Sunday, July 27, 2025
Breaking News

ਯੂਨੀਵਰਸਿਟੀ ਵਲੋਂ ਜੰਮੂ ਤੇ ਕਸ਼ਮੀਰ ਰਾਜ ਦੇ ਵਿਦਿਆਰਥੀਆਂ ਲਈ ਕੌਸਲਿੰਗ 31 ਜੁਲਾਈ ਤੋਂ

ਅੰਮ੍ਰਿਤਸਰ, 26 ਜੁਲਾਈ (ਪੰਜਾਬ ਪੋਸਟ –  ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਜੰਮੂ ਅਤੇ ਕਸ਼ਮੀਰ ਰਾਜ ਦੇ ਵਿਦਿਆਰਥੀਆਂ GNDUਲਈ ਐਚ.ਆਰ.ਡੀ ਮਨਿਸਟਰੀ ਵਲੋਂ ਦੋ ਪ੍ਰਤੀਸ਼ਤ ਰਾਖਵੀਆਂ ਸੀਟਾਂ ਦੀ ਕੌਸਲਿੰਗ 31 ਜੁਲਾਈ ਨੂੰ ਕਰਵਾਈ ਜਾਵੇਗੀ।
ਦਾਖਲੇ ਦੇ ਕੌਆਰਡੀਨੇਟਰ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਇਹ ਕੌਸਲਿੰਗ ਵਿਦਿਆਰਥੀਆਂ ਵਲੋਂ ਸੰਬਧਤ ਵਿਸ਼ੇ ਵਿਚ ਪਾਸ ਕੀਤੀ ਪ੍ਰੀਖਿਆ ਦੀ ਮੈਰਿਟ ਦੇ ਅਧਾਰ ਤੇ ਹੋਵੇਗੀ। ਉਹਨਾਂ ਕਿਹਾ ਕਿ   ਬੀ ਐਸ ਸੀ (ਆਨਰਜ ਸਾਇੰਸ) ਵਿੱਚ ਫਿਜਿਕਸ, ਕੈਮਿਸਟਰੀ, ਹਿਊਮਨ ਜੈਨੇਟਿਕਸ/ ਬੀ.ਐਸ.ਸੀ (ਆਨਰਜ਼) ਬੋਟਨੀ, ਮੈਥੇਮੈਟਿਕਸ / ਬੀ.ਐਸ.ਸੀ ਮੈਡੀਕਲ ਲੈਬ ਵਿੱਚ ਟੈਕਨੋਲੋਜੀ / ਐਮ. (ਆਨਰਜ) ਜੁਆਲੋਜੀ (ਪੰਜ ਸਾਲਾ)/ ਬੀ.ਫਾਰਮੇਸੀ/ ਬੀ.ਟੈਕ (ਟੈਕਸਟਾਈਲ ਪ੍ਰੋਸੈਸਿੰਗ ਟੈਕਨੋਲੋਜੀ) / ਬੀ.ਟੈਕ (ਕੰਪਿਊਟਰ ਇੰਜਨੀਅਰਿੰਗ) / ਬੀ.ਟੈਕ. (ਕੰਪਿਊਟਰ ਅਤੇ ਸੰਚਾਰ ਇੰਜਨੀਅਰਿੰਗ) ਕੋਰਸਾ ਲਈ ਇਹ ਕੌਸਲਿੰਗ ਕਰਵਾਈ ਜਾਵੇਗੀ।
ਉਹਨਾਂ ਕਿਹਾ ਕਿ ਇਹ ਕੌਸਲਿੰਗ 31 ਜੁਲਾਈ ਨੂੰ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਆਡੀਟੋਰੀਅਮ ਦੇ ਕਾਨਫਰੰਸ ਹਾਲ ਵਿਖੇ ਆਯੋਜਿਤ ਕੀਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਵਿਸਥਾਰ ਵਿੱਚ ਸਲਾਹ ਮਸ਼ਵਰੇ ਲਈ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਆਨਲਾਈਨ ਅਰਜ਼ੀ ਫਾਰਮ ਦੀ ਇੱਕ ਪ੍ਰਿੰਟ ਕਾਪੀ ਅਤੇ ਪ੍ਰਮਾਣਿਤ ਫੋਟੋ ਕਾਪੀਆਂ ਦੇ ਨਾਲ ਅਸਲ ਸਰਟੀਫਿਕੇਟ ਨਾਲ ਲਿਆਉਣ। ਉਨ੍ਹਾਂ ਨੇ ਕਿਹਾ ਕਿ ਨੈਟ ਬੈਂਕਿੰਗ / ਡੈਬਿਟ ਕਾਰਡ / ਕ੍ਰੈਡਿਟ ਕਾਰਡ ਜਾਂ ਨਕਦ ਫੀਸ ਜਮ੍ਹਾਂ ਕਰਵਾਉਣ ਦੀ ਸਹੁਲਤ ਉਪਲੱਬਧ ਹੋਵੇਗੀ। ਉਹਨਾਂ ਕਿਹਾ ਕਿ ਜੇ ਕਿਸੇ ਵੀ ਪੜਾਅ ‘ਤੇ ਵਿਦਿਆਰਥੀ ਵੱਲੋਂ ਦਿੱਤੀ ਕੋਈ ਵੀ ਜਾਣਕਾਰੀ ਗਲਤ ਸਾਬਤ ਹੰੁਦੀ ਹੈ ਤਾਂ ਉਸ ਦਾ ਦਾਖਲਾ ਰੱਦ ਕਰ ਦਿੱਤਾ ਜਾਵੇਗਾ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …

Leave a Reply