ਪਠਾਨਕੋਟ, 30 ਜੁਲਾਈ (ਪੰਜਾਬ ਪੋਸਟ ਬਿਊਰੋ) – ਸਥਾਨਕ ਸਿਵਲ ਹਸਪਤਾਲ ਵਿਖੇ ਚਲਾਏ ਜਾ ਰਹੇ ਓਟ ਸੈਂਟਰ ਤੋਂ ਹੁਣ ਤੱਕ ਕਰੀਬ 140 ਨੋਜਵਾਨ ਜੋ ਨਸ਼ੇ ਦੇ ਆਦਿ ਹੋਏ ਸਨ ਅਪਣਾ ਇਲਾਜ ਕਰਵਾ ਚੁੱਕੇ ਹਨ ਅਤੇ ਬਾਕੀ ਨੋਜਵਾਨ ਜੋ ਨਸ਼ੇ ਦੇ ਆਦਿ ਹਨ ਅਤੇ ਨਸ਼ਾ ਛੱਡਣਾ ਚਾਹੁੰਦੇ ਹਨ ਇਨ੍ਹਾਂ ਸੈਂਟਰਾਂ ਵਿੱਚ ਸੰਪਰਕ ਕਰਕੇ ਨਸ਼ਾ ਛੱਡ ਸਕਦੇ ਹਨ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਰਾਮਵੀਰ ਆਈ.ਏ.ਐਸ ਪਠਾਨਕੋਟ ਨੇ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਤੇ ਡੇਪੋ ਮੂਹਿੰਮ ਨੂੰ ਲੈ ਕੇ ਵਿਸ਼ੇਸ ਅਭਿਆਨ ਚਲਾਏ ਜਾ ਰਹੇ ਹਨ।ਜਿਸ ਅਧੀਨ ਲੋਕਾਂ ਨੂੰ ਸੈਮੀਨਾਰ ਲਗਾ ਕੇ, ਮੀਟਿੰਗਾਂ ਕਰਕੇ ਨਸ਼ੇ ਤੋਂ ਦੂਰ ਰਹਿਣ ਲਈ ਜਾਗਰੁਕ ਕੀਤਾ ਜਾ ਰਿਹਾ ਹੈ।ਇਸ ਦੇ ਨਾਲ ਹੀ ਨੋਜਵਾਨਾਂ ਦੀ ਕਾਊਂਸਲਿੰਗ ਕਰਕੇ ਵੀ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਅਫ਼ੀਮ, ਹੈਰੋਇਨ ਤੇ ਇਨ੍ਹਾਂ ’ਤੇ ਅਧਾਰਿਤ ਨਸ਼ੀਲੇ ਪਦਾਰਥਾਂ ਤੋਂ ਪੀੜਿਤਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਸਥਾਪਿਤ ਕੀਤੇ ਗਏ ਓਟ (ਆਊਟ ਪੇਸ਼ੈਂਟ ਓ.ਪੀ.ਡੀ ਅਸਿਸਟਡ ਟ੍ਰੀਟਮੈਂਟ) ਸੈਂਟਰ ਨਸ਼ਿਆਂ ਨੂੰ ਅਲਵਿਦਾ ਕਹਿਣ ਦਾ ਤਹੱਈਆ ਕਰਨ ਵਾਲਿਆਂ ਦਾ ਵੱਡਾ ਸਹਾਰਾ ਬਣ ਕੇ ਉਭਰੇ ਹਨ। ਪਠਾਨਕੋਟ ਵਿਖੇ ਸਥਿਤ ਓਟ ਸੈਂਟਰਾਂ ਵਿੱਚ ਹੁਣ ਤੱਕ ਦਵਾਈ ਲੈ ਕੇ ਨਸ਼ਿਆਂ ਤੋਂ ਕਿਨਾਰਾ ਕਰਨ ਵਾਲੇ ਕਰੀਬ 140 ਤੋਂ ਵਧੇਰੇ ਨੌਜੁਆਨ ਰਜਿਸਟ੍ਰੇਸ਼ਨ ਕਰਵਾ ਚੁੱਕੇ ਹਨ।
