹਾ ਕਿ ਪਹਿਲੀ ਵਾਰ ਪੰਜਾਬ ਵਿਚ ਨਸ਼ੇ ਦੇ ਵਿਰੁੱਧ ਗੱਲ ਸਰਕਾਰੀ ਪੱਧਰ ’ਤੇ ਤੁਰੀ ਹੈ ਅਤੇ ਲੋਕਾਂ ਨੇ ਵੀ ਇਸ ’ਤੇ ਵਿਸਵਾਸ਼ ਪ੍ਰਗਟ ਕਰਦੇ ਹੋਏ ਸਾਥ ਦੇਣਾ ਸ਼ੁਰੂ ਕੀਤਾ ਹੈ।
          ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਜਿਲ੍ਹੇ ਦੀ ਰਿਪੋਰਟ ਸਾਂਝੀ ਕਰਦੇ ਭਰੋਸਾ ਦਿੱਤਾ ਕਿ ਨਸ਼ਾ ਮੁਕਤੀ ਲਈ ਪੁਲਿਸ ਤੇ ਪ੍ਰਸ਼ਾਸਨ ਇਕ ਟੀਮ ਬਣ ਕੇ ਕੰਮ ਕਰ ਰਿਹਾ ਹੈ ਅਤੇ ਆਸ ਹੈ ਕਿ ਇਸ ਦੇ ਚੰਗੇ ਸਿੱਟੇ ਨਿਕਲਣਗੇ।ਉਨਾਂ ਦੱਸਿਆ ਕਿ ਨਸ਼ਾ ਛੁਡਾਉ ਕੇਂਦਰਾਂ ਵਿਚ ਲਗਾਤਾਰ ਨਸ਼ੇੜੀ ਲੋਕ ਇਲਾਜ ਲਈ ਆ ਰਹੇ ਹਨ, ਜੋ ਕਿ ਚੰਗਾ ਸੰਕੇਤ ਹੈ।ਇਸ ਮੌਕੇ ਪੁਲਿਸ ਦੇ ਐਸ.ਐਸ.ਪੀ ਪਰਮਪਾਲ ਸਿੰਘ ਨੇ ਭਰੋਸਾ ਦਿਵਾਇਆ ਕਿ ਜਿਲ੍ਹੇ ਦੇ ਦਿਹਾਤੀ ਇਲਾਕੇ ਨੂੰ 15 ਅਗਸਤ ਤੱਕ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ ਸਾਡੇ ਕੋਲ ਸਾਰੇ ਨਸ਼ਾ ਤਸਕਰਾਂ ਅਤੇ ਨਸ਼ੇੜੀਆਂ ਦੀ ਜਾਣਕਾਰੀ ਆ ਚੁੱਕੀ ਹੈ ਅਤੇ ਹੁਣ ਇਸ ’ਤੇ ਅਮਲ ਕਰਨ ਵੱਲ ਹੋ ਤੁਰੇ ਹਾਂ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਹਿਮਾਸ਼ੂ ਅਗਰਵਾਲ, ਗੌਰਵ ਤੂਰਾ ਏ.ਡੀ.ਸੀ.ਪੀ ਹੈਡਕੁਆਰਟਰ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply