Saturday, October 10, 2026

ਆਰ.ਟੀ.ਏ ਦਫਤਰ `ਚ ਵੀ ਮਿਲੇਗੀ ਰੁੱਖ਼ਾਂ ਦੀ ਸ਼ਾਨ ਤੇ ਛਾਂ

ਡਾ. ਵੇਰਕਾ, ਮੇਅਰ ਅਤੇ ਆਰ.ਟੀ.ਏ ਨੇ ਕੀਤੀ ਸ਼ੁਰੂਆਤ

PPN2707201814ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਅੰਮ੍ਰਿਤਸਰ-ਰਾਮਤੀਰਥ ਰੋਡ ’ਤੇ ਮੌਜੂਦ ਆਰ.ਟੀ.ਏ ਦਫਤਰ ਜਿਸ ਦਾ ਕਾਫੀ ਵੱਡਾ ਕੰਪਲੈਕਸ ਰੁੱਖਾਂ ਤੋਂ ਸੱਖਣਾ ਸੀ, ਨੂੰ ਨਵੇਂ ਆਏ ਆਰ.ਟੀ.ਏ ਸੈਕਟਰੀ ਰਜਨੀਸ਼ ਅਰੋੜਾ ਨੇ ਹਰਿਆ-ਭਰਿਆ ਬਨਾਉਣ ਦਾ ਬੀੜਾ ਚੁੱਕਿਆ ਹੈ ਇਸ ਮੁਹਿੰਮ ਦੇ ਚੱਲਦਿਆਂ ਉਨਾਂ ਅਹੁਦਾ ਸੰਭਾਲਣ ਤੋਂ ਤੁਰੰਤ ਬਾਅਦ ਕੰਪਲੈਕਸ ਨੂੰ ਸਾਫ-ਸੁਥਰਾ ਅਤੇ ਪੱਧਰਾ ਕਰਵਾਇਆ ਅਤੇ ਅੱਜ ਇਸ ਸ਼ੁਭ ਕੰਮ ਦੀ ਸ਼ੁਰੂਆਤ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਅਤੇ ਮੇਅਰ ਕਰਮਜੀਤ ਸਿੰਘ ਰਿੰਟੂ ਦੇ ਹੱਥੋਂ ਕਰਵਾਈ ਇਸ ਮੌਕੇ ਦੋਵਾਂ ਆਗੂਆਂ ਨੇ ਕੰਪਲੈਕਸ ਵਿਚ ਬੂਟੇ ਲਗਾਏ ਅਤੇ ਇਸ ਨੇਕ ਕੰਮ ਲਈ ਰਜਨੀਸ਼ ਅਰੋੜਾ ਨੂੰ ਵਧਾਈ ਵੀ ਦਿੱਤੀ। ਡਾ. ਵੇਰਕਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਸੁਪਨੇ ਤਹਿਤ ਪੰਜਾਬ ਨੂੰ ਖੁਸ਼ਹਾਲ ਤੇ ਤੰਦਰੁਸਤ ਬਨਾਉਣ ਦੇ ਇਰਾਦੇ ਨਾਲ ਅਧਿਕਾਰੀ ਇਹ ਕੰਮ ਅੱਗੇ ਵਧ ਕੇ ਕਰ ਰਹੇ ਹਨ।ਉਨਾਂ ਕਿਹਾ ਕਿ ਵਾਤਾਵਰਣ ਦੀ ਰੱਖਿਆ ਕਰਨਾ ਹੀ ਪੰਜਾਬ ਅਤੇ ਦੇਸ਼ ਦੀ ਰੱਖਿਆ ਹੈ, ਕਿਉਂਕਿ ਸਾਨੂੰ ਸਭ ਤੋਂ ਵੱਧ ਖ਼ਤਰਾ ਵਿਗੜ ਰਹੇ ਵਾਤਾਵਰਣ ਤੋਂ ਹੀ ਹੈ।
          ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਮੁੱਖ ਮੰਤਰੀ ਦੀ ਸੋਚ ਨਾਲ ਸਾਰੇ ਪੰਜਾਬ ਵਿਚ ਵਾਤਾਵਰਣ ਨੂੰ ਬਚਾਉਣ ਦਾ ਹੀਲਾ ਆਮ ਲੋਕ ਕਰਨ ਲੱਗੇ ਹਨ।ਉਨਾਂ ਦੱਸਿਆ ਕਿ ਗਲੋਬਲ ਪ੍ਰੇਰਨਾ ਨਾਮ ਦੀ ਸੰਸਥਾ ਨੇ ਇਸ ਮੁਹਿੰਮ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ।ਉਨਾਂ ਆਸ ਪ੍ਰਗਟਾਈ ਕਿ ਲੋਕ ਇਸ ਲਹਿਰ ਨੂੰ ਬਰਕਰਾਰ ਰੱਖਣਗੇ ਅਤੇ ਛੇਤੀ ਹੀ ਰੁੱਖ਼ਾਂ ਦੀ ਘਾਟ ਪੂਰੀ ਹੋ ਜਾਵੇਗੀ।
     ਆਰ.ਟੀ.ਏ ਸੈਕਟਰੀ ਰਜਨੀਸ਼ ਅਰੋੜਾ ਨੇ ਦੱਸਿਆ ਕਿ ਕੰਪਲੈਕਸ ਵਿਚ ਫੈਲੇ ਗੰਦਗੀ ਨੂੰ ਸਾਫ ਕਰਨ ਅਤੇ ਰੁੱਖ ਲਗਾ ਕੇ ਵਾਤਾਵਰਣ ਨੂੰ ਸਾਫ-ਸੁਥਰਾ ਤੇ ਖਸ਼ਹਾਲ ਕਰਨ ਦੇ ਮਕਸਦ ਨਾਲ ਅੱਜ ਇਹ ਨੇਕ ਕੰਮ ਸ਼ੁਰੂ ਕੀਤਾ ਗਿਆ ਹੈ, ਜੋ ਕਿ ਜਿੱਥੇ ਸਾਡੇ ਕੰਪਲੈਕਸ ਨੂੰ ਖੂਬਸੂਰਤੀ ਦੇਵੇਗਾ।ਉਨਾਂ ਭਰੋਸਾ ਦਿੱਤਾ ਕਿ ਅਸੀਂ ਸਾਰੇ ਬੂਟਿਆਂ ਦੀ ਦੇਖਭਾਲ ਕਰਕੇ ਇਨਾਂ ਨੂੰ ਪਾਲਾਂਗੇ।ਇਸ ਮੌਕੇ ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਡਿਪਟੀ ਮੇਅਰ ਯੂਨਿਸ ਅਤੇ ਹੋਰ ਸਖਸ਼ੀਅਤਾਂ ਵੀ ਹਾਜ਼ਰ ਸਨ।
 

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply