Sunday, April 5, 2026

ਟਰੈਕਟਰ ਥੱਲੇ ਆਉਣ ਕਾਰਨ ਡਰਾਇਵਰ ਦੀ ਮੌਤ

 ਦੋ ਸਮਾਜ ਸੇਵੀ ਸੰਸਥਾਵਾਂ ਨੇ ਲਾਸ਼ ਸੰਭਾਲਣ `ਚ ਜਤਾਇਆ ਆਪੋ ਆਪਣਾ ਹੱਕ
PPN0208201822ਬਠਿੰਡਾ, 2 ਅਗਸਤ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੀ ਦਾਣਾ ਮੰਡੀ ’ਤੇ ਟਰੈਕਟਰ ਟਰਾਲੀ ਪਲਟਣ ਕਾਰਨ ਡਰਾਇਵਰ ਟਰੈਕਟਰ ਦੇ ਥੱਲੇ ਆ ਜਾਣ ਕਾਰਨ ਘਟਨਾ ਸਥਾਨ ਦੇ ਕੋਲੋ ਜਾ ਰਹੇ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਮੈਂਬਰ ਮੁਨੀਸ਼ ਗਰਗ, ਜੀਪਾਸ਼ੂ ਨੇ ਲੋਕ ਦੀ ਸਹਾਇਤਾ ਨਾਲ ਟਰੈਕਟਰ ਥੱਲੇ ਆਏ ਵਿਅਕਤੀ ਨੂੰ ਬਾਹਰ ਕੱਢਿਆ ਅਤੇ ਬਿਨਾਂ ਦੇਰੀ ਕੀਤੇ ਆਟੋ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਦਾਖ਼ਲ ਕਰਵਾਇਆ, ਜਿਥੇ ਡਾਕਟਰ ਦੀ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।ਮ੍ਰਿਤਕ ਦੀ ਪਹਿਚਾਣ ਜਗਮੇਲ ਸਿੰਘ 30 ਪਿੰਡ ਮਹਿਮਾ ਸਵਾਈ ਦੇ ਤੌਰ ’ਤੇ ਹੋਈ।
     ਇਥੇ ਹੀ ਇਸ ਘਟਨਾ ਨੂੰ ਲੈ ਕੇ ਸਹਾਰਾ ਜਨ ਸੇਵਾ ਦੇ ਪ੍ਰਧਾਨ ਨੇ ਕਿਹਾ ਕਿ ਮ੍ਰਿਤਕ ਨੂੰ ਸਹਾਰਾ ਜਨ ਸੇਵਾ ਦੇ ਮੈਂਬਰ ਹਰਬੰਸ ਸਿੰਘ, ਤਿਲਕ ਰਾਜ ਨੇ ਲੋਕਾਂ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਸੀ। ਇਥੇ ਜ਼ਿਕਰਯੋਗ ਇਹ ਹੈ ਕਿ ਸਮਾਜ ਸੇਵੀ ਸੰਸਥਾਵਾਂ ਆਪਣੇ ਆਪਣੇ ਨੂੰ ਇਕ ਦੂਜੇ ਤੋਂ ਸੁਪਰ ਸਮਝਣ ਲਈ ਲੋਕਾਂ ਦੀਆਂ ਲਾਸ਼ਾਂ ਨੂੰ ਆਪਣੇ ਆਪਣੇ ਤਗਮੇਂ ਸਮਝ ਰਹੀਆਂ ਹਨ।
ਇਥੇ ਜ਼ਿਕਰਯੋਗ ਇਹ ਹੈ ਕਿ ਪਿਛਲੇ ਦਿਨੀਂ ਹੀ ਕੁੱਝ ਸੰਸਥਾਵਾਂ ਨੂੰ ਜਿਲ੍ਹਾ ਟ੍ਰੈਫ਼ਿਕ ਅਧਿਕਾਰੀਆਂ ਨੇ ਚੰਗਾ ਕੰਮ ਕਰਨ ਬਦਲੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਸੀ, ਸ਼ਾਇਦ ਇਹੀ ਕਾਰਨ ਹੈ ਕਿ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਆਪਣੇ ਆਪਣੇ ਨੰਬਰ ਬਣਾਉਣ ਦੀ ਹੌੜ ਲੱਗ ਗਈ ਹੈ।ਦੋਹਾਂ ਸੰਸਥਾਵਾਂ ਦੇ ਪ੍ਰਧਾਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਆਪਣੇ ਹੱਕਾਂ ਦੀ ਦੁਹਾਈ ਪਾਈ।ਸੋਨੂੰ ਮਹੇਸ਼ਵਰੀ ਨੇ ਕਿਹਾ ਕਿ ਜਦ ਉਨ੍ਹਾਂ ਦੀ ਸੰਸਥਾ ਦੇ ਮੈਂਬਰ ਲਾਸ਼ ਨੂੰ ਲੈ ਕੇ ਜਾ ਰਹੇ ਸੀ ਤਾਂ ਸਹਾਰਾ ਦੇ ਮੈਂਬਰ ਫੋਟੋਆਂ ਖਿਚਾਉਣ ਲੱਗ ਪਾਏ, ਜਿਥੇ ਮੈਂਬਰਾਂ ਵਿੱਚ ਆਪਸੀ ਬੋਲ ਵਿਗਾੜਾ ਹੋ ਗਿਆ।ਇਸ ਆਪੋ ਧਾਪੀ ਤੋਂ ਲੱਗਦਾ ਹੈ ਕਿ ਅੱਗੇ 15 ਅਗਸਤ ਵੀ ਆ ਰਹੀ ਹੈ, ਸ਼ਾਇਦ ਉਥੇ ਵੀ ਸੰਸਥਾਵਾਂ ਨੂੰ ਸਨਮਾਨ ਵਿੱਚ ਕੋਈ ਤਗਮਾ ਮਿਲਣ ਦੀ ਆਸ ਹੈ?

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply