Saturday, April 18, 2026

ਲਵਪ੍ਰੀਤ ਸਿੰਘ ਅਕਲੀਆਂ ਨੂੰ ਬਣਾਇਆ ਸਰਕਲ ਜੋਗਾ ਤੋਂ ਯੂਥ ਵਿੰਗ ਦਾ ਪ੍ਰਧਾਨ

ਭੀਖੀ, 2 ਅਗਸਤ (ਪੰਜਾਬ ਪੋਸਟ- ਕਮਲ ਜਿੰਦਲ) – ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਯੂਥ ਵਿੰਗ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਜਿਲ੍ਹਾ ਮਾਨਸਾ ਦੇ PPN0208201825ਸਰਕਲ ਜੋਗਾ ਦਾ ਪ੍ਰਧਾਨ ਦੀ ਜ਼ਿੁਮੇਵਾਰੀ ਲਵਪ੍ਰੀਤ ਸਿੰਘ ਅਕਲੀਆਂ ਨੂੰ ਦਿੱਤੀ। ਇਸ ਸਮੇਂ ਮਾਨਸਾ ਜਿਲਾ ਪ੍ਰਧਾਨ ਜਥੇਦਾਰ ਬਲਵੀਰ ਸਿੰਘ ਬੱਛੋਆਣਾ ਅਤੇ ਜਿਲਾ ਬਰਨਾਲਾ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਸੰਘੇੜਾ ਵਿਸ਼ੇਸ਼ ਤੌਰ `ਤੇ ਹਾਜ਼ਰ ਹੋਏ।ਪਾਰਟੀ ਦੇ ਸੀਨੀਅਰ ਆਗੂ ਸੁਖਚੈਨ ਸਿੰਘ ਅਤਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲਵਪ੍ਰੀਤ ਸਿੰਘ ਅਕਲੀਆਂ ਦੇ ਪਿਤਾ ਸਵਰਗਵਾਸੀ ਸਰਦੂਲ ਸਿੰਘ ਵੀ ਸਰਕਲ ਜੋਗਾ ਯੂਥ ਵਿੰਗ ਦੇ ਪ੍ਰਧਾਨ ਰਹਿ ਚੁੱਕੇ ਹਨ।ਉਨ੍ਹਾਂ ਕਿਹਾ ਕਿ ਲਵਪ੍ਰੀਤ ਸਿੰਘ ਅਕਲੀਆਂ ਇੱਕ ਮੇਹਨਤੀ ਅਤੇ ਮਿਲਣਸਾਰ ਨੋਜਵਾਨ ਹੈ।ਸੋ ਪਾਰਟੀ ਵੱਲੋਂ ਇਸ ਦੀ ਅਣਥੱਕ ਮਿਹਨਤ ਨੂੰ ਵੇਖਦਿਆਂ ਇਸ ਨੂੰ ਜ਼ੁਮੇਵਾਰੀ ਦਿੱਤੀ ਹੈ।ਇਸ ਸਮੇਂ ਲਵਪ੍ਰੀਤ ਸਿੰਘ ਅਕਲੀਆਂ ਨੇ ਕਿਹਾ ਕਿ ਪਾਰਟੀ ਵੱਲੋਂ ਮਿਲੀ ਜ਼ਿੁਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ।ਜਲਦੀ ਹੀ ਸਰਕਲ ਜੋਗਾ ਦੇ ਪਿੰਡਾਂ ਵਿੱਚ ਜੱਥੇ ਬੰਦੀ ਦੀਆਂ ਇਕਾਈਆਂ ਕੰਮ ਕਰਾਂਗੇ।
 ਇਸ ਮੌਕੇ ਕਿਸਾਨ ਵਿੰਗ ਦੇ ਜਿਲਾ ਪ੍ਰਧਾਨ ਜੁਗਿੰਦਰ ਸਿੰਘ ਬੋਹਾ, ਮੇਜ਼ਰ ਸਿੰਘ ਅਕਲੀਆਂ, ਗਮਦੂਰ ਸਿੰਘ ਗੁੜਥੜੀ, ਮਨਜੀਤ ਸਿੰਘ ਢੈਪਈ, ਹੈਡ ਗ੍ਰੰਥੀ ਬਾਬਾ ਨਾਜ਼ਰ ਸਿੰਘ ਅਤਲਾ ਕਲਾਂ, ਡਾਕਟਰ ਮੱਖਣ ਸਿੰਘ ਆਦਿ ਹਾਜ਼ਰ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply