ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ
ਪਰਮਾਤਮਾ ਨੂੰ ਯਾਦ ਕਰਕੇ ਆਯੋਜਿਤ ਵਿਸ਼ੇਸ਼ ਸਮਾਰੋਹ ਦੌਰਾਨ ਹੈਡ ਬੁਆਏ, ਹੈਡ ਗਰਲ ਅਤੇ ਸਟੂਡੈਂਟ ਕੌਂਸਲ ਮੈਂਬਰਾਂ ਦੀ ਚੋਣ ਕੀਤੀ ਗਈ।ਸਕੂਲ ਪ੍ਰਿੰਸੀਪਲ ਸ੍ਰੀਮਤੀ ਦਪਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਯੋਗਤਾ ਅਤੇ ਸੇਵਾ ਭਾਵਨਾ ਹਰ ਸਫਲ ਵਿਅਕਤੀ ਦੇ ਗੁਣ ਹੁੰਦੇ ਹਨ ਅਤੇ ਉਹ ਹੀ ਯੋਗ ਲੀਡਰ ਬਣ ਸਕਦਾ ਹੈ।ਪ੍ਰਿੰਸੀਪਲ ਸਾਹਿਬਾ ਨੇ ‘ਹੈਡ ਬੁਆਏ’ (ਸੋਮਨ ਪਾਲ ਸਿੰਘ) ਅਤੇ ਹੈਡ ਗਰਲ (ਤਰਨਦੀਪ ਕੋਰ) ਨੂੰ ਬੈਚ ਲਗਾ ਕੇ ਉਹਨਾਂ ਨੂੰ ਜਿੰਮੇਵਾਰੀ ਦਾ ਅਹਿਸਾਸ ਕਰਵਾਇਆ ਗਿਆ ਤਾਂ ਜੋ ਉਹ ਸਟੂਡੈਂਟ ਕੌਂਸਲ ਦੇ ਚੁਣੇ ਗਏ 60 ਮੈਬਰਾਂ ਨੰੁ ਯੋਗ ਅਗਵਾਈ ਦੇ ਸਕਣ ‘ਹੈਡ ਬੁਆਏ’ ਅਤੇ ‘ਹੈਡ ਗਰਲ‘ ਸਮੇਤ ਸਟੂਡੈਂਟ ਕੌਂਸਲ ਦੇ 60 ਮੈਬਰਾਂ ਨੇ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈ ਕੇ ਆਪਣੀ ਡਿਉਟੀ ਪ੍ਰਤੀ ਇਮਾਨਦਾਰ ਰਹਿਣ ਦਾ ਪ੍ਰਣ ਲਿਆ।ਸਕੂਲ ਦੇ ਮੈਂਬਰ ਇੰਚਾਰਜ ਨਿਰਮਲ ਸਿੰਘ, ਰਾਜਮੋਹਿੰਦਰ ਸਿੰਘ, ਗੁਰਿੰਦਰ ਸਿੰਘ ਚਾਵਲਾ ਨੇ ਵਿਦਿਆਰਥੀਆਂ ਨੰੁ ਮੁਬਾਰਕਬਾਦ ਦਿੰਦੇ ਹੋਏ ਆਪਣਾ ਹਰ ਫਰਜ਼ ਇਮਾਨਦਾਰੀ, ਮਿਹਨਤ ਅਤੇ ਸੱਚੇ ਦਿਲੋਂ ਕਰਨ ਦੀ ਪ੍ਰੇਰਨਾ ਦਿੱਤੀ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media