Thursday, August 20, 2026

ਸਰਕਾਰੀ ਸੀਨੀ. ਸੈਕੰ. ਸਕੂਲ ਟਾਊਨ ਹਾਲ ਵਿਖੇ `ਪੜ੍ਹੋ ਪੰਜਾਬ, ਪੜ੍ਹਾਓੁ ਪੰਜਾਬ` ਸਬੰਧੀ ਵਰਕਸਾਪ

ਅੰਮ੍ਰਿਤਸਰ, 28 ਜੁਲਾਈ (ਪੰਜਾਬ ਪੋਸਟ- ਸੰਧੂ) –  ਸਕੱਤਰ ਸਿੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ, ਸਟੇਟ ਕੋਆਰਡੀਨੇਟਰ ਮੈਡਮ ਹਰਪ੍ਰੀਤ ਕੌਰ PPN2807201814ਦੀ ਅਗਵਾਈ ਤੇ ਡੀ.ਐਮ ਮੈਡਮ ਜਸਵਿੰਦਰ ਕੌਰ ਦੀ ਦੇਖ-ਰੇਖ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਊਨ ਹਾਲ ਵਿਖੇ ਇੱਕ 3 ਰੋਜਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ 13 ਅਧਿਆਪਕਾਂ ਨੇ ਹਿੱਸਿਆ ਲਿਆ।ਇਸ ਵਰਕਸ਼ਾਪ ਵਿੱਚ ਲਰਨਿੰਗ ਆਊਟ ਕਮਜ਼, ਨੈਸ਼ਨਲ ਅਚੀਵਮੈਂਟ ਸਰਵੇ (ਐਨ.ਏ.ਐਸ) ਤੇ ਈ ਕੰਟੈਂਟ, ਫੋਨੋਟਿਕਸ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ, ਜਦੋਂ ਕਿ ਸਮਾਜਿਕ ਵਿਗਾਨ ਵਿਸ਼ੇ ਵਿੱਚ ਰੋਲ ਪਲੇਅ ਵਿਧੀ, ਨਕਸ਼ਿਆਂ ਅਤੇ ਗਲੋਬ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।
ਇਸ ਮੌਕੇ ਅਧਿਆਪਕਾਂ ਨੇ ਆਪਣੇ ਤਜ਼ਰਬੇ ਵੀ ਸਾਂਝੇ ਕੀਤੇ।3582 ਅਧਿਆਪਕਾਂ ਦੇ ਚਾਰਟ ਅਤੇ ਟੀ.ਐਲ.ਐਮ ਤੇ ਵੀ ਰੌਸ਼ਨੀ ਪਾਈ ਗਈ।ਰਿਸੋਰਸ ਪਰਸਨ ਨਵਦੀਪ ਸਿੰਘ ਰੰਧਾਵਾ, ਬੀ.ਇੰਦਰਸਿੰਘ, ਮੈਡਮ ਸੰਦੀਪ ਕੌਰ ਤੇ ਮੈਡਮ ਜਸਵਿੰਦਰ ਕੌਰ ਨੇ ਬੜੇ ਹੀ ਸੁਖਾਲੇ ਤੇ ਸੰਚਾਰੂ ਢੰਗ ਨਾਲ ਵਰਕਸਾਪ ਦੌਰਾਨ ਅਧਿਆਪਕਾਂ ਨੂੰ ਟ੍ਰੇਨਿੰਗ ਦਿੱਤੀ।ਡੀ.ਐਮ ਮੈਡਮ ਜਸਵਿੰਦਰ ਕੌਰ ਕਿ ਸਿੱਖਿਆ ਵਿਭਾਗ ਦੇ “ਪੜ੍ਹੋ ਪੰਜਾਬ, ਪੜ੍ਹਾਓੁ ਪੰਜਾਬ” ਅੰਗਰੇਜ਼ੀ ਸ.ਸ ਸੈਮੀਨਾਰ ਦਾ ਅਧਿਆਪਕਾਂ ਨੂੰ ਬਹੁਤ ਲਾਹਾ ਮਿਲੇਗਾ।ਵਿਦਿਆਰਥੀਆਂ ਨੂੰ ਇਸ ਦਾ ਪੜ੍ਹਾਈ ਦੌਰਾਨ ਫਾਇਦਾ ਮਿਲਣਾ ਲਾਜ਼ਮੀ ਹੈ।ਉਨ੍ਹਾਂ ਕਿਹਾ ਕਿ ਇਸ ਕਾਰਜ਼ ਲਈ ਸਕੱਤਰ ਸਿੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਤੇ ਸਟੇਟ ਕੋਆਰਡੀਨੇਟਰ ਮੈਡਮ ਹਰਪ੍ਰੀਤ ਕੌਰ ਵਧਾਈ ਤੇ ਧੰਨਵਾਦ ਦੇ ਪਾਤਰ ਹਨ।ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਯੋਜਨਾ ਦਾ ਅਧਿਆਪਕਾਂ ਨੂੰ ਲਾਭ ਲੈਣਾ ਚਾਹੀਦਾ ਹੈ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply