Friday, August 14, 2026

ਖੇਤੀਬਾੜੀ ਦਫਤਰ ਦੇ ਵਿਹੜੇ ਵਿੱਚ ਛਾਂ ਦਾਰ ਅਤੇ ਫਲਦਾਰ ਪੌਦੇ ਲਗਾਏ

PPN3007201829ਪਠਾਨਕੋਟ, 30 ਜੁਲਾਈ (ਪੰਜਾਬ ਪੋਸਟ ਬਿਊਰੋ) – ਵਾਤਾਵਰਣ ਅਤੇ ਹਵਾ ਦੀ ਸ਼ੁਧਤਾ ਲਈ ਹਰੇਕ ਮਨੁੱਖ ਨੂੰ ਹਰ ਸਾਲ ਘੱਟੋ ਘੱਟ ਇੱਕ ਪੌਦਾ ਜ਼ਰੂਰ ਲਾਉਣਾ ਚਾਹੀਦਾ।ਇਹ ਵਿਚਾਰ ਡਾ. ਅਮਰੀਕ ਸਿਘ ਬਲਾਕ ਖੇਤੀਬਾੜੀ ਅਪਸਰ ਨੇ ਸਥਾਨਿਕ ਖੇਤੀਬਾੜੀ ਦਫਤਰ ਵਿੱਚ ਛਾਂਦਾਰ ਪੌਦੇ ਲਗਾਉਣ ਉਪਰੰਤ ਗੱਲਬਾਤ ਕਰਦਿਆਂ ਪ੍ਰਗਟ ਕੀਤੇ।ਲਗਾਏ ਗਏ ਪੌਦਿਆਂ ਦੀ ਪਸ਼ੂਆਂ ਤੋਂ ਮੁਢਲੀ ਸੁਰੱਖਿਆ ਲਈ ਭਗਵਾਨ ਸਿੰਘ ਐਂਡ ਸੰਨਜ਼ ਗੱਲਾ ਮੰਡੀ ਵੱਲੋਂ ਟਰੀ ਗਾਰਡ ਦਾਨ ਕੀਤੇ ਗਏ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਮਨਦੀਪ ਕੌਰ ਖੇਤੀਬਾੜੀ ਵਿਕਾਸ ਅਫਸਰ, ਜੋਗਿੰਦਰ ਸਿੰਘ, ਹਰਜਿੰਦਰ ਸਿੰਘ, ਜੀਵਨ ਲਾਲ, ਅਰੁਨ ਕੁਮਾਰ, ਵਿਜੇ ਕੁਮਾਰ ਹਾਜ਼ਰ ਸਨ।
 ਗੱਲਬਾਤ ਕਰਦਿਆਂ ਡਾ ਅਮਰੀਕ ਸਿੰਘ ਨੇ ਦੱਸਿਆ ਕਿ ਵਾਤਾਵਰਣ ਦੀ ਸ਼ੁਧਤਾ ਵਧਾਉਣ ਲਈ ਜੰਗਲਾਤ ਹੇਠਾਂ ਰਕਬਾ ਵਧਾਉਣ ਦੀ ਬਹੁਤ ਜ਼ਰੂਰਤ ਹੈ।ਉਨਾਂ ਕਿਹਾ ਕਿ ਦਰਖਤ ਜਿਥੇ ਛਾਂ ਮੁਹੱਈਆ ਕਰਦੇ ਹਨ, ਉਥੇ ਊਰਜਾ ਲਈ ਬਾਲਣ, ਫਰਨੀਚਰ ਲਈ ਲੱਕੜ, ਪਸ਼ੂ ਪੰਛੀਆਂ ਲਈ ਸੁਰੱਖਿਅਤ ਰੈਣ ਬਸੇਰਾ ਮੁਹੱਈਆ ਕਰਦੇ ਹਨ।ਉਨਾਂ ਦੱਸਿਆ ਕਿ ਦਰਖਤ ਬਰਸਾਤ ਪੈਣ ਵਿੱਚ ਬਹੁਤ ਸਹਾਈ ਹੁੰਦੇ ਹਨ ਜਿਸ ਨਾਲ ਫਸਲਾਂ ਦੀ ਪੈਦਾਵਾਰ ਵਧਣ ਨਾਲ ਕਿਸਾਨਾਂ ਦੀ ਆਮਦਨ ਵਧਦੀ ਹੈ।ਉਨਾਂ ਕਿਹਾ ਕਿ ਪੰਜਾਬ ਵਿੱਚ ਇਸ ਵੇਲੇ ਜੰਗਲਾਤ ਹਠ ਰਕਬਾ ਕੇਵਲ 7 ਫੀਸਦੀ ਹੈ ਜਿਸ ਨੂੰ ਵਧਾਉਣ ਦੀ ਜ਼ਰੂਰਤ।ਉਨਾਂ ਕਿਹਾ ਕਿ ਹਰੇਕ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਹਰ ਸਾਲ ਘੱਟੋ ਘੱਟ ਇੱਕ ਪੌਦਾ ਫਲਦਾਰ ਅਤੇ ਇੱਕ ਛਾਂਦਾਰ ਪੌਦਾ ਜ਼ਰੂਰ ਲਾਵੇ।ਉਨਾਂ ਕਿਹਾ ਕਿ ਬੱਚਿਆਂ ਦੇ ਜਨਮ ਦਿਨ `ਤੇ ਬੱਚਿਆਂ ਨੂੰ ਪੌਦੇ ਲਾਉਣ ਅਤੇ ਸਾਂਭ ਸੰਭਾਲ ਲਈ ਉਤਸ਼ਾਹਿਤ ਕਰਨਾ ਚਾਹੀਦਾ।ਉਨਾਂ ਦੱਸਿਆ ਕਿ ਬਲਾਕ ਪਠਾਨਕੋਟ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਇੱਕ ਹਜ਼ਾਰ ਪੌਦੇ ਵੱਖ ਵੱਖ ਪਿੰਡਾਂ ਵਿੱਚ ਕਿਸਾਨਾਂ ਦੇ ਖੇਤਾਂ ਅਤੇ ਹੋਰ ਜਨਤਕ ਸਥਾਨਾਂ `ਤੇ ਲਗਾਏ ਗਏ ਹਨ।ਇਸ ਮੌਕੇ ਖੇਤੀਬਾੜੀ ਦਫਤਰ ਦੇ ਵਿਹੜੇ ਵਿੱਚ 10 ਛਾਂਦਾਰ ਅਤੇ ਫਲਦਾਰ ਪੌਦੇ ਲਗਾਏ ਗਏ।

Check Also

ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …

Leave a Reply