
ਫ਼ਾਜਿਲਕਾ, 18 ਅਗਸਤ (ਵਿਨੀਤ ਅਰੋੜਾ) – ਸਥਾਨਕ ਜੋਤੀ ਕਿਡ ਕੇਅਰ ਹੋਮ ਵਿੱਚ ਜਨਮ ਅਸ਼ਟਮੀ ਬੜੀ ਧੂਮਧਾਮ ਨਾਲ ਮਨਾਈ ਗਈ ।ਜਾਣਕਾਰੀ ਦਿੰਦੇ ਸਕੂਲ ਦੀ ਪ੍ਰਿਸੀਪਲ ਰਿੰਪੂ ਖੁਰਾਨਾ ਨੇ ਦੱਸਿਆ ਕਿ ਨੰਹੇ ਮੁੰਨੇ ਕੋਈ ਕ੍ਰਿਸ਼ਨ, ਰਾਧਾ, ਸੁਦਾਮਾ, ਨਾਰਦ ਆਦਿ ਦੇਵਤਿਆਂ ਦੀ ਵੇਸ਼ਭੂਸ਼ਾ ਧਾਰਨ ਕਰਕੇ ਆਏ ਅਜਿਹਾ ਪ੍ਰਤੀਤ ਹੋ ਰਿਹਾ ਸੀ ਕਿ ਜਿਵੇਂ ਸਾਰੇ ਦੇਵਤਾ ਜ਼ਮੀਨ ਉੱਤੇ ਉੱਤਰ ਆਏ ਹੋਣ।ਬੱਚਿਆਂ ਵਲੋਂ ਕ੍ਰਿਸ਼ਨ ਦੇ ਹਰ ਇੱਕ ਰੂਪ ਨੂੰ ਪ੍ਰਦਰਸ਼ਿਤ ਕੀਤਾ ਗਿਆ।ਬਾਲ ਰੂਪ ਵਿਚ ਬੱਚਿਆਂ ਦੇ ਇਹ ਅਦਭੂਤ ਰੂਪ ਦੇਖਣ ਲਾਇਕ ਸਨ।ਇਸ ਮੌਕੇ ਸਕੂਲੀ ਬੱਚਿਆਂ ਦੁਆਰਾ ਛੋਟੀ ਛੋਟੀ ਗਈਆ ਉੱਤੇ ਨਾਚ ਪੇਸ਼ ਕੀਤਾ ।ਅੰਤ ਵਿੱਚ ਬੱਚਿਆਂ ਨੂੰ ਪ੍ਰਿੰਸੀਪਲ ਰਿੰਪੂ ਖੁਰਾਨਾ ਨੇ ਟਿੱਕਾ ਲਗਾਇਆ ਅਤੇ ਬਾਅਦ ਵਿੱਚ ਮਿਠਾਈਆਂ ਵੰਡੀਆਂ ਗਈਆਂ ।
Punjab Post Daily Online Newspaper & Print Media