ਪਿੰਡ ਨੂੰ 100 ਫ਼ੀਸਦੀ ਨੰਬਰ ਦੇਣ ਲਈ ਤਿੰਨ ਪੈਮਾਨੇ ਬਣੇ -ਡਿਪਟੀ ਕਮਿਸ਼ਨਰ
ਭੀਖੀ
, 1 ਅਗਸਤ (ਪੰਜਾਬ ਪੋਸਟ- ਕਮਲ ਜ਼ਿੰਦਲ) – ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਦੱਸਿਆ ਕਿ ਸਰਵੇਖਣ ਟੀਮ ਵਲੋਂ 100 ਫ਼ੀਸਦੀ ਨੰਬਰ ਦੇਣ ਲਈ ਤਿੰਨ ਪੈਮਾਨੇ ਰੱਖੇ ਗਏ ਹਨ।ਪਹਿਲਾ ਟੀਮ ਖ਼ੁਦ ਮੌਕੇ `ਤੇ ਜਾ ਕੇ ਜਾਇਜ਼ਾ ਲਵੇਗੀ ਜਿਸ ਦੇ 30 ਫ਼ੀਸਦੀ ਨੰਬਰ ਹੋਣਗੇ, ਦੂਜਾ ਲੋਕਾਂ ਤੋਂ ਫ਼ੀਡ ਬੈਕ ਲਵੇਗੀ ਅਤੇ ਇਸ ਦੇ 35 ਫ਼ੀਸਦੀ ਨੰਬਰ ਹੋਣਗੇ ਅਤੇ ਤੀਜੇ ਪੈਮਾਨੇ ਤਹਿਤ ਪੰਜ ਮਾਪਦੰਡ ਜਿਵੇਂ ਜ਼ਿਲ੍ਹੇ `ਚ ਸਫ਼ਾਈ ਕਵਰੇਜ, ਜ਼ਿਲ੍ਹੇ ਦੇ ਖੁੱਲ੍ਹੇ `ਚ ਪਖ਼ਾਨੇ ਜਾਣ ਤੋਂ ਮੁਕਤ ਪਿੰਡਾਂ ਦੀ ਫ਼ੀਸਦ, ਮੋਬਾਈਲ ਐਪ ਰਾਹੀਂ ਪਖ਼ਾਨਿਆਂ ਦੀ ਭੂਗੋਲਿਕ ਸਥਿਤੀ ਦਾ ਵੇਰਵਾ, ਜ਼ਿਲ੍ਹੇ `ਚ ਬਣਾਏ ਜਾ ਬਣ ਰਹੇ ਪਖ਼ਾਨਿਆਂ ਦੀ ਗਿਣਤੀ ਅਤੇ ਖੁੱਲ੍ਹੇ `ਚ ਪਖ਼ਾਨੇ ਜਾਣ ਤੋਂ ਮੁਕਤ ਪਿੰਡਾਂ ਦੇ ਤਸਦੀਕੀਕਰਨ ਆਦਿ ਨੂੰ ਆਨਲਾਈਨ ਚੈਕ ਕੀਤਾ ਜਾਵੇਗਾ, ਜਿਸ ਦੇ 35 ਫ਼ੀਸਦੀ ਨੰਬਰ ਹੋਣਗੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media