ਸਥਾਨਕ ਸਿਵਲ ਹਸਪਤਾਲ ਪਠਾਨਕੋਟ ਵਿਖੇ ਕੰਮ ਕਰ ਰਹੇ ਓਟ ਸੈਂਟਰ ਦੀ ਇੰਚਾਰਜ ਡਾ. ਸੋਨੀਆ ਮਿਸ਼ਰਾ ਮਨੋਰੋਗ ਮਾਹਿਰ ਅਨੁਸਾਰ ਜਦੋਂ ਵੀ ਕੋਈ ਮਰੀਜ਼ ਉਨ੍ਹਾਂ ਕੋਲ ਆਉਂਦਾ ਹੈ ਤਾਂ ਸਭ ਤੋਂ ਪਹਿਲਾਂ ਉਸ ਦੀ ਕਾਊਂਸਲਿੰਗ ਕੀਤੀ ਜਾਂਦੀ ਹੈ।ਇਸ ਤੋ ਬਾਅਦ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ।ਨਾਲ ਹੀ ਉਸ ਦੇ ਜ਼ਿਲ੍ਹਾ ਹਸਪਤਾਲ ਪਠਾਨਕੋਟ ਵਿਖੇ ਐਚ.ਆਈ.ਵੀ, ਹੈਪੇਟਾਈਟਸ-ਸੀ ਤੇ ਬੀ ਦੇ ਟੈਸਟਾਂ ਦੇ ਨਾਲ ਨਾਲ ਹੋਰ ਵੀ ਟੈਸਟ ਕਰਵਾਏ ਜਾਂਦੇ ਹਨ। ਜੇਕਰ ਇਨ੍ਹਾਂ ’ਚੋਂ ਕਿਸੇ ਵੀ ਟੈਸਟ ’ਚ ਉਹ ਪਾਜ਼ੇਟਿਵ ਆਉਂਦਾ ਹੈ ਤਾਂ ਉਸ ਦਾ ਇਲਾਜ ਵੀ ਨਾਲ ਹੀ ਸ਼ੁਰੂ ਕਰਵਾਇਆ ਜਾਂਦਾ ਹੈ।ਇੱਕੋ ਹੀ ਸਰਿੰਜ ਵਰਤਣ ਕਾਰਨ ਐਚ.ਆਈ.ਵੀ. ਅਤੇ ਹੈਪੇਟਾਈਟਸ-ਸੀ ਤੋਂ ਗ੍ਰਸਤ ਹੋਣ ਦੀ ਸੰਭਾਵਨਾ ਵਧੇੇਰੇ ਹੋ ਜਾਂਦੀ ਹੈ। ਡਾ. ਸੋਨੀਆ ਮਿਸ਼ਰਾ ਅਨੁਸਾਰ ਨਸ਼ਾ ਛੁਡਾਉਣ ਦੇ ਇਲਾਜ ਦੌਰਾਨ ਪਹਿਲੇ ਦਿਨ ਇੱਕ ਗੋਲੀ ਅਤੇ ਜੇਕਰ ਲੋੜ ਪਵੇ ਤਾਂ ਅਗਲੇ ਦੋ ਦਿਨ ਡੋਜ਼ ਵਧਾ ਕੇ ਦੇਖੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਦਵਾਈ ਦੀ ਮਿਕਦਾਰ ਸਬੰਧਤ ਵਿਅਕਤੀ ਦੇ ਨਸ਼ੇ ਦੀ ਮਾਤਰਾ ਦੇ ਸੇਵਨ ’ਤੇ ਨਿਰਭਰ ਕਰਦੀ ਹੈ, ਜੇਕਰ ਜ਼ਿਆਦਾ ਹੈ ਤਾਂ ਵੱਧ ਨਹੀਂ ਤਾਂ ਇੱਕ ਦਿਨ ’ਚ ਇੱਕ ਕਾਫ਼ੀ ਹੈ।ਇਹ ਦਵਾਈ ਉਸ ਨੂੰ ਰੋਜ਼ਾਨਾ ਓਟ ਸੈਂਟਰ ਆ ਕੇ ਡਾਕਟਰ ਦੇ ਸਾਹਮਣੇ ਖਾਣੀ ਪੈਂਦੀ ਹੈ।ਇਹ ਸੈਂਟਰ ਹਰ ਰੋਜ ਛੁੱਟੀ ਵਾਲੇ ਦਿਨ ਵੀ ਸਵੇਰੇ 8.00 ਤੋਂ ਦੁਪਿਹਰ 2.00 ਵਜੇ ਤੱਕ ਖੁੱਲਾ ਰਹਿੰਦਾ ਹੈ
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media