Tuesday, July 15, 2025
Breaking News

ਸਿਵਲ ਹਸਪਤਾਲ ਵਿਖੇ ਹੈਪਾਟਾਈਟਸ ਦਿਵਸ ਮੌਕੇ ਜਾਗਰਕਤਾ ਸੈਮੀਨਾਰ

PPN3007201825ਪਠਾਨਕੋਟ, 30 ਜੁਲਾਈ (ਪੰਜਾਬ ਪੋਸਟ ਬਿਊਰੋ)- ਹੈਪਾਟਾਈਟਸ ਦੇ ਖਾਤਮੇ ਸੰਬਧੀ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੀ ਅਗਵਾਈ ਹੇਠ “ਮਿਸ਼ਨ ਤੰਦਰੁਸਤ ਪੰਜਾਬ ਤਹਿਤ” ਸਥਾਨਕ ਸਿਵਲ ਹਸਪਤਾਲ ਵਿਖੇ ਹੈਪਾਟਾਈਟਸ ਦਿਵਸ ਮਨਾਇਆ ਗਿਆ।ਇਸ ਸਮੇਂ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਆਮ ਲੋਕਾਂ ਨੰੁੂ “ਹੈਪਾਟਾਈਟਸ” ਦੀ ਬੀਮਾਰੀ ਬਾਰੇ ਜਾਗਰੂਕ ਕੀਤਾ ਗਿਆ।
ਸੈਮੀਨਾਰ ਨੂੰ ਸੰਬੋਧਨ ਕਰਦਿਆਂ ਮੈਡੀਕਲ ਅਫਸਰ ਡਾ.ਐਮ.ਐਲ ਅੱਤਰੀ ਨੇ “ਹੈਪਾਟਾਈਟਸ”(ਕਾਲਾ ਪੀਲੀਆ) ਬਾਰੇ ਦੱਸਿਆ ਕਿ ਹੈਪਾਟਾਈਟਸ ਬੀ ਅਤੇ ਸੀ ਦੋਵੇਂ ਹੀ (ਜਿਗਰ) ਲੀਵਰ ਦੀਆਂ ਬੀਮਾਰੀਆਂ ਹਨ ਅਤੇ ਜੇਕਰ ਇਨਾਂ ਦਾ ਸਮੇਂ ਸਿਰ ਰਹਿੰਦਿਆ ਇਲਾਜ ਨਾ ਹੋਵੇ ਤਾਂ ਇਹ ਮਾਰੂ ਸਿੱੱਧ ਹੋ ਸਕਦੀਆਂ ਹਨ।ਉਨ੍ਹਾਂ ਕਿਹਾ ਕਿ ਅੱਜ ਸਾਡੇ ਸਭ ਦੇ ਲਈ ਇਹ ਦੋਂਵੇ ਮੁੱਖ ਸਿਹਤ ਚੁਣੋਤੀਆਂ ਬਣਦੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਮੇਂ ਵਿਸ਼ਵ ਪੱਧਰ ਤੇ ਹੈਪਾਟਾਈਟਸ ਬੀ ਅਤੇ ਸੀ ਤੋਂ 32.5 ਮੀਲੀਅਨ ਲੋਕ ਪ੍ਰਭਾਵਤ ਹੰੁਦੇ ਹਨ ਤੇ ਹਰ ਸਾਲ 1.34 ਮਿਲੀਅਨ ਮੌਤਾਂ ਹੰੁਦੀਆਂ ਹਨ।ਉਨ੍ਹਾਂ ਕਿਹਾ ਕਿ ਕੇਵਲ ਸਮੇਂ ਸਿਰ ਟੈਸਟ ਅਤੇ ਇਲਾਜ ਨਾਲ ਅਸੀਂ ਹੈਪਾਟਾਈਟਸ ਬੀ ਅਤੇ ਸੀ ਤੋਂ ਬੱਚ ਸਕਦੇ ਹਾਂ।ਹੈਪਾਟਾਈਟਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਹੈਪੇਟਾਈਟਸ ਵਾਇਰਲ ਕਾਰਨ ਫੈਲਦੀ ਹੈ ਅਤੇ ਇਹ ਵਾਈਰਲ ਮੁੱਖ ਤੌਰ ਤੇ ਪੰਜ ਪ੍ਰਕਾਰ ਦੇ ਹੁੰਦੇ ਹਨ, ਜਿਨ੍ਹਾਂ ਨੂੰ ਹੈਪੇਟਾਈਟਸ  ਏ, ਬੀ, ਸੀ, ਡੀ ਅਤੇ ਈ ਕਿਹਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਹੈਪੇਟਾਈਟਸ ਏ ਤੇ ਈ ਗੰਦਾ ਪਾਣੀ ਅਤੇ ਗੰਦੇ  ਭੋਜਨ ਰਾਹੀਂ ਹੁੰਦਾ ਹੈ, ਜਦਕਿ ਹੈਪੇਟਾਈਟਸ ਦੀਆਂ ਬਾਕੀ ਕਿਸਮਾਂ ਖੂਨ ਰਾਹੀਂ ਅੱਗੇ ਫੈਲਦੀਆਂ ਹਨ।ਹੈਪੇਟਾਈਟਸ ਬੀ ਤੇ ਸੀ ਤੋਂ ਬਚਾਅ ਲਈ ਜਰੂਰੀ ਹੈ ਕਿ ਸਾਫ ਟੀਕੇ ਅਤੇ ਸੂਈਆਂ ਦੀ ਵਰਤੋ ਕੀਤੀ ਜਾਵੇ ਅਤੇ ਸਰੀਰ ਤੇ ਕਿਸੇ ਵੀ ਤਰ੍ਹਾਂ ਦੇ ਟੈਟੂ ਤੋਂ ਗੁਰੇਜ ਕੀਤਾ ਜਾਵੇ। ਇਸ ਤੋਂ ਇਲਾਵਾ ਸ਼ੇਵ ਬਲੇਡ, ਰੇਜ਼ਰ, ਬਰਸ਼ ਆਦਿ ਸਾਂਝੇ ਨਾ ਕੀਤੇ ਜਾਣ, ਸਰਕਾਰ ਵੱਲੋ ਮੰਜੂਰਸ਼ੁਦਾ ਬੱਲਡ ਬੈਂਕ ਤੋਂ ਹੀ ਮਰੀਜ਼ ਲਈ ਟੈਸਟ ਕੀਤਾ ਹੋਇਆ ਖੂਨ ਚੜਾਇਆ ਜਾਵੇ।ਉਨਾਂ ਕਿਹਾ ਕਿ ਸ਼ਰਾਬ, ਨਸ਼ਿਆਂ ਆਦਿ ਵੀ ਇਸ ਬੀਮਾਰੀ ਦੇ ਹੋਣ ਦਾ ਮੱੁੱਖ ਕਾਰਨ ਬਣਦੇ ਹਨ ਕਿਉਕਿ ਹੈਪਾਟਾਈਟਸ ਲੀਵਰ ਵਿੱਚ ਸੋਜਿਸ਼ ਦਾ ਕਾਰਨ ਬਣਦਾ ਹੈ ਅਤੇ ਇਹ ਲਿਵਰਸਿਰੋਸਿਸ ਵਰਗੀ ਗੰਭੀਰ ਬੀਮਾਰੀ ਦੇ ਕਾਰਨ ਇਨਸਾਨ ਦੀ ਮੌਤ ਸਕਦੀ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਹੈਪਾਟਾਈਟਸ ਨਾਲ ਮਰਦਾਂ ਵਿੱਚ ਬਾਂਝਪਣ ਦਾ ਵੀ ਖਤਰਾ ਪੈਦਾ ਹੋ ਸਕਦਾ ਹੈ। ਡਬਲਿਊ.ਐਚ.ਓ ਦੀ ਦੀ ਰਿਪੋਟ ਤੋ ਪਤਾ ਲਗਾ ਹੈ ਕਿ ਹੈਪਾਟਾਈਟਸ ਬੀ ਵਾਇਰਸ ਨਾਲ ਪੀੜਤ ਮਰਦਾਂ ਵਿੱਚ ਬਾਂਝਪਣ ਦਾ ਖਦਸ਼ਾ 1.59 ਗੁਣਾ ਵੱਧ ਰਹਿੰਦਾ ਹੈ। ਹੈਪਾਟਾਈਟਸ ਬੀ ਵਾਇਰਸ ਪ੍ਰੋਟੀਨ ਸ਼ੁਕਰਾਣੂ ਦੀ ਗਤੀਸ਼ੀਲਤਾ ਅਤੇ ਸ਼ੁਕਰਾਣੂਆਂ ਦੇ ਫਰਟੀਲਾਈਜ਼ ਹੋਣ ਦੀ ਦਰ ਨੂੰ ਘੱਟ ਕਰਨ ਲਈ ਜਾਣਿਆ ਜਾਂਦਾ ਹੈ।
ਇਸ ਮੌਕੇ ਹਾਜ਼ਰ ਜਿਲਾ੍ਹ ਐਪੀਡੀਮੋਲੋਜੀਸਟ ਡਾ. ਸੁਨੀਤਾ ਸ਼ਰਮਾ ਨੇ ਕਿਹਾ ਕਿ ਹਰ ਸਾਲ 28 ਜੁਲਾਈ ਨੂੰ ਦੁਨੀਆਂ ਭਰ’ਚ ਵਿਸ਼ਵ ਹੈਪਾਟਾਈਟਸ ਦਿਵਸ ਲੋਕਾਂ ਨੂੂੰ ਇਲਾਜ, ਰੋਕਥਾਮ ਅਤੇ ਹੈਪਾਟਾਈਟਸ ਬਿਮਾਰੀ ਦੇ ਕਾਰਨਾਂ ਬਾਰੇ ਜਾਣਕਾਰੀ ਦੇਣ ਲਈ ਮਨਾਇਆ ਜਾਂਦਾ ਹੈ। ਹੈਪਾਟਾਈਟਸ ਨਾਲ ਲੀਵਰ ਫੇਲ਼੍ਹ, ਲੀਵਰ ਕੈਂਸਰ ਅਤੇ ਲੀਵਰ ਸਕਾਰਿੰਗ ਆਦਿ ਹੋ ਸਕਦਾ ਹੈ।ਉਨਾਂ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵਲੋ ਹੈਪਾਟਾਈਟਸ ਦੀ ਰੋਕਥਾਮ ਲਈ ਮੁੱਖ ਮੰਤਰੀ ਪੰਜਾਬ ਹੈਪੇਟਾਈਟਿਸ-ਸੀ ਰਲੀਫ ਫੰਡ ਸਕੀਮ ਅਧੀਨ ਰਾਜ ਦੇ 22 ਜਿਲਾ੍ਹ ਹਸਪਤਾਲਾਂ ਅਤੇ 3 ਸਰਕਾਰੀ ਮੈਡੀਕਲ ਕਾਲਜਾਂ ਵਿੱਚ ਹੈਪੇਟਾਈਟਿਸ-ਸੀ ਦੀ ਦਵਾਈਆਂ ਬਿਲਕੁੱਲ ਮੁਫਤ ਦਿੱਤੀਆਂ ਜਾਂਦੀਆਂ ਹਨ।ਹੈਪਾਟਾਈਟਸ ਦੇ ਲੱਛਣਾਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਹੈਪੇਟਾਈਟਸ ਦੀਆਂ ਇਨ੍ਹਾਂ ਕਿਸਮਾਂ ਦੀ ਪਕੜ ਵਿੱਚ ਆਉਂਦਾ ਹੈ ਤਾਂ ਉਸਨੂੰ ਬੁਖਾਰ, ਸਿਰ ਦਰਦ, ਮਾਸ ਪੇਸ਼ੀਆਂ ਵਿੱਚ ਦਰਦ ਅਤੇ ਹਰ ਸਮੇਂ ਕਮਜੋਰੀ ਮਹਿਸੂਸ ਹੁੰਦੀ ਹੈ, ਪਿਸ਼ਾਬ ਦਾ ਰੰਗ ਗੁੜਾ ਪੀਲਾ ਹੋ ਜਾਂਦਾ ਹੈ ਅਤੇ ਇਸ ਦੇ ਨਾਲ ਨਾਲ ਉਲਟੀਆਂ ਦਾ ਆਉਣਾ ਤੇ ਭੁੱਖ ਨਾ ਲੱਗਣਾ ਵੀ ਇਸ ਦੇ ਮੁੱਖ ਲੱਛਣ ਹਨ।ਉਨ੍ਹਾਂ ਕਿਹਾ ਕਿ ਸਮੇਂ ਰਹਿੰਦਿਆਂ ਇਸ ਦਾ ਇਲਾਜ ਕਰਵਾਉਣਾ ਜਰੂਰੀ ਹੈ।ਇਸ ਮੋਕੇ  ਡਾ. ਮਨਿੰਦਰ ਸਿੰਘ, ਚੀਫ ਫਾਰਮਾਸਿਸਟ ਵਿਦਿਆਧਰ ਆਦਿ ਹਾਜ਼ਰ ਸਨ।
 

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply