ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ- ਮਨਜੀਤ ਸਿੰਘ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬੀਆਂ ਨੂੰ ਆਰੋਗ ਜੀਵਨ, ਸਾਫ-ਸੁਥਰਾ ਵਾਤਾਵਰਣ
ਦੇਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਘਰੇਲੂ ਬਗੀਚੀ ਵਿਚ ਬਿਨਾਂ ਜ਼ਹਿਰੀਲੀਆਂ ਦਵਾਈਆਂ ਦੇ ਸਬਜੀਆਂ ਪੈਦਾ ਕਰਨ ਲਈ ਕਿਸਾਨ ਬੀਬੀਆਂ ਨੂੰ ਪਿੰਡ-ਪਿੰਡ ਜਾ ਕੇ ਸਿਖਲਾਈ ਦਿੱਤੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਡਿਪਟੀ ਡਾਇਰੈਕਟਰ ਗੁਰਸ਼ਰਨਜੀਤ ਸਿੰਘ ਛੀਨਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਦੀ ਇੱਛਾ ਕਿ ਕਿਸਾਨ ਆਪਣੀਆਂ ਸਬਜੀਆਂ ਆਪ ਪੈਦਾ ਕਰੇ, ਨੂੰ ਧਿਆਨ ਵਿਚ ਰੱਖਦੇ ਹੋਏ ਇਹ ਪ੍ਰੋਗਰਾਮ ਉਲੀਕਿਆ ਗਿਆ ਹੈ ਅਤੇ ਇਸ ਤਹਿਤ ਜੈਵਿਕ ਸਬਜੀਆਂ ਪੈਦਾ ਕਰਨ ਦੀ ਸਿਖਲਾਈ ਅਸੀਂ ਪਿੰਡਾਂ ਵਿਚ ਕੈਂਪ ਲਗਾ ਕੇ ਦੇ ਰਹੇ ਹਾਂ।ਉਨਾਂ ਦੱਸਿਆ ਕਿ ਹੁਣ ਤੱਕ ਪਿੰਡ ਵਡਾਲੀ ਡੋਗਰਾਂ, ਕੁਹਾਲਾ, ਲਾਵੇਂ ਆਦਿ ਪਿੰਡਾਂ ਵਿਚ ਇਹ ਕੈਂਪ ਲਗਾਏ ਜਾ ਚੁੱਕੇ ਹਨ ਅਤੇ ਹੁਣ ਅਗਸਤ ਮਹੀਨੇ ਦਾ ਸਿਖਲਾਈ ਪ੍ਰੋਗਰਾਮ ਉਲੀਕਿਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਇਕ ਕਿਸਾਨ ਪਰਿਵਾਰ, ਜੋ ਕਿ ਆਪਣੇ ਟਿਊਬਵੈਲ ’ਤੇ 2-3 ਮਰਲੇ ਥਾਂ ਵਿਚ ਜਿਥੇ ਆਪਣੀ ਲੋੜ ਅਨੁਸਾਰ ਪੌਸ਼ਟਿਕ ਸਬਜੀਆਂ ਆਪ ਪੈਦਾ ਕਰ ਸਕਦਾ ਹੈ, ਉਥੇ ਉਸਦਾ ਸਬਜੀ ’ਤੇ ਆਉਣ ਵਾਲਾ 2 ਤੋਂ ਢਾਈ ਹਜ਼ਾਰ ਰੁਪਏ ਦਾ ਮਾਸਿਕ ਖਰਚਾ ਵੀ ਘੱਟ ਹੋਵੇਗਾ।ਉਨਾਂ ਦੱਸਿਆ ਕਿ ਬਰਸਾਤ ਦੇ ਸੀਜਨ ਨੂੰ ਵੇਖਦੇ ਹੋਏ ਕਿਸਾਨ ਬੀਬੀਆਂ ਨੂੰ ਘਰਾਂ ਜਾਂ ਖੇਤਾਂ ਵਿਚ ਲੋੜ ਤੇ ਇੱਛਾ ਅਨੁਸਾਰ ਆਪਣੇ ਇਲਾਕੇ ਵਿਚ ਹੋਣ ਵਾਲੇ ਫਲ ਜਿਵੇਂ ਕਿ ਕਿੰਨੂੰ, ਅਮਰੂਦ, ਜਾਮੁਨ, ਅੰਬ, ਲੀਚੀ, ਨਿੰਬੂ, ਅਨਾਖ, ਅਲੂਚਾ, ਖੁੰਬਾਂ ਆਦਿ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਤਾਂ ਜੋ ਪਿੰਡਾਂ ਦੇ ਲੋਕ ਸ਼ਹਿਰਾਂ ਦੀਆਂ ਮੰਡੀਆਂ ’ਤੇ ਨਿਰਭਰ ਨਾ ਰਹਿ ਕੇ ਆਪਣੀ ਲੋੜ ਨੂੰ ਪੂਰਾ ਕਰਨ ਲਈ ਘਰਦੇ ਫਲ ਤੇ ਸਬਜੀਆਂ ਤਿਆਰ ਕਰ ਸਕਣ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media