ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਦੁਆਰਾ ਚਲਾਈ ਗਈ `ਘਰ-ਘਰ ਹਰਿਆਲੀ` ਮੁਹਿੰਮ ਤਹਿਤ ਪੁਲਿਸ
ਕਮਿਸ਼ਨਰੇਟ ਅੰਮ੍ਰਿਤਸਰ ਦੇ ਸਾਂਝ ਕੇਂਦਰਾਂ ਵੱਲੋਂ ਸਾਂਝ ਕੇਂਦਰਾਂ ਦੇ ਅਧੀਨ ਆਉਂਦੇ ਇਲਾਕਿਆਂ ਵਿੱਚ ਪਬਲਿਕ ਅਤੇ ਸਾਂਝ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ 1000 ਪੌਦੇ ਲਗਾਏ ਗਏ।
ਇਸ ਮੁਹਿੰਮ ਸਮੇਂ ਇੰਚਾਰਜ ਸਬ-ਡਵੀਜ਼ਨ ਸਾਂਝ ਕੇਂਦਰਾਂ ਇੰਸਪੈਕਟਰ ਪ੍ਰਸ਼ੋਤਮ ਸਿੰਘ, ਸਬ-ਇੰਸਪੈਕਟਰ ਪ੍ਰਵੀਨ ਕੁਮਾਰੀ, ਸਬ-ਇੰਸਪੈਕਟਰ ਵਿਜੈ ਕੁਮਾਰ, ਸਬ-ਇੰਸਪੈਕਟਰ ਦਲਬੀਰ ਕੌਰ ਅਤੇ ਸਬ-ਇੰਸਪੈਕਟਰ ਰਜਿੰਦਰ ਸਿੰਘ ਵੱਲੋਂ ਆਪਣੇ-ਆਪਣੇ ਸਾਂਝ ਕੇਂਦਰ ਦੇ ਇਲਾਕਾ ਵਿੱਚ ਪੌਦੇ ਲਗਾਏ।ਸਬ-ਡਵੀਜ਼ਨ ਸਾਂਝ ਕੇਂਦਰ ਪੂਰਬੀ ਵੱਲੋਂ ਸਰਕਾਰੀ ਹਸਪਤਾਲ, ਵੇਰਕਾ ਅੰਮ੍ਰਿਤਸਰ, ਸਰਕਾਰੀ ਕੰਨਿਆ ਹਾਈ ਸਕੂਲ ਮਕਬੂਲਪੁਰਾ (ਮਾਲ ਮੰਡੀ) ਅੰਮ੍ਰਿਤਸਰ, ਸਬ-ਡਵੀਜ਼ਨ ਸਾਂਝ ਕੇਂਦਰ ਪੱਛਮੀ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ, ਪੁਤਲੀਘਰ, ਅੰਮ੍ਰਿਤਸਰ, ਸਰਕਾਰੀ ਹਾਈ ਸਕੂਲ, ਪੁਤਲੀਘਰ ਅੰਮਿਤਸਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਛੇਹਰਟਾ, ਸਰਕਾਰੀ ਐਲੀਮੈਂਟਰੀ ਸਕੂਲ, ਬਾਸਰਕੇ ਭੈਣੀ, ਸਬ-ਡਵੀਜ਼ਨ ਸਾਂਝ ਕੇਂਦਰ ਉੱਤਰੀ ਵੱਲੋਂ ਈ.ਐਸ.ਆਈ ਹਸਪਤਾਲ ਮਜੀਠਾ ਰੋਡ, ਸਬ-ਡਵੀਜ਼ਨ ਸਾਂਝ ਕੇਂਦਰ ਦੱਖਣੀ ਵੱਲੋਂ ਸਰਕਾਰੀ ਐਲੀਮੈਂਟਰੀ ਅਤੇ ਹਾਈ ਸਕੂਲ ਭਗਤਾਂਵਾਲਾ ਅਤੇ ਸਬ-ਡਵੀਜ਼ਨ ਸਾਂਝ ਕੇਂਦਰ ਕੇਂਦਰੀ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਅੰਨਗੜ੍ਹ, ਸਰਕਾਰੀ ਹਾਈ ਸਕੂਲ, ਗੇਟ ਹਕੀਮਾਂ, ਐਮ.ਬੀ.ਕੇ.ਐਸ ਹਾਈ ਸਕੂਲ (ਸਰੀਨ ਸਕੂਲ, ਪ੍ਰੇਮ ਨਗਰ, ਇਸਲਾਮਾਬਾਦ) ਅੰਮ੍ਰਿਤਸਰ, ਡੀ.ਏ.ਵੀ ਕਾਲਜ ਅੰਮ੍ਰਿਤਸਰ, ਦਯਾਨੰਦ ਆਈ.ਟੀ.ਆਈ ਨੇੜੇ ਰੈਜੈਂਟ ਸਿਨੇਮਾ ਅੰਮ੍ਰਿਤਸਰ ਅਤੇ ਸਰਕਾਰੀ ਕਾਲਜ ਆਰਟਸ ਐਂਡ ਕਰਾਫਟਸ ਹਾਲ ਗੇਟ ਵਿਖੇ ਪੌਦੇ ਲਗਾਏ ਗਏ।
ਮੁਹਿੰਮ ਸਮੇਂ ਸਾਂਝ ਕੇਂਦਰਾਂ ਦੇ ਸਟਾਫ ਵੱਲੋਂ ਪਬਲਿਕ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਲੋੜ ਤੇ ਜ਼ੋਰ ਦਿੱਤਾ ਗਿਆ ਅਤੇ ਰੁੱਖਾਂ ਦੀ ਵਾਤਾਵਰਣ ਵਿੱਚ ਮਹੱਤਤਾ ਬਾਰੇ ਜਾਣੂ ਕਰਵਾਇਆ ਗਿਆ।ਜਿਸ ਦੌਰਾਨ ਪਬਲਿਕ ਨੂੰ 1 ਦੱਸਿਆ ਗਿਆ ਕਿ ਕਿਵੇਂ ਭਾਰਤ ਦੇ ਸ਼ਹਿਰਾਂ ਦਾ ਪ੍ਰਦੂਸ਼ਣ ਖਤਰੇ ਦੇ ਨਿਸ਼ਾਨ ਤੱਕ ਪਹੁੰਚ ਚੁੱਕਾ ਹੈ ਅਤੇ ਸੰਸਾਰ ਦੇ ਬਾਕੀ ਦੇਸ਼ਾਂ ਦੇ ਮੁਕਾਬਲੇ ਭਾਰਤ ਦੇ ਸ਼ਹਿਰਾਂ ਦੀ ਹਵਾ ਕਿਸ ਹੱਦ ਤੱਕ ਜ਼ਹਿਰੀਲੀ ਹੋ ਚੁੱਕੀ ਹੈ।ਉਹਨਾਂ ਨੂੰ ਦੱਸਿਆ ਗਿਆ ਕਿ ਪੰਜਾਬ ਵਿੱਚ ਲੁਧਿਆਣਾ ਅਤੇ ਜਲੰਧਰ ਤੋਂ ਬਾਅਦ ਅੰਮ੍ਰਿਤਸਰ ਦਾ ਪ੍ਰਦੂਸ਼ਣ ਪੱਧਰ ਸਭ ਤੋਂ ਖਰਾਬ ਪਾਇਆ ਗਿਆ ਹੈ ਅਤੇ ਜੇਕਰ ਇਹ ਪ੍ਰਕਿਰਿਆ ਇਸੇ ਤਰ੍ਹਾਂ ਹੀ ਜਾਰੀ ਰਹੀ ਤਾਂ ਆਉਣ ਵਾਲੇ ਕੁੱਝ ਸਾਲਾਂ ਵਿੱਚ ਗੰਭੀਰ ਸੰਕਟ ਪੈਦਾ ਹੋ ਜਾਵੇਗਾ।ਪਬਲਿਕ ਨੂੰ ਪ੍ਰਦੂਸ਼ਣ ਕਾਰਨ ਓਜ਼ੋਨ ਪਰਤ ਵਿੱਚ ਪੈਦਾ ਹੋਏ ਸੁਰਾਖਾਂ ਕਾਰਨ ਹੋਣ ਵਾਲੇ ਭਿਆਨਕ ਚਮੜੀ ਦੇ ਰੋਗਾਂ, ਹਵਾ ਵਿੱਚ ਆਕਸੀਜਨ ਦੀ ਕਮੀ ਕਾਰਨ ਸਾਹ ਕਿਰਿਆਂ ਨਾਲ ਸਬੰਧਿਤ ਹੋਣ ਵਾਲੀਆਂ ਬੀਮਾਰੀਆਂ ਤੋਂ ਜਾਣੂ ਕਰਵਾਇਆ ਗਿਆ।ਪੰਜਾਬ ਪੁਲਿਸ ਦੇ ਸਾਂਝ ਕੇਂਦਰਾਂ ਵੱਲੋਂ ਕੀਤੇ ਇਸ ਉਪਰਾਲੇ ਦੀ ਪਬਲਿਕ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਇਸ ਮੁਹਿੰਮ ਤਹਿਤ ਆਪਣੇ ਘਰਾਂ, ਮੁਹੱਲਿਆਂ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ਦਾ ਵਿਸ਼ਵਾਸ ਦਿਵਾਇਆ ਗਿਆ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media