Wednesday, July 29, 2026

‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਬਾਗਬਾਨੀ ਵਿਭਾਗ ਸਮਰਾਲਾ ਨੇ ਵੰਡੇ ਸਜਾਵਟੀ ਬੂਟੇ

PPN0208201829ਸਮਰਾਲਾ, 2 ਅਗਸਤ (ਪੰਜਾਬ ਪੋਸਟ- ਕੰਗ) – ‘ਤੰਦਰੁਸਤ ਪੰਜਾਬ ਬਣਾਓ’ ਮੁਹਿੰਮ ਅਧੀਨ ਪਿੰਡ ਚੱਕ-ਮਾਫੀ ਵਿੱਚ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਜਗਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਨਵਜੋਤ ਕੌਰ ਬਾਗਬਾਨੀ ਵਿਕਾਸ ਅਫਸਰ ਸਮਰਾਲਾ ਵੱਲੋਂ ਕੈਂਪ ਲਗਾ ਕੇ ਸਜਾਵਟੀ ਬੂਟੇ ਵੰਡੇ ਗਏ।ਡਾ: ਨਵਜੋਤ ਕੌਰ ਨੇ ਪਿੰਡ ਦੇ ਵੱਖ-ਵੱਖ ਹਿੱਸਿਆਂ ਨੂੰ ਵਾਤਾਵਰਨ ਪ੍ਰਦੂਸ਼ਿਤ ਰਹਿਣ ਰੱਖਣ ਬਾਰੇ ਪ੍ਰੇਰਿਤ ਕੀਤਾ ਅਤੇ ਨਾਲ ਹੀ ਘਰੇਲੂ ਬਗੀਚੀ ਵਿੱਚ ਜ਼ਹਿਰ ਰਹਿਤ ਸਬਜੀਆਂ ਤਿਆਰ ਕਰਨ ਅਤੇ ਮਸਾਲੇ ਨਾਲ ਪੱਕੇ ਫਲਾਂ ਦੇ ਨੁਕਸਾਨ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜਮੇਰ ਸਿੰਘ, ਮਨਰਾਜ ਸਿੰਘ, ਰਜਿੰਦਰ ਸਿੰਘ ਐਨ.ਆਰ.ਆਈ, ਅਮਰਿੰਦਰ ਸਿਘ, ਮਲਕੀਤ ਸਿੰਘ ਅਤੇ ਬਲਬੀਰ ਸਿੰਘ ਬੇਲਦਾਰ ਆਦਿ ਹਾਜ਼ਰ ਸਨ।

 

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …

Leave a Reply