Friday, August 21, 2026

ਹੱਥੀਂ ਕਿਰਤ ਕਰਨ ਦਾ ਸੁਨੇਹਾ ਦੇਂਦਾ ਕਿਰਤੀ ਮੇਲਾ ਸੰਪਨ

ਕਿਰਤੀਆਂ, ਵਲੰਟੀਅਰਾਂ ਅਤੇ ਕਲਾ ਆਰਟਿਸਟਾਂ ਨੂੰ ਕੀਤਾ ਗਿਆ ਸਨਮਾਨਿਤ

PPN0208201830 ਅੰਮ੍ਰਿਤਸਰ, 2 ਅਗਸਤ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅਰਬਨ ਹਾਟ ਵਿਖੇ ਕਿਰਤੀ ਅਤੇ ਸੱਭਿਆਚਾਰਕ ਮੇਲੇ ਦੇ ਅਖਰੀਲੇ ਦਿਨ ਚਰਖਾ ਕੱਤਣ, ਸਿਲਾਈ ਕਢਾਈ, ਨਾਲੇ ਬੁਨਣਾ, ਕਰੋਸ਼ੀਆਂ, ਗੋਟਾ ਕਢਾਈ ਅਤੇ ਸਵੈਟਰ ਬੁਨਣ ਦੇ ਵਿਰਾਸਤੀ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਅਤੇ ਜੇਤੂਆਂ ਨੂੰ ਇਨਾਮ ਵੀ ਦਿਤੇ ਗਏ।40 ਦੇ ਕਰੀਬ ਪ੍ਰਤੀਯੋਗੀਆਂ ਤੇ ਛੋਟੇ-ਛੋਟੇ ਬੱਚਿਆਂ ਨੇ ਵੀ ਇਹਨਾਂ ਮੁਕਾਬਲਿਆਂ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ।ਪ੍ਰਤੀਯੋਗਤਾ ਦੌਰਾਨ ਪਿੰਗਲਾਵਾੜਾ ਮੁਖੀ ਡਾ. ਇੰਦਰਜੀਤ ਕੌਰ ਮੌਜੂਦ ਰਹੇ।
ਸ਼ਾਮ ਨੂੰ ਸਮੂੰਹ ਕਿਰਤੀਆਂ, ਵਲੰਟੀਅਰਾਂ ਅਤੇ ਕਲਾਂ ਆਰਟਿਸਟਾ ਦਾ ਸਨਮਾਨ ਸਮਾਰੋਹ ਕੀਤਾ ਗਿਆ।ਇਸ ਸਮਾਰੋਹ ਦੀ ਪ੍ਰਧਾਨਗੀ ਕੰਵਰ ਵਿਜੇ ਪ੍ਰਤਾਪ ਸਿੰਘ ਆਈ.ਜੀ ਸਪੈਸ਼ਲ ਓਪਰੇਸ਼ਨ ਗਰੁੱਪ ਅੰਮ੍ਰਿਤਸਰ ਵੱਲੋਂ ਕੀਤੀ ਗਈ।ਨੋਨਿਹਾਲ ਸਿੰਘ ਆਈ.ਪੀ.ਐਸ., ਆਈ.ਜੀ. ਜਲੰਧਰ ਰੇਂਜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।ਸਮੂਹ ਕਿਰਤੀਆਂ, ਆਰਟਿਸਟਾਂ ਨੂੰ ਨਾਲ ਦੁਆਰਾ ਨਿਰਮਿਤ ਵੀਡੀਓ ਗੀਤ ਵੀ ਰਲੀਜ਼ ਕੀਤਾ ਗਿਆ। ਇਸ 3 ਮਿੰਟ ਦੇ ਗੀਤ ਵਿਚ ਭਗਤ ਪੂਰਨ ਸਿੰਘ ਜੀ ਦੇ ਉਪਦੇਸ਼ਾਂ ਅਤੇ ਪਿੰਗਲਵਾੜੇ ਦੇ ਵਿਚ ਹੋ ਰਹੀ ਸੇਵਾ ਨੂੰ ਦਰਸ਼ਿਤ ਕੀਤਾ ਗਿਆ ਹੈ।PPN0208201831
ਉਪਰੰਤ ਸਰੂਪ ਸਿੰਘ ਕਡਿਆਣਾ ਦੇ ਢਾਡੀ ਜਥੇ ਵਲੋਂ ਢਾਡੀ ਵਾਰਾਂ ਨਾਲ ਗੁਰੂ ਨਾਨਕ ਸਾਹਿਬ,  ਭਾਈ ਲਾਲੋ ਜੀ ਵਲੋਂ ਕੀਤੀ ਕਿਰਤ ਦੀ ਮਹੱਤਤਾ ਅਤੇ ਭਗਤ ਪੂਰਨ ਸਿੰਘ ਵਲੋਂ ਦਿਤੇ ਉਪਦੇਸ਼ਾਂ ਦਾ ਦਾ ਜਸ ਗਾਇਣ ਕੀਤਾ ਗਿਆ।ਆਖੀਰ `ਚ ਕੰਵਰ ਵਿਜੇ ਪ੍ਰਤਾਪ ਸਿੰਘ ਆਈ.ਪੀ.ਐਸ ਅਤੇ ਨੋਨਿਹਾਲ ਸਿੰਘ ਆਈ.ਪੀ.ਐਸ ਨੇ ਅਰਬਨ ਹਾਟ ਦੇ ਸਾਰੇ ਸਟਾਲਾਂ ਨੂੰ ਦੇਖਣ ਵਾਸਤੇ ਗਏ।ਉਪਰੰਤ ਕਿਰਤੀ ਅਤੇ ਸਭਿਆਚਾਰਕ ਮੇਲੇ ਦਾ ਸਮਾਪਨ ਹੋ ਗਿਆ।
 

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply