Monday, October 5, 2026

ਕੌਮੀ ਪੇਂਡੂ ਸਿਹਤ ਮਿਸਨ ਪੰਜਾਬ ਵਲੋ ਜਾਂਚ ਕੈਂਪ ਆਯੋਜਿਤ

ਭੀਖੀ, 28 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਤੰਦਰੁਸਤ ਪੰਜਾਬ ਮਿਸ਼ਨ ਤਹਿਤ ਨੇੜਲੇ ਪਿੰਡ ਜੱਸੜ ਵਾਲਾ ਅਤੇ ਮੋਹਰ ਸਿੰਘ ਵਾਲਾ  ਵਿਖੇ ਕੌਮੀ ਪੇਂਡੂ PPN2807201806ਸਿਹਤ ਮਿਸ਼ਨ ਪੰਜਾਬ ਵੱਲੋ ਮੋਬਾਇਲ ਮੈਡੀਕਲ ਯੂਨਿਟ ਜਾਂਚ ਕੈਂਪ ਆਯੋਜਿਤ ਕੀਤਾ ਗਿਆ।ਇਸ ਵਿੱਚ ਮੋਸਮੀ ਬੀਮਾਰੀਆਂ ਡੇਂਗੂ, ਮਲੇਰੀਆਂ ਡਾਇਰੀਆ ਆਦਿ ਰੋਗਾਂ ਤੋਂ ਬਚਾਅ ਬਾਰੇ ਦੱਸਿਆ ਗਿਆ।ਸਿਹਤ ਕਰਮੀਆਂ ਨੇ ਪਿੰਡ ਵਾਸੀਆ ਨੂੰ ਕਿਹਾ ਕਿ ਉਹ ਆਪਣੇ ਆਲੇ-ਦੁਆਲੇ ਗੰਦਾ ਪਾਣੀ ਨਾ ਖੜਨ ਦੇਣ ਅਤੇ ਢੱਕਿਆ ਤੇ ਸਾਫ ਸੁਥਰੀਆ ਵਸਤੂਆ ਹੀ ਖਾਣ।ਉਨ੍ਹਾਂ ਕਿਹਾ ਕਿ ਬੁਖਾਰ ਤੋਂ ਬਚਾਅ ਲਈ ਘਰਾਂ ਵਿੱਚ ਮੱਛਰਮਾਰ ਦਵਾਇਆ ਅਤੇ ਮੱਛਰ ਦਾਨੀਆ ਆਦਿ ਦਾ ਪ੍ਰਯੋਗ ਕਰਨ।ਸਿਹਤ ਵਿਭਾਗ ਦੀ ਟੀਮ ਨੇ 123 ਵਿਅਕਤੀਆਂ ਦੀ ਸਿਹਤ ਦੀ ਜਾਂਚ ਵੀ ਕੀਤੀ ਅਤੇ ਲੋੜ੍ਹੀਦੀਆਂ ਦਵਾਇਆਂ ਵੀ ਦਿੱਤੀਆਂ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਗੰਭੀਰ ਬਿਮਾਰੀ ਰੂਪ ਅਖਤਿਆਰ ਕਰਦੀ ਹੈ ਤਾਂ ਪੀੜਤ ਵਿਅਕਤੀ ਨੂੰ ਤੁਰੰਤ ਨੇੜੇ ਦੇ ਸਰਕਾਰੀ ਹਸਪਤਾਲ ਵਿਖੇ ਲਿਜਾਇਆ ਜਾਵੇ।
ਇਸ ਮੌਕੇ ਡਾਕਟਰਾਂ ਦੀ ਟੀਮ ਵਿੱਚ ਸੀਨੀਅਰ ਮੈਡੀਕਲ ਅਫਸਰ ਅਰਜ਼ਨ ਸ਼ਾਰਦਾ, ਬੋਹੜ੍ਹ ਸਿੰਘ, ਪਰਮਜੀਤ ਕੌਰ ਸਟਾਫ ਨਰਸ, ਮਨਪ੍ਰੀਤ ਸਿੰਘ ਲੈਬ. ਟੈਕਨੀਸੀਅਨ, ਏ.ਐਨ.ਐਮ ਅਮਨਦੀਪ ਕੌਰ, ਆਸ਼ਾ ਵਰਕਰ ਜਸਵੀਰ ਕੌਰ, ਜਸਵੀਰ ਕੌਰ, ਰਾਣੀ, ਕਲੱਬ ਪ੍ਰਧਾਨ ਬਹਾਦਰ ਖਾਂ, ਸਰਪੰਚ ਚਰਨਜੀਤ ਕੌਰ, ਪੰਚ ਰਣਜੀਤ ਸਿੰਘ, ਪੰਚ ਦਰਸ਼ਨ ਸਿੰਘ ਆਦਿ ਮੌਜੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply