Saturday, December 6, 2025

22 ਅਗਸਤ ਨੂੰ ਰਿਲੀਜ਼ ਹੋਵੇਗੀ ‘ਕੌਮ ਦੇ ਹੀਰੇ’- ਪ੍ਰਮੋਸ਼ਨ ਲਈ ਬਠਿੰਡਾ ਪਹੁੰਚੀ ਕਲਾਕਾਰ ਟੀਮ

PPN18081401
ਤਸਵੀਰ -ਅਵਤਾਰ ਸਿੰਘ ਕੈਂਥ
ਬਠਿੰਡਾ, 18 ਅਗਸਤ (ਜਸਵਿੰਦਰ ਸਿੰਘ ਜੱੱਸੀ) – ਸਤਵੰਤ ਸਿੰਘ ਅਤੇ ਬੇਅੰਤ  ਸਿੰਘ ਦੇ ਹਿਰਦੇ ਨੂੰ ਹੁਲਣ ਵਾਲੀ 1984 ਦੀ ਉਹ ਖੂਨ ਭਰੀ ਝਾਕੀ ਜਿਸ ਦੇ ਕਾਰਨ ਖੂਨੀ ਦੌਰ ਜਦੋਂ ਪੰਜਾਬ ਦੀਆਂ ਜੜ੍ਹਾਂ ਤੱਕ ਫੈਲ ਕੇ ਤੂਫਾਨੀ ਬਣ ਗਿਆ ਸੀ, ਕਿਸੇ ਲਈ ਵੀ ਸੁਨਿਹਰੀ ਯਾਦਾਂ ਲੈ ਕੇ ਨਹੀਂ ਆਇਆ। ਇਹ ਵਿਚਾਰ ਨੇ ਆਪਣੀ ਪ੍ਰੈਸ ਕਾਨਫਰੰਸ ਦੌਰਾਨ ਸਤੀਸ਼ ਕਟਿਆਲ ਨੇ ਪ੍ਰਗਟ ਕੀਤੇ ਕਿ ‘ਉਹ ਇਤਿਹਾਸ ਬਦਲ ਤਾਂ ਨਹੀਂ ਸਕਦੇ ਪਰ ਸਿੱਖ ਸਕਦੇ ਹਾਂ ਅਤੇ ਆਪਣਾ ਭਵਿੱਖ ਸੁਧਾਰ ਸਕਦੇ ਹਾਂ। ਸਤੀਸ਼ ਪ੍ਰੋਡਿਊਸਰ ਨੇ ਕਿਹਾ ਕਿ 22  ਅਗਸਤ ਨੂੰ ਰਿਲੀਜ਼ ਹੋਣ ਵਾਲੀ ਪੰਜਾਬੀ ਫਿਲਮ ‘ਕੌਮ ਦੇ ਹੀਰੇ’ ਦੀ ਦਰਦਭਰੀ ਜੀਵਨੀ ਹੈ ।
ਇਸ ਫ਼ਿਲਮ ਨੂੰ  ਸਤੀਸ਼ ਕਟਿਆਲ ਦੇ ਨਾਲ-ਨਾਲ ਸੰਦੀਪ ਭੱਲਾ, ਪ੍ਰਦੀਪ ਬੰਸਲ ਅਤੇ ਰਮਨ ਅੱਗਰਵਾਲ ਨੇ ਇਸ ਨੂੰ ਪ੍ਰੋਡਿਊਸ ਕੀਤਾ ਹੈ। ਫਿਲਮ ਦੀ ਪ੍ਰਮੋਸ਼ਨ ਦੇ ਸਿਲਸਿਲੇ ਵਿਚ ਪ੍ਰੋਡਿਊਸਰਸ ਦੇ ਨਾਲ-ਨਾਲ ਲੀਡ ਐਕਟਰਸ ਰਾਜ ਕਾਕੜਾ, ਸੁਖਦੀਪ ਸੁੱਖ ਅਤੇ ਈਸ਼ਾ ਸ਼ਰਮਾ ਵੀ ਬਠਿੰਡਾ ਸ਼ਹਿਰ ਵਿਚ ਆਏ । ਉਨ੍ਹਾਂ ਕਿਹਾ ਕਿ ਇਹ ਫਿਲਮ ਇਕ ਦਮਦਾਰ ਇਤਿਹਾਸ ਨੂੰ ਡਰਾਮਾ ਦੇ ਰੂਪ ਵਿਚ ਪੇਸ਼ ਕੀਤੀ ਜਾ ਰਹੀ ਹੈ। ਜੂਨ 1984  ਵਿਚ ਅਮ੍ਰਿਤਸਰ ਦੇ ਸ਼੍ਰੀ ਹਰਿਮੰਦਰ ਸਾਹਿਬ ਵਿਚ ਭਾਰਤੀ ਸੈਨਾ ਵਲੋਂ ਕੀਤੇ ਗਏ ਹਮਲੇ ਦੇ ਮੁੱਦੇ ‘ਤੇ ਕੇਂਦਰਿਤ ਕੀਤਾ ਗਿਆ ਹੈ। ਸਤੀਸ਼ ਨੇ ਦੱਸਿਆ ਕਿ ਫਿਲਮ ਦੀ ਸ਼ੂਟਿੰਗ ਕਰਨਾ ਬਹੁਤ ਹੀ ਮੁਸ਼ਕਿਲਾਂ ਭਰਿਆ ਦੌਰ ਸੀ। ਉਨ੍ਹਾਂ ਪਲਾਂ (ਮਾਹੌਲ) ਨੂੰ ਪਰਦੇ ‘ਤੇ ਦਿਖਾਉਣਾ ਅਸਾਨ ਨਹੀਂ ਸੀ। ਵਿਸ਼ਾ ਬਹੁਤ ਹੀ ਬੇਹੱਦ ਨਾਜ਼ੁਕ ਸੀ ਇਸ ਲਈ ਕਈ ਜਗ੍ਹਾਂ ‘ਤੇ ਸਾਨੂੰ ਸ਼ੂਟਿੰਗ ਕਰਨ ਤੋਂ ਵੀ ਰੋਕ ਦਿੱਤਾ ਗਿਆ ਸੀ। ਸੰਦੀਪ ਭੱਲਾ ਨੇ ਦੱਸਿਆ ਕਿ ਅਸੀ ਫਿਰ ਵੀ ਅਜਿਹੀ ਸੱਚਾਈ ਨੂੰ ਆਉਣ ਵਾਲੀ ਪੀੜ੍ਹੀ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਵੀ ਇਸ ਸਚਾਈ ਨੂੰ ਜਰੂਰ ਜਾਨਣਾ ਚਾਹੀਦਾ ਹੈ। ਅਸੀਂ ਜੀ-ਜਾਨ ਨਾਲ ਕੋਸ਼ਿਸ਼ ਕੀਤੀ ਹੈ ਕਿ ਇਹ ਫਿਲਮ ਸਮਾਜ ਨੂੰ ਇਕ ਚੰਗਾ ਸੰਦੇਸ਼ ਦੇਵੇ। 
ਫਿਲਮ ਦੀ ਕਹਾਣੀ, ਪਟਕਥਾ ਅਤੇ ਸੰਵਾਦ ਰਵਿੰਦਰ ਰਵੀ ਵਲੋਂ ਲਿਖੇ ਗਏੇ ਹਨ। ਕਰੀਬ 40 ਦਿਨਾਂ ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਇਸ ਨੂੰ ਸ਼ੂਟ ਕੀਤਾ ਗਿਆ। ਪੰਜਾਬ ਦੇ ਮੰਨੇ-ਪ੍ਰਮੰਨੇ ਗੀਤਕਾਰ ਰਾਜ ਕਾਕੜਾ ਇਸ ਫਿਲਮ ਵਿਚ ਬੇਅੰਤ ਸਿੰਘ ਦੇ ਰੋਲ ਦੇ ਨਾਲ ਆਪਣਾ ਐਕਟਿੰਗ ਡੇਬਯੂ ਕਰ ਰਹੇ ਹਨ। ਸੁਖਦੀਪ ਸੁੱਖ ਜਿਨ੍ਹਾਂ ਨੇ ਸਤਵੰਤ ਸਿੰਘ ਦੀ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਇਸ ਦੇ ਇਲਾਵਾ ਸਰਦਾਰ ਸੋਹੀ ਅਤੇ ਈਸ਼ਾ ਸ਼ਰਮਾ ਨੇ ਵੀ ਆਪਣੇ ਅਭਿਨੈ ਨਾਲ ਫਿਲਮ ਵਿਚ ਅਹਿਮ ਯੋਗਦਾਨ ਦਿੱਤਾ ਹੈ।   ਫਿਲਮ ਦਾ ਮਿਊਜ਼ਿਕ ਬੀਟ ਮਿਨੀਸਟਰ ਦੇ ਦਿੱਤਾ ਹੈ ਅਤੇ ਰਾਜ ਕਾਕੜਾ ਨੇ ਗੀਤਾਂ ਦੇ ਬੋਲ ਲਿਖੇ ਹਨ। ਸੁਖਸ਼ਿੰਦਰ ਸ਼ਿੰਦਾ, ਕਮਾਲ ਖਾਨ, ਕ੍ਰਿਸ਼ਣਾ ਬਿਉਰਾ, ਸ਼ਿਪਰਾ ਗੋਇਲ, ਸ਼ਹਿਨਾਜ ਅਖਤਰ, ਹਰਪ੍ਰੀਤ ਸਿੰਘ ਅਤੇ ਰਾਜ ਕਾਕੜਾ ਨੇ ਗੀਤਾਂ ਨੂੰ ਆਪਣੀ ਅਵਾਜ਼ ਦਿੱਤੀ ਹੈ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਜਮਾਤ ਦੂਜੀ ਅਤੇ ਤੀਜੀ ਦਾ ਸਲਾਨਾ ਸਮਾਗਮ ਆਯੋਜਿਤ

ਅੰਮ੍ਰਿਤਸਰ, 4 ਦਸੰਬਰ (ਜਗਦੀਪ ਸਿੰਘ) – ਆਰੀਆ ਰਤਨ ਪਦਮ ਸ਼੍ਰੀ ਡਾ. ਪੂਨਮ ਸੂਰੀ ਪ੍ਰਧਾਨ ਡੀ.ਏ.ਵੀ.ਸੀ.ਐਮ.ਸੀ …

Leave a Reply