ਸੀਮਿਤ ਸਹੂਲਤਾਂ ਦੇ ਬਾਵਜੂਦ ਵੀ ਸ਼ੂਟਿੰਗ ਖਿਡਾਰੀਆਂ ਦੀ ਕਾਰਗੁਜ਼ਾਰੀ ਬੇਮਿਸਾਲ
ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ- ਸੰਧੂ) – 10 ਮੀਟਰ ਏਅਰ ਪਿਸਟਲ ਤੇ ਏਅਰ ਰਾਈਫਲ ਸ਼ੂਟਿੰਗ ਖੇਡ ਦੇ ਸ਼ੌਕੀਨ ਇੰਡੀਆ ਕੈਂਪ ਦੇ ਵਿੱਚ ਜਗ੍ਹਾ ਬਣਾਉਣ
ਦੇ ਲਈ ਅਤੇ ਕੌਮਾਂਤਰੀ ਤੇ ਕੌਮੀ ਪੱਧਰ ਦੇ ਸ਼ੂਟਿੰਗ ਖੇਡ ਮੁਕਾਬਲਿਆਂ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ।ਜਦੋਂ ਕਿ ਇਸੇ ਸਿਲਸਿਲੇ ਦੇ ਚਲਦਿਆਂ ਜੀ.ਐਨ.ਡੀ.ਯੂ ਦੀ ਸ਼ੂਟਿੰਗ ਕੋਚ ਮੈਡਮ ਰਾਜਵਿੰਦਰ ਕੌਰ ਦੇ ਸ਼ਾਗਿਰਦ ਖਿਡਾਰੀ ਅਖਿਲ ਸ਼ੋਰਾਨ ਤੇ ਲਕਸ਼ਯ ਨੇ ਅਗਸਤ ਦੇ ਮਹੀਨੇ ਜਕਾਰਤਾ ਵਿਖੇ ਹੋਣ ਵਾਲੀ ਏਸ਼ੀਅਨ ਚੈਂਪੀਅਨਸ਼ਿਪ ਤੇ ਕੋਰੀਆ ਵਿਖੇ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ਦੇ ਲਈ ਰਾਹ ਪੱਧਰਾ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਅੰਤਰਰਾਸ਼ਟਰੀ ਕੋਚ ਰਾਜਵਿੰਦਰ ਕੌਰ ਨੇ ਦੱਸਿਆ ਕਿ ਇਸ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਲਣ ਵਾਲੀ ਮਾਕਾ ਟ੍ਰਾਫੀ ਦੇ ਲਈ ਲੋੜੀਂਦੇ ਕੁੱਲ ਅੰਕਾਂ ਵਿੱਚ 13,500 (ਸਾਢੇ 13 ਹਜ਼ਾਰ) ਅੰਕਾਂ ਦਾ ਯੋਗਦਾਨ ਉਨ੍ਹਾਂ ਦੇ ਸ਼ੂਟਿੰਗ ਖਿਡਾਰੀਆਂ ਦੀ ਪ੍ਰਾਪਤੀਆਂ ਦਾ ਹੈ।ਜਦੋਂ ਕਿ ਅੰਤਰਰਾਸ਼ਟਰੀ ਪੱਧਰ ਦੇ 10 ਖਿਡਾਰੀ ਵੀ ਉਨ੍ਹਾਂ ਦੇ ਸ਼ਗਿਰਦਾਂ ਵਿੱਚੋਂ ਹਨ।ਉਨ੍ਹਾਂ ਇਹ ਵੀ ਕਿਹਾ ਕਿ ਅਖਿਲ ਸ਼ੋਰਾਨ ਤੇ ਲਕਸ਼ਯ ਦਾ ਏਸ਼ੀਆਈ ਖੇਡਾਂ ਤੇ ਵਰਲਡ ਚੈਂਪੀਅਨਸ਼ਿਪ ਲਈ ਚੁਣੇ ਜਾਣਾ ਬੜੇ ਮਾਣ ਵਾਲੀ ਗੱਲ ਹੈ।ਦੋਨੋਂ ਖਿਡਾਰੀ ਇਸ ਵਕਤ ਇੰਡੀਆ ਕੈਂਪ ਦੇ ਵਿੱਚ ਮਾਹਿਰ ਕੋਚਾਂ ਦੇ ਕੋਲੋਂ ਤਕਨੀਕ ਤੇ ਮੁਹਾਰਤ ਹਾਸਲ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਸੀਮਿਤ ਸਾਧਨਾਂ ਤੇ ਸਹੁਲਤਾਂਾਂ ਦੇ ਬਾਵਜੂਦ ਵੀ .38 ਦੀਆਂ ਮਸ਼ੀਨਾਂ ਤੇ 10 ਮੀਟਰ ਰੇਂਜ ਦੇ ਉਪਰ ਉਨ੍ਹਾਂ ਦੇ ਏਅਰ ਪਿਸਟਲ ਤੇ ਏਅਰ ਰਾਈਫਲ ਦੇ ਮਹਿਲਾ-ਪੁਰਸ਼ ਖਿਡਾਰੀ ਕਰੜੇ ਅਭਿਆਸ ਦੇ ਬਲਬੂਤੇ ਚੰਗੀ ਕਾਰਗੁਜ਼ਾਰੀ ਦਿਖਾ ਰਹੇ ਹਨ।
ਜ਼ਿਕਰਯੋਗ ਹੈ ਕਿ ਬੀਤੇ ਸਾਲਾਂ ਦੌਰਾਨ ਜੀ.ਐਨ.ਡੀ.ਯੂ ਦੀ ਸ਼ੂਟਿੰਗ ਰੇਂਜ ਵਿਖੇ ਹੋਏ ਇੰਟਰਵਰਸਿਟੀ ਪੱਧਰ ਦੇ ਸ਼ੂਟਿੰਗ ਮੁਕਾਬਲਿਆਂ ਦੇ ਦੌਰਾਨ ਲੇਨ ਨੰਬਰ 27 ਵਿਖੇ ਅੰਤਰਰਾਸ਼ਟਰੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੀ ਭੈਣ ਅਨਮ ਮਿਰਜ਼ਾ ਵੀ ਹੈਦਰਾਬਾਦ ਯੂਨੀਵਰਸਿਟੀ ਵੱਲੋਂ ਆਪਣੀ ਕਿਸਮਤ ਅਜ਼ਮਾ ਚੁੱਕੀ ਹੈ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media