ਭੀਖੀ, 28 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਨੇੜਲੇ ਪਿੰਡ ਮੋਹਰ ਸਿੰਘ ਵਾਲਾ ਵਿਖੇ ਸਿੱਖਿਆ ਵਿਭਾਗ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਰਕਾਰੀ
ਹਾਈ ਸਕੂਲ ਵਿੱਚ ਗਣਿਤ ਮੇਲਾ ਲਗਾਇਆ ਗਿਆ।ਇਸ ਦੌਰਾਨ ਵਿਦਿਆਰਥੀਆਂ ਨੇ ਗਣਿਤ ਅਧਿਆਪਕਾ ਮੈਡਮ ਰੀਤੂ ਦੀ ਅਗਵਾਈ ਵਿੱਚ ਗਣਿਤ ਦੀਆਂ ਉਲਝਣਾਂ ਦੂਰ ਕਰਨ ਦੇ ਸੌਖੇ ਢੰਗ ਨਾਲ ਹੱਲ ਕਰਨੇ ਦੇ ਮਾਡਲ ਤੇ ਚਾਰਟ ਤਿਆਰ ਕੀਤੇ ਗਏ।
ਰੰਗੋਲੀ ਅਤੇ ਖੇਡਾਂ ਰਾਹੀਂ ਵੀ ਗਣਿਤ ਦੇ ਜੋੜ ਅਤੇ ਘਟਾਉ ਕਰਨ ਦੀਆਂ ਤਕਨੀਕਾਂ ਪੇਸ਼ ਕੀਤੀਆਂ ਗਈਆਂ।ਇੰਚਾਰਜ ਸੁਰਿੰਦਰ ਕੁਮਾਰ ਨੇ ਕਿਹਾ ਕਿ ਗਣਿਤ ਨੂੰ ਹਊਆ ਨਾ ਸਮਝ ਕੇ ਇਸ ਨੂੰ ਸਰਲਤਾ ਨਾਲ ਲੈਣਾ ਚਾਹੀਦਾ ਹੈ।ਗਣਿਤ ਅਧਿਆਪਕਾ ਮੈਡਮ ਰੀਤੂ ਨੇ ਦੱਸਿਆ ਕਿ ਚਾਰਟ ਅਤੇ ਮਾਡਲ ਤਿਆਰ ਕਰਕੇ ਵਿਦਿਆਰਥੀਆਂ ਨੂੰ ਗਣਿਤ ਰੰਗੋਲੀ, ਸੰਖਿਆਵਾਂ ਨਾਲ ਖੇਡਣਾ, ਸੰਖਿਆਵਾਂ ਦੀ ਤੁਲਨਾ, ਅਕਾਰਾਂ ਦੀ ਪਛਾਣ, ਅਤੇ ਜੋੜ-ਘਟਾਓ ਕਰਨ ਦੇ ਤਰੀਕਿਆਂ ਸੰਬੰਧੀ ਨੁਕਤਿਆਂ ਸਹਿਤ ਜਾਣਕਾਰੀ ਦਿੱਤੀ ਗਈ ਹੈ।ਇਸ ਮੇਲੇ ਵਿੱਚ ਪੌਸ਼ ਇੰਟਰਨੈਸ਼ਨਲ ਸਕੂਲ ਭੀਖੀ ਦੇ ਵਿਦਿਆਰਥੀ ਤੇ ਸਟਾਫ ਵੇਖਣ ਪਹੁੰਚੇ।ਗਣਿਤ ਮੇਲੇ ਨੂੰ ਦੇਖ ਕੇ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਹੋਣੇ ਚਾਹੀਦੇ ਹਨ, ਮੇਲੇ ਤੋਂ ਵਿਦਿਆਰਥੀਆ ਨੂੰ ਗਣਿਤ ਦੀਆਂ ਮੁਸ਼ਕਿਲ ਪਹੇਲੀਆਂ ਨੂੰ ਹੱਲ ਕਰਨ ਦੇ ਅਸਾਨ ਤਰੀਕੇ ਪਤਾ ਚਲਦਾ ਹੈ।
ਇਸ ਸਮੇਂ ਸਕੂਲ ਪਿ੍ਰੰਸੀਪਲ ਸੁਰਿੰਦਰ ਸ਼ਰਮਾ, ਮਾਸਟਰ ਅਮਰੀਕ ਸਿੰਘ, ਚੰਦਰ ਭਾਨ, ਗੁਰਲਾਲ ਸ਼ਰਮਾਂ, ਮਨਦੀਪ ਕੌਰ, ਮੈਡਮ ਰੀਤੂ ਜਿੰਦਲ, ਕਰਮਜੀਤ ਕੌਰ, ਨੀਸੂ ਗਰਗ, ਰਮਨਦੀਪ ਕੌਰ, ਸਰਪੰਚ ਤਰਲੋਚਨ ਸਿੰਘ ਜੱਸੜ,ਸਰਪੰਚ ਚਰਨਜੀਤ ਕੌਰ, ਆਸ਼ਾ ਜਸਵੀਰ ਕੌਰ, ਮੈਡਮ ਪਰਵੀਨ, ਦਰਸ਼ਨ ਸਿੰਘ ਪੰਚ, ਪੀ.ਟੀ.ਏ ਕਮੇਟੀ ਦੇ ਪ੍ਰਧਾਨ ਬਲਕਾਰ ਸਿੰਘ ਰੂਬੀ, ਰਣਜੀਤ ਸਿੰਘ ਜੀ.ਅੋ.ਜੀ, ਉਪ ਚੇਅਰਮੈਨ ਬਹਾਦਰ ਖਾਂ, ਜਸਪਾਲ ਗਰਗ, ਨਵਜੋਤ ਜਿੰਦਲ, ਮੇਜਰ ਸਿੰਘ ਧਾਲੀਵਾਲ, ਬੰਤ ਸਿੰਘ ਧਾਲੀਵਾਲ, ਮਧੇਵਾਲਾ ਕੰਪਲੈਕਸ ਦੇ ਚੇਅਰਮੈਨ ਓਮ ਪ੍ਰਕਾਸ਼ ਜਿੰਦਲ ਆਦਿ ਮੋਜੂਦ ਸਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media