ਫ਼ਾਜਿਲਕਾ, 18 ਅਗਸਤ (ਵਿਨੀਤ ਅਰੋੜਾ) – ਮੰਡੀ ਲਾਧੂਕਾ ਦੇ ਸ਼੍ਰੀ ਕ੍ਰਿਸ਼ਨਾ ਮੰਦਰ ਦੀ ਪ੍ਰਬੰਧਕ ਕਮੇਟੀ ਅਤੇ ਮੰਡੀ ਵਾਸੀਆ ਦੇ ਸਹਿਯੋਗ ਨਾਲ ਸ਼੍ਰੀ ਕ੍ਰਿਸ਼ਨ ਜਨਮ ਅਸਟਮੀ ਦਾ ਤਿਉਹਾਰ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ‘ਤੇ ਸਿਵ ਪਾਰਵਤੀ, ਗਣੇਸ਼, ਭਗਵਾਨ, ਸ਼੍ਰੀ ਕ੍ਰਿਸ਼ਨ ਸੁਦਾਮਾ ਜੀ ਦੀਆ ਝਾਂਕੀਆ ਸਜਾਈਆ ਗਈਆ ਅਤੇ ਸੇਠੀ ਮਿਊਜੀਕਲ ਗਰੁੱਪ ਕੋਟਕਾਪੂਰਾ ਦੇ ਕਲਾਕਾਰਾ ਵਲੋਂ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੇ ਭਜਨਾਂ ਦਾ ਗੁਣਗਾਨ ਕੀਤਾ। ਬਾਹਰ ਤੋਂ ਕਲਾਕਾਰ ਨੇ ਭਜਨ ਗਾਉਦੇ ਹੋਏ ਮੈਰੇ ਮਾਲਕਾਂ ਮੇ ਤੇਰੀ ਹੋ ਚੁੱਕੀ ਹਾ ਗਾਕੇ ਸੰਗਤਾਂ ਤੋਂ ਵਾਹ ਵਾਹ ਖੱਟੀ। ਇਸ ਮੌਕੇ ਫਰੂਟ ਅਤੇ ਲੰਗਰ ਅਤੁੰਟ ਵਰਤਾਇਆ ਗਿਆ। ਝਾਕੀਆਂ ਦਾ ਸਜਾਉਣ ਦਾ ਕੰਮ ਸਿਵਰਤਨ ਅਸੀਜਾ ਅਤੇ ਮਿੱਠੂ ਨੇ ਕੀਤਾ। ਇਸ ਮੌਕੇ ‘ਤੇ ਕਮੇਟੀ ਦੇ ਪ੍ਰਧਾਨ ਕਾਕਾ ਬਜਾਜ, ਕਾਲਾ ਅਸੀਜਾ, ਅਸਵਨੀ ਗਿਰਧਰ, ਸੋਨੂੰ ਬਜਾਜ, ਮੰਦਰ ਦੇ ਪੁਜਾਰੀ ਅਸ਼ੋਕ ਸਰਮਾ, ਭਾਜਪਾ ਨੇਤਾ ਵਿਨੋਦ ਕੁਮਾਰ ਬਜਾਜ ਅਤੇ ਸਮੂਹ ਸੰਗਤ ਮਜ਼ੂਦ ਸੀ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …