Thursday, August 20, 2026

ਜੀ.ਟੀ ਰੋਡ ਸਕੂਲ ਵਿਖੇ ਕਰਵਾਏ ਅਵਤਾਰ ਪੁਰਬ ਨੂੰ ਸਮਰਿਪਤ ਭਾਸ਼ਣ ਤੇ ਕਾਵਿ ਉਚਾਰਨ ਮੁਕਾਬਲੇ

PPN2707201818ਅੰਮ੍ਰਿਤਸਰ, 27 ਜੁਲਾਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀ:ਸੈ:ਪਬਲਿਕ ਸਕੂਲ ਜੀ.ਟੀ ਰੋਡ ਦੇ ਸੀਨੀਅਰ ਵਿੰਗ ਵਲੋਂ ਡਾਇਰੈਕਟਰ/ ਪ੍ਰਿੰਸੀਪਲ  ਡਾ: ਧਰਮਵੀਰ ਸਿੰਘ ਦੀ ਅਗਵਾਈ ਅਤੇ ਮੁੱਖ ਅਧਿਆਪਕਾ ਸ਼੍ਰੀਮਤੀ ਕਵਲਪ੍ਰੀਤ ਕੌਰ ਦੀ ਦੇਖ-ਰੇਖ ਵਿੱਚ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਪੁਰਬ ਨੂੰ ਸਮਰਪਿਤ ਅੰਤਰ-ਜਮਾਤ ਭਾਸ਼ਣ ਅਤੇ ਕਾਵਿ ਉਚਾਰਨ ਮੁਕਾਬਲੇ ਕਰਵਾਏ ਗਏ।ਇਨ੍ਹਾਂ ਮੁਕਾਬਲਿਆਂ ਵਿੱਚ ਨੌਵੀਂ ਜਮਾਤ ਦੇ ਵਿਦਿਆਰਥੀਆਂ ਨੇ ਗੁਰੂ ਜੀ ਦੇ ਜੀਵਨ ਨਾਲ ਸੰਬੰਧਿਤ ਕਵਿਤਾਵਾਂ ਅਤੇ ਦੱਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਗੁਰੂ ਜੀ ਦੇ ਜੀਵਨ `ਤੇ ਭਾਸ਼ਣ ਪੇਸ਼ ਕੀਤੇ।
            ਪਿ੍ਰੰਸੀਪਲ ਸਾਹਿਬ ਨੇ ਆਪਣੇ ਸੰਬੋਧਨ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦੇ ਹੋਏ ਵਿਦਿਆਰਥੀਆਂ ਨੂੰ ਬਾਲਾ ਪ੍ਰੀਤਮ ਜੀ ਦੇ ਜੀਵਨ ਤੋਂ ਸੇਧ ਲੈ ਕੇ ਸਿੱਖੀ ਜੀਵਨ ਜਿਊਣ ਦੀ ਪ੍ਰੇਰਨਾ ਦਿੱਤੀ। ਭਾਸ਼ਣ ਮੁਕਾਬਲੇ ਵਿੱਚ ਦੱਸਵੀਂ-ਸੀ ਦੀ ਵਿਦਿਆਰਥਣ ਸ਼ੁਭਸੀਰਤ ਕੌਰ ਨੇ ਪਹਿਲਾ, ਦੱਸਵੀਂ-ਐਚ ਦੀ ਰੋਬਿਨਦੀਪ ਕੌਰ ਨੇ ਦੂਜਾ ਅਤੇ ਦੱਸਵੀਂ-ਜੀ ਦੀ ਸਿਮਰਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਕਾਵਿ-ਉਚਾਰਨ ਮੁਕਾਬਲੇ ਵਿੱਚ ਨੌਵੀਂ-ਬੀ ਦੇ ਅਨੰਤਬੀਰ ਸਿੰਘ ਅਤੇ ਨੌਵੀਂ-ਐਫ ਦੀ ਰਵਤੇਜ ਕੌਰ ਨੇ ਪਹਿਲਾ, ਨੌਵੀਂ-ਏ ਦੀ ਸਚਨੀਤ ਕੌਰ ਅਤੇ ਨੌਵੀਂ-ਸੀ ਦੇ ਜਸਨੂਰ ਸਿੰਘ ਨੇ ਦੂਜਾ, ਨੌਵੀਂ-ਜੀ ਦੀ ਇਸ਼ਮੀਤ ਕੌਰ ਅਤੇ ਨੌਵੀਂ-ਆਈ ਦੀ ਮਹਾਂਬੀਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।ਨੌਵੀਂ-ਐਫ ਦੇ ਜਸਦੀਪ ਕੌਰ ਨੇ ਹੌਸਲਾ ਅਫਜਾਈ ਇਨਾਮ ਪ੍ਰਾਪਤ ਕੀਤਾ।ਜੱਜ ਦੀ ਭੁਮਿਕਾ ਪ੍ਰਾਇਮਰੀ ਵਿੰਗ ਦੇ ਪੰਜਾਬੀ ਅਧਿਆਪਕ ਸ਼੍ਰੀਮਤੀ ਕੁਲਬੀਰ ਮਠਾਰੂ ਅਤੇ ਸ਼੍ਰੀਮਤੀ ਨਵਦੀਪ ਕੌਰ ਨੇ ਨਿਭਾਈ।ਪ੍ਰੋਗਰਾਮ ਦੌਰਾਨ ਮੁੱਖ ਅਧਿਆਪਕਾ ਸ਼੍ਰੀਮਤੀ ਕਵਲਪ੍ਰੀਤ ਕੌਰ, ਸ਼੍ਰੀਮਤੀ ਰਵਿੰਦਰ ਕੌਰ, ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ ।

 

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